ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬੰਗਾ ਹਲਕੇ ਦੇ ਮਿਸ਼ਨਰੀ ਪਿੰਡ ਦੇ ਮੁਲਾਜਮ ਆਗੂ ਸਮਾਜ ਸੇਵੀ ਪ੍ਰੋਫੈਸਰ ਹੁਸਨ ਲਾਲ ਬਸਰਾ ਜੀ ,ਮਾਸਟਰ ਰਜਿੰਦਰ ਬਸਰਾ ਜੀ , ਮਾਸਟਰ ਰਾਜ ਕੁਮਾਰ ਜੀ ਬਸਪਾ ਆਗੂ ਦੂਨੀ ਚੰਦ ਜੀ ਦੀ ਮਾਤਾ ਬਸਰਾ ਪਰਿਵਾਰ ਦੇ ਮੁਖੀ ਮਾਤਾ ਗਿਆਨ ਕੌਰ ਜੀ ਪਤਨੀ ਸ਼੍ਰੀ ਤਰਸੇਮ ਲਾਲ ਬਸਰਾ ਜੀ ਬੀਤੇ ਦਿਨੀਂ ਅਚਾਨਕ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ ਅਜ ਬੁਰਜ ਕੰਧਾਰੀ ਵਿਖੇ ਅੰਤਿਮ ਅਰਦਾਸ ਵਿੱਚ ਵੱਡੀ ਗਿਣਤੀ ਵਿੱਚ ਪ੍ਰੋਫੈਸਰ ਟੀਚਰ ਬੁਧੀਜੀਵੀ ਸਮਾਜਿਕ ਰਾਜਨੀਤਕ ਸਖਸੀਅਤਾਂ ਤੋ ਇਲਾਵਾ ਵਿਸ਼ੇਸ਼ ਤੋਰ ਤੇ ਬਸਪਾ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਸਾਬਕਾ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਮਾਵਾਂ ਦਾ ਘਾਟਾਂ ਕਦੇ ਪੂਰਾ ਨਹੀਂ ਹੋ ਸਕਦਾ ਕਿਉਂਕਿ ਕਿ ਇੱਕ ਤਾਂ ਉਨ੍ਹਾਂ ਨੇ ਪਰਿਵਾਰ ਨੂੰ ਕਾਮਯਾਬ ਕੀਤਾ ਹੈ ਦੂਸਰਾਂ ਸਮਾਜ ਪ੍ਰਤੀ ਵੀ ਆਪਣੇ ਪੂੱਤਰਾ ਨੂੰ ਮਿਸ਼ਨਰੀ ਬਣਾਇਆ ਹੈ।, ਬਸਪਾ ਪੰਜਾਬ ਦੇ ਇੰਚਾਰਜ ਡਾ ਨਛਤਰ ਪਾਲ ਜੀ ਵਿਧਾਇਕ ਹਲਕਾ ਨਵਾਂਸ਼ਹਿਰ ਕਦੇ ਵੀ ਕੋਈ ਨਹੀਂ ਚਾਹੁੰਦਾ ਕਿ ਉਸ ਦੀ ਮਾਤਾ ਉਸ ਕੋਲੋਂ ਵਿਛੜ ਜਾਵੇ ਪਰ ਇਹ ਇੱਕ ਸਚਾਈ ਹੈ ਕਿ ਸਾਰਿਆਂ ਨੇ ਇੱਕ ਨਾ ਇੱਕ ਦਿਨ ਇਸ ਦੁਨੀਆਂ ਨੂੰ ਅਲਵਿਦਾ ਕਹਿਣਾ ਹੀ ਹੈ।ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ, ਤੇ ਬਸਪਾ ਦੀ ਸਮੂਚੀ ਲੀਡਰਸ਼ਿਪ ਨੇ ਪਹੁੰਚ ਕੇ ਬਸਰਾ ਪਰਿਵਾਰ ਨਾਲ ਦੁੱਖ ਕੀਤਾ ਰਾਜਨੀਤਕ ਸਮਾਜਿਕ ਸਖਸੀਅਤਾਂ ਨੇ ਮਾਤਾ ਗਿਆਨ ਕੋਰ ਜੀ ਨੂੰ ਸਰਧਾਂਜਲੀਆਂ ਭੇਂਟ ਕੀਤੀਆਂ ਤੇ ਬਸਰਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



