ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਅੱਜ ਐਫ ਐਸ ਸੀ ਸੀਨੀ. ਸਕੈਂ. ਸਕੂਲ ਜੰਡਿਆਲਾ ਵਿਖੇ 10ਵੀਂ ਤੇ 12ਵੀਂ ਕਲਾਸ ਚੋਂ ਪਹਿਲੀਆਂ ਪੁਜੀਸ਼ਨਾ ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਾਲ ਸਕੂਲ ਦਾ ਦੱਸਵੀਂ ਕਲਾਸ ਦਾ ਨਤੀਜਾ 100% ਤੇ ਬਾਹਰਵੀਂ ਕਲਾਸ ਦਾ ਨਤੀਜਾ 97% ਆਉਣ ਤੇ ਖੁਸ਼ੀ ਜਾਹਿਰ ਕਰਦਿਆਂ ਸਕੂਲ ਸਟਾਫ ਤੇ ਪ੍ਰਿੰਸੀਪਲ ਸਾਹਿਬ ਨੂੰ ਸਮੂੰਹ ਕਮੇਟੀ ਤੇ ਪਿੰਡ ਜੰਡਿਆਲਾ ਦੀ ਪੰਚਾਇਤ ਨੇ ਵਧਾਈ ਦਿੱਤੀ ਤੇ ਅਧਿਆਪਕ ਜੋ ਕਿ ਬਹੁਤ ਹੀ ਥੋੜੀਆਂ ਤਨਖਾਹਾਂ ਹੋਣ ਦੇ ਬਾਵਜੂਦ ਬੱਚਿਆਂ ਨੂੰ ਮਿਆਰੀ ਸਿਖਿਆ ਦੇ ਰਹੇ ਹਨ ਉਨ੍ਹਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜੰਡਿਆਲਾਵੈਲਫੇਅਰ ਕਮੇਟੀ ਵਲੌ ਜਿਹੜਾ ਬੱਚਾ ਮੈਰਿਟ ਵਿੱਚ ਆਵੇਗਾ ਉਸ ਨੂੰ ਕੈਸ਼ ਇਨਾਮ ₹5000/- ਦੇਣ ਦਾ ਐਲਾਨ ਵੀ ਕੀਤਾ। ਇਸ ਸਮੇ ਸਕੂਲ ਸਟਾਫ ਤੋ ਇਲਾਵਾ ਸਰਪੰਚ ਸੁਖਵਿੰਦਰ ਸਿੰਘ, ਬਲਜੀਤ ਕੂਨਰ, ਨਰੇਸ਼ ਕੁਮਾਰ ਜਸਵਿੰਦਰ ਮਹਿਮੀ, ਪਰਮਿੰਦਰ ਕਲੇਰਾ, ਬਲਜਿੰਦਰ ਸਿੰਘ, ਰਾਜ ਕੁਮਾਰ, ਸੁਭਾਸ ਧੰਮਾ, ਜਸਵੀਰ ਰਾਮ ਪੰਚ, ਲੇਖ ਰਾਜ, ਰੇਸ਼ਮ ਕੌਰ ਪੰਚ,ਹਰਪ੍ਰੀਤ ਹੈਪੀ, ਬਲਜੀਤ ਸਿੰਘ ਪੰਚ, ਸੁਖਵਿੰਦਰ ਸਿੰਘ ਕੋਟ ਫਤੂਹੀ, ਸ਼ੰਦੀਪ ਸਿੰਘ ਕਾਲੂਪੁਰ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਬਲਾਕ ਮਾਹਿਲਪੁਰ, ਸੋਨੂੰ ਪੰਚ ਯੂਥ ਪ੍ਰਧਾਨ ਕੋਟ ਫਤੂਹੀ , ਬਲਵੀਰ ਰਾਮ, ਅਵਤਾਰ ਚੰਦ ਪੰਚ ਆਦਿ ਹਾਜਰ ਸਨ।
ਐਫ਼ ਐਸ ਸੀ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਵਿਖੇ 10 ਵੀ ਅਤੇ 12 ਵੀ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



