(ਸਮਾਜ ਵੀਕਲੀ)
ਮੁੜਕੋ ਮੁੜਕੀ ਹੋ ਗਈ ਬੀਬਾ ਆਖੇ ਕਹਿਰ ਦੀ ਗਰਮੀ ਆ
ਦਿਲ ਵਿੱਚ ਭਾਵੇਂ ਪੂਰਾ ਗੁੱਸਾ ਮੁੱਖ ਤੇ ਫਿਰ ਵੀ ਨਰਮੀ ਆ
ਕਰਦੀ ਉਝ ਸਤਿਕਾਰ ਬਥੇਰਾ ਰੋਟੀ ਟੁੱਕ ਬਣਾ ਦਿੰਦੀ ਆ
ਬਾਲਣ ਦੇ ਨਾਲ ਚੁੱਲੇ ਉੱਤੇ ਮੈਨੂੰ ਚਾਹ ਬਣਾ ਦਿੰਦੀ ਆ
ਸੀਤਾ ਮਈਆ ਜੀ ਦੇ ਵਾਂਗੂੰ ਉਝ ਤਾਂ ਪੱਕੀ ਧਰਮੀ ਆ
ਦਿਲ ਵਿੱਚ ਭਾਵੇਂ ਪੂਰਾ ਗੁੱਸਾ ਮੁੱਖ ਤੇ ਪੂਰੀ ਨਰਮੀ ਆ
ਪਰੇਸ਼ਾਨ ਨਹੀਂ ਕਰਦੀ ਬਾਲਾ ਜਿਵੇਂ ਆਖਾ ਮੰਨ ਲੈਂਦੀ ਆ
ਮੂੰਹ ਤੇ ਰੱਖ ਕੇ ਝੂਠੀ ਹਾਸੀ ਅੰਦਰ ਭਾਂਡੇ ਭੰਨ ਲੈਂਦੀ ਆ
ਪਤੀ ਦੇਵ ਪਰਮੇਸ਼ਰ ਮੰਨੇ ਬੜੀ ਵਿਚਾਰੀ ਭਰਮੀ ਆ
ਦਿਲ ਵਿੱਚ ਭਾਵੇਂ ਪੂਰਾ ਗੁੱਸਾ ਮੁੱਖ ਤੇ ਪੂਰੀ ਨਰਮੀ ਆ
ਸੁਖ ਸ਼ਾਂਤੀ ਬਣੀ ਹੋਈ ਆ ਖੁਸ਼ੀ ਖੁਸ਼ੀ ਦਿਨ ਕੱਟਦੇ ਆ
ਘਾਟ ਵਾਧ ਜੇ ਹੋ ਜਾਏ ਕਿਧਰੇ ਫਿਰ ਵੀ ਖੁੱਲ ਕੇ ਹੱਸਦੇ ਆ
ਗੁਰਮੀਤ ਡਮਾਣੇ ਵਾਲਿਆ ਮੈਨੂੰ ਤਾਂ ਮਿਲੀ ਕਰਮੀ ਆ
ਦਿਲ ਵਿੱਚ ਭਾਵੇਂ ਪੂਰਾ ਗੁੱਸਾ ਮੁੱਖ ਤੇ ਫਿਰ ਵੀ ਨਰਮੀ ਆ
ਗੁਰਮੀਤ ਡੁਮਾਣਾ ਲੋਹੀਆਂ ਖਾਸ ਜਲੰਧਰ
76528 16074



