ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਧੰਨ ਧੰਨ ਬਾਬਾ ਕੰਨੀਆਂ ਜੀ, ਧੰਨ ਧੰਨ ਬਾਬਾ ਮੱਲੂ ਰਾਮ ਜੀ ਅਤੇ ਮਾਤਾ ਸਤੀ ਜੀ ਚੰਦੜ੍ਹ ਗੋਤ ਜਠੇਰਿਆਂ ਦੀ ਪ੍ਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੰਦੜੵ ਗੋਤ ਜਠੇਰਿਆਂ ਸਾਲਾਨਾ ਜੋੜ ਮੇਲਾ ਸਮੂਹ ਚੰਦੜ੍ਹ ਪਰਿਵਾਰ ਤੇ ਐੱਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਪੱਦੀ ਜਗੀਰ ਵਿਖੇ ਬੜੀ ਸ਼ਰਧਾ ਪੂਰਵਕ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਰਾਮ ਨੇ ਦੱਸਿਆ ਕਿ ਸਮੇਂ ਸਵੇਰੇ 10 ਵਜੇ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਅਦਾ ਕੀਤੀ ਗਈ, ਉਪਰੰਤ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ, ਜਿਸ ਪੰਜਾਬ ਦੇ ਨਾਮਵਾਰਕਾਂ ‘ਚੋਂ ਬੂਟਾ ਮੁਹੰਮਦ, ਬਲਜੀਤ ਜੱਸੀ, ਸਾਹਿਲ ਜੀ, ਰੋਹਿਤ ਖਹਿਰਾ ਨੇ ਜਠੇਰਿਆਂ ਦੀ ਮਹਿਮਾਂ ਦਾ ਗੁਣਗਾਨ ਕਰਕੇ ਆਇਆ ਸੰਗਤਾਂ ਨੂੰ ਨਿਹਾਲ ਕੀਤਾ। ਮੇਲੇ ਦੁਰਾਨ ਸਵੇਰ ਤੋਂ ਚਾਹ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਬਾਅਦ ਦੁਪਿਹਰ ਗੂਰੂ ਕਾ ਲੰਗਰ ਵਰਤਾਇਆ ਗਿਆ। ਇਸ ਮੌਕੇ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਸਰਵ ਸਾਂਝਾਂ ਦਰਬਾਰ ਪਿੰਡ ਉੜਾਪੜ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਲੱਡੂ ਜੀ ਵੱਲੋਂ ਡਾ. ਦੇਸ ਰਾਜ ਪੁਰੀ ਹਸਪਤਾਲ ਲੁਧਿਆਣਾ ਦੀ ਟੀਮ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਚੈੱਕਅੱਪ ਕੈਂਪ ਲਗਾਈਆਂ ਗਿਆ, ਜਿਸ ‘ਚ 269 ਮਰੀਜ਼ਾਂ ਦਾ ਚੈੱਕਅੱਪ ਕੀਤਾ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਫ੍ਰੀ ਦਿਤੀਆਂ ਗਈਆਂ। ਇਸ ਸਮੇਂ ਸੈਕਟਰੀ ਸੁਖਵਿੰਦਰ ਰਾਮ ਨੇ ਸਹਿਯੋਗੀ ਸੱਜਣਾਂ ਦਾ ਦਿੱਤੇ ਸਹਿਯੋਗ ਲਈ ਤਹਿਦਿਲੋਂ ਧੰਨਵਾਦ ਕੀਤਾ ਅਤੇ ਸਹਿਯੋਗੀ ਸੱਜਣਾਂ ਨੂੰ ਸਿਰੋਪਾਓ ਭੇਂਟ ਦੇਕ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਦੇਵ ਰਾਮ ਕਮਾਲਪੁਰ, ਮੀਤ ਪ੍ਧਾਨ ਸਿਆਮਾ ਰਾਮ, ਸਕੱਤਰ ਸੁਰਿੰਦਰ ਪਾਲ ਕੁੱਕੂ, ਖਜਾਨਚੀ ਸੁਖਵਿੰਦਰ ਰਾਮ, ਸੀਨੀਅਰ ਮੀਤ ਪ੍ਰਧਾਨ ਚੌਧਰੀ ਮਨੋਹਰ ਲਾਲ, ਸੀਨੀਅਰ ਮੀਤ ਪ੍ਰਧਾਨ ਤਾਰਾ ਰਾਮ ਪੱਦੀ ਜਗੀਰ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਰਾਮ ਮਸੰਦਪੁਰ, ਪ੍ਰਕਾਸ਼ ਰਾਮ ਦੁਸਾਂਝ ਕਲਾਂ, ਦਲੀਪ ਚੰਦੜ੍ਹ, ਜਗਦੀਸ਼ ਰਾਮ, ਮਹਿੰਦਰ ਪਾਲ, ਭੁਪਿੰਦਰ ਸਿੰਘ ਪੱਦੀ ਜਗੀਰ, ਸੁਰਿੰਦਰ ਲੁਘਾ, ਮਹਿੰਦਰ ਪਾਲ, ਬੂਟਾ ਰਾਮ, ਅਜੇ ਕੁਮਾਰ, ਹਰਬੰਸ ਲਾਲ, ਜਸਪਾਲ ਕਾਲਾ, ਮੱਖਣ ਲਾਲ, ਸ਼੍ਰੀਮਤੀ ਰੇਸ਼ਮ ਕੌਰ ਅਦਿ ਤੋਂ ਇਲਾਵਾਂ ਭਾਰੀ ਗਿਣਤੀ ਵਿੱਚ ਸੰਗਤਾਂ ਆਦਿ ਹਾਜ਼ਰ ਸਨ । ਸਟੇਜ ਸਕੱਤਰ ਦੀ ਭੂਮਿਕਾਂ ਸੁਖਵਿੰਦਰ ਰਾਮ ਅਤੇ ਸੁਰਿੰਦਰ ਪਾਲ ਕੁੱਕੂ ਨੇ ਬਾਖੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



