HOME ਜੰਗ

ਜੰਗ

3
ਦੀਪਕ ਸ਼ੇਰਗੜ੍ਹ
 (ਸਮਾਜ ਵੀਕਲੀ)
ਇੱਧਰ    ਜਾੜਾ   ਓਧਰ  ਜਾੜਾ।
ਦੋ ਸੱਕਿਆ ‘ਚ ਪੈ ਗਿਆ ਪਾੜਾ।
ਇਨ੍ਹਾਂ  ਸੱਤਾ   ਦੇ   ਲੋਭੀਆ ਨੇ।
ਜ਼ਿੰਦਗੀ   ਕੀਤੀ  ਕੂੜ-ਕਬਾੜਾ।
ਵਿੱਚ ਫਿਜ਼ਾਵਾਂ  ਨਫ਼ਰਤ ਘੋਲੀ।
ਵੱਧਦਾ  ਜਾਵੇ  ਨਿੱਤ  ਹੀ ਸਾੜਾ।
ਹਾਕਮ ਕੌਝਾ ਖੇਡ  ਰਚਾਇਆ।
ਲੋਕਾ  ਭਰਨਾਂ  ਜੰਗ ਦਾ ਭਾੜਾ।
ਬੰਦਾ – ਬੰਦਾ  ਡਰ ਦਾ ਮੋਇਆ।
ਆਖਣ ਜੰਗੀ  ਸੋਝ  ਨੂੰ  ਮਾੜਾ।
ਅਮਨ -ਸ਼ਾਂਤੀ,ਪੈਗਾਮੀ ਧਰਤੀ।
ਅੱਜ ਬਣ ਬੈਠੀ ਖੂਨੀ ਅਖਾੜਾ।
ਇੱਧਰ   ਜਾੜਾ   ਓਧਰ   ਜਾੜਾ।
ਦੋ ਸੱਕਿਆ ‘ਚ ਪੈ ਗਿਆ ਪਾੜਾ।
✍️ਦੀਪਕ ਸ਼ੇਰਗੜ੍ਹ 
  (9646106530)
Previous articleਦੇਸੀ ਜਿਹਾ ਉਪਾਅ….
Next article,,,,,,,,,,ਹਾਏ ਗਰਮੀ,,,