ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਉਦਾਸੀਨ ਸੰਪਰਦਾਇ ਦੇ ਵੱਡੇ ਡੇਰੇ ਟਿੱਲਾ ਬਾਬਾ ਟਹਿਲ ਦਾਸ ਪਿੰਡ ਸੇਖਾ ਵਿਖੇ ਉਤਰ ਪ੍ਰਦੇਸ਼ ਪੰਜਾਬੀ ਅਕਾਦਮੀ (ਉਤਰ ਪ੍ਰਦੇਸ਼ ਸ਼ਾਸਨ ਅਧੀਨ) ਦੁਆਰਾ ਪ੍ਰਕਾਸ਼ਿਤ ਡਾਕਟਰ ਦਯਾ ਸਿੰਘ ਪੰਜਾਬੀ ਦੁਆਰਾ ਲਿਖੀ ਗਈ ਪੁਸਤਕ ” ਨਾਥ ਸੰਪਰਦਾਇ ਅਤੇ ਯੋਗ ” ਡੇਰੇ ਦੇ ਮਹੰਤ ਸ਼੍ਰੀ ਕ੍ਰਿਸ਼ਨ ਮੁਨੀ ਨੇ ਲੋਕ ਅਰਪਣ ਦੀ ਰਸਮ ਅਦਾ ਕੀਤੀ ਅਤੇ ਉਹਨਾਂ ਦਾ ਸਾਥ ਦਿੰਦਿਆਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਚੇਅਰਮੈਨ ਪ੍ਰੋ . ਕ੍ਰਾਂਤੀਪਾਲ ਨੇ ਕਿਹਾ ਕਿ ਉਤਰ ਪ੍ਰਦੇਸ਼ ਸਰਕਾਰ ਦੇ ਅਦਾਰੇ ਪੰਜਾਬੀ ਅਕਾਦਮੀ ਵਲੋ ਡਾਕਟਰ ਦਯਾ ਸਿੰਘ ਪੰਜਾਬੀ ਤੋਂ ਨਾਥ, ਯੋਗ ਪ੍ਰੰਪਰਾ ਬਾਰੇ ਕਰਵਾਇਆ ਇਹ ਕਾਰਜ ਆਪਣੇ ਆਪ ਵਿੱਚ ਬਹੁਤ ਵੱਡਾ ਹੈ। ਯੋਗ ਪ੍ਰੰਪਰਾ ਨੂੰ ਲੈ ਕੇ ਕਈ ਇਤਿਹਾਸਕ ਪਹਿਲੂਆਂ ਤੇ ਗੱਲਬਾਤ ਕੀਤੀ ਗਈ ਹੈ। ਪੁਸਤਕ ਦੇ ਕਰਤਾ ਡਾਕਟਰ ਦਯਾ ਸਿੰਘ ਪੰਜਾਬੀ ਨੇ ਦੱਸਿਆ ਕਿ ਯੋਗ ਪ੍ਰੰਪਰਾ ਸਨਾਤਨਵਾਦ ਦਾ ਹਿੱਸਾ ਹੈ। ਇਸ ਪ੍ਰੰਪਰਾ ਨੇ ਇਤਿਹਾਸ ਦੇ ਵਿਚ ਹਰ ਧਰਮ ਅਤੇ ਹਰ ਸੰਪਰਦਾਇ ਤੇ ਪ੍ਰਭਾਵ ਪਾਇਆ ਹੈ। ਮੁੱਢਲੇ ਰੂਪ ਵਿੱਚ ਇਹ ਕਿਤਾਬ ਗੁਰਮੁਖੀ ਵਿਚ ਛਪੀ ਹੈ। ਬਹੁਤ ਹੀ ਜਲਦੀ ਦੇਵਨਾਗਰੀ ਵਿੱਚ ਵੀ ਆਏਗੀ। ਇਸ ਰਸਮ ਦੌਰਾਨ ਡੇਰੇ ਨਾਲ ਜੁੜੇ ਸਮਾਜ ਸੇਵੀ ਬਲਵਿੰਦਰ ਸਿੰਘ ਸਰਾਂ ਅਤੇ ਜਗਸੀਰ ਸਿੰਘ ਰਹਿਲ ਮੌਜੂਦ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



