ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਸ਼ੂਗਰਫੈਡ ਵਲੋ ਤਜੁਰਬੇਕਾਰ ਵਰਕਰਾਂ,ਅਫਸਰਾਂ ਦੀ ਨੋਕਰੀ ਖੋਹ ਕੇ ਆਪਣੇ ਚਹੁਣ ਵਾਲਿਆਂ ਨੂੰ ਨੋਕਰੀ ਦੇਣ ਦਾ ਧੱਕਾ ਕਰਨ ਦੀਆਂ ਤਿਆਰੀਆ ਵਿੱਡ ਦਿਤੀਆਂ ਹਨ ਸ਼ੂਗਰਫੈੱਡ ਨੋਟੀਫਿਕੇਸ਼ਨ ਨੂੰ ਰੱਦ ਕਰਦਿਆਂ ਸ਼ੂਗਰ ਮਿੱਲ ਨਕੋਦਰ ਵਿਚ ਕਰਮਚਾਰੀ ਦਲ ਦੀ ਹੰਗਾਮੀ ਮੀਟਿੰਗ ਹਰਜੀਤ ਸਿੰਘ ਪ੍ਰਧਾਨ ਦੀ ਅਗਵਾਹੀ ਹੇਠ ਕੀਤੀ ਹੋਈ। ਮੀਟਿੰਗ ਦੌਰਾਨ ਯੂਨੀਅਨ ਆਗੂਆਂ ਨੇ ਦੱਸਿਆ ਕਿ ਸ਼ੂਗਰਫੈਡ ਪੰਜਾਬ ਵਲੋ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ 166 ਪੋਸਟਾਂ ਦੀ ਭਰਤੀ ਸਬੰਧੀ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਉਸ ਦੀ ਪ੍ਰਸਤਾਵਨਾ ਜੋ ਕਿ ਸ਼ੂਗਰ ਮਿਲਾਂ ਵਿਚ ਪਹਿਲਾ ਤੋ ਕੰਮ ਕਰ ਰਹੇ ਵਰਕਰਾਂ,ਅਫਸਰ ਦੇ ਹਕ ਵਿਚ ਨਹੀ ਹੈ। ਆਗੂਆਂ ਨੇ ਕਿਹਾ ਕਿ ਇਹ ਦਸਣਯੋਗ ਹੈ ਕਿ ਕੱਚੇ ਤੋਰ ਤੇ ਕੰਮ ਕਰਦੇ ਆ ਰਹੇ ਮੁਲਾਜ਼ਮਾਂ ਦੇ ਤਜੁਰਬੇ ਨੂੰ ਕੋਈ ਅਹਿਮੀਅਤ ਨਹੀ ਦਿੱਤੀ ਗਈ ਜੋ ਕਿ ਇਨ੍ਹਾਂ ਵਰਕਰਾਂ ਅਤੇ ਅਫਸਰਾਂ ਨਾਲ ਸਰਾ-ਸਰ ਧੱਕਾ ਹੈ। ਇਸ ਲਈ ਅਸੀ ਸ਼ੂਗਰਫੈਡ ਵਲੋ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਮੂਲੋ-ਰੱਦ ਕਰਦੇ ਹਾਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸ਼ੂਗਰਫੈਡ ਵਲੋ ਵਰਕਰਾਂ,ਅਫਸਰਾਂ ਵਿਰੁਧ ਕੀਤੀ ਜਾ ਰਹੀ ਧਕੇਸ਼ਾਹੀ ਨੂੰ ਬੰਦ ਕੀਤਾ ਜਾਵੇ, ਅਤੇ ਇਸ ਭਰਤੀ ਦੇ ਨੋਟੀਫਿਕੇਸ਼ਨ ਵਿਚ ਸੋਧ ਕਰਕੇ ਪਹਿਲਾ ਤੋ ਕੰਮ ਕਰ ਰਹੇ ਵਰਕਰਾਂ ਅਫਸਰਾਂ ਦੇ ਤਜੁਰਬੇ ਨੂੰ ਪਹਿਲ ਦਿਤੀ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



