HOME ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ 10+2 ਦਾ...

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ 10+2 ਦਾ ਸ਼ਾਨਦਾਰ 100% ਫੀਸਦੀ ਨਤੀਜਾ

4
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10+2 ਜਮਾਤ ਵਿਚੋਂ ਕਾਮਰਸ, ਆਰਟਸ, ਮੈਡੀਕਲ, ਨਾਨ-ਮੈਡੀਕਲ ਗੁਰੱਪਾਂ ਦੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਏ ਸਕੂਲ ਦੇ ਟੌਪਰ ਵਿਦਿਆਰਥੀ

ਨਿੰਦਰਜੀਤ ਕੌਰ ਨੇ 94.6% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ

ਬੰਗਾ    (ਸਮਾਜ ਵੀਕਲੀ)    (ਚਰਨਜੀਤ ਸੱਲ੍ਹਾਂ) ਸੀ.ਬੀ.ਐਸ.ਈ. ਬੋਰਡ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੀ ਸ਼ੈਸ਼ਨ 2024-25 ਦੀ ਕਲਾਸ 10+2 ਦੇ ਆਰਟਸ, ਕਾਮਰਸ, ਨਾਨ ਮੈਡੀਕਲ ਅਤੇ ਮੈਡੀਕਲ ਗਰੁੱਪਾਂ ਦਾ ਨਤੀਜਾ 100% ਫੀਸਦੀ ਰਿਹਾ ਹੈ । ਸਕੂਲ ਵਿਚ ਕਾਮਰਸ ਗੁਰੱਪ ਦੀ ਵਿਦਿਆਰਥੀ ਨਿੰਦਰਜੀਤ ਕੌਰ ਪੁੱਤਰੀ ਲਖਵੀਰ ਸਿੰਘ-ਜਸਵਿੰਦਰ ਕੌਰ ਨੇ 94.6% ਅੰਕ ਪ੍ਰਾਪਤ ਕਰਕੇ ਆਲ ਉਵਰ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਇਹ ਜਾਣਕਾਰੀ ਸਕੂਲ ਦੇ ਡਾਇਰੈਕਟਰ ਪ੍ਰੌ: ਹਰਬੰਸ ਸਿੰਘ ਬੋਲੀਨਾ ਅਤੇ ਪ੍ਰਿੰਸੀਪਲ ਮੈਡਮ ਵਨੀਤਾ ਚੋਟ ਨੇ ਸਕੂਲ ਦੇ ਸ਼ਾਨਦਾਰ ਨਤੀਜੇ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ 10+2 ਕਲਾਸ ਦੇ ਮੈਡੀਕਲ ਗੁਰੱਪ ਵਿਚੋਂ ਪ੍ਰਤੀਕ ਚੌਹਾਨ ਪੁੱਤਰ ਜੋਗਿੰਦਰ ਰਾਮ-ਮਨਜੀਤ ਕੌਰ ਪਿੰਡ ਖਾਨ ਖਾਨਾ ਨੇ 88.8% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸੁਖਮਨੀ ਕੌਰ ਪੁੱਤਰੀ ਸੁਖਵਿੰਦਰ ਸਿੰਘ-ਇੰਦਰਜੀਤ ਕੌਰ ਪਿੰਡ ਮੰਢਾਲੀ ਨੇ 87.2% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ । ਜਦ ਕਿ ਨਿਕਤਾ ਬਸਰਾ ਪੁੱਤਰੀ ਜੀਤ ਰਾਮ-ਸਰਬਜੀਤ ਕੌਰ ਪਿੰਡ ਕੰਗਰੋੜ੍ਹ ਨੇ 87 % ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਨਾਨ-ਮੈਡੀਕਲ ਗੁਰੱਪ ਵਿਚ ਜੁਝਾਰ ਸਿੰਘ ਪੁੱਤਰ ਸਤਵਿੰਦਰ ਸਿੰਘ-ਇੰਦਰਜੀਤ ਕੌਰ ਪਿੰਡ ਸਰਹਾਲ ਮੁੰਡੀ ਨੇ 88% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਮਨਰੀਤ ਕੌਰ ਪੁੱਤਰੀ ਨੱਛਤਰ ਸਿੰਘ-ਬਲਜਿੰਦਰ ਕੌਰ ਬਾਹੜੋਵਾਲ ਨੇ 86.6% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਗੁਰਸਿਮਰਨ ਕੌਰ ਪੁੱਤਰੀ ਕਰਮਜੀਤ ਸਿੰਘ-ਹਰਪ੍ਰੀਤ ਕੌਰ ਪਿੰਡ ਹੀਂਉ ਨੇ 80.6% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਜਦੋਂ ਕਿ 10+2 ਕਾਮਰਸ ਗਰੁੱਪ ਵਿਚ ਨਿੰਦਰਜੀਤ ਕੌਰ ਪੁੱਤਰੀ ਲਖਵੀਰ ਸਿੰਘ-ਜਸਵਿੰਦਰ ਕੌਰ ਪਿੰਡ ਬਾਹੜੋਵਾਲ ਨੇ 94.6% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਪ੍ਰਾਚੀ ਪੁੱਤਰੀ ਸੰਜੀਵ ਕੁਮਾਰ-ਸਾਰਿਕਾ ਪਿੰਡ ਫਰਾਲਾ ਨੇ 93% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਤੀਜਾ ਸਥਾਨ ਸੁਖਮਨ ਸਿੰਘ ਪੁੱਤਰ ਇਕਬਾਲ ਸਿੰਘ-ਸੁਖਜਿੰਦਰ ਕੌਰ ਪਿੰਡ ਝੰਡੇਰ ਕਲਾਂ ਨੇ 92.2 %ਅੰਕ ਪ੍ਰਾਪਤ ਕਰਕੇ ਕੀਤਾ। ਆਰਟਸ ਗੁਰੱਪ ਵਿਚ ਪ੍ਰਭਜੋਤ ਸਿੰਘ ਪੁੱਤਰ ਪ੍ਰਦੀਪ ਸਿੰਘ-ਸੁਰਿੰਦਰਜੀਤ ਕੌਰ ਪਿੰਡ ਚਾਹੜਾ ਨੇ 93% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਦੂਜਾ ਸਥਾਨ ਚੰਦਨ ਭਰਦਵਾਜ ਪੁੱਤਰ ਸੰਜੀਵ ਕੁਮਾਰ-ਤਮੰਨਾ ਰਾਣੀ ਪਿੰਡ ਕਲੇਰਾਂ ਨੇ 78.6% ਅੰਕਾਂ ਨਾਲ ਅਤੇ ਤੀਜਾ ਸਥਾਨ ਰਾਧਿਕਾ ਪੁੱਤਰੀ ਸੁਰਿੰਦਰ ਕੁਮਾਰ-ਮਮਤਾ ਰਾਣੀ ਪਿੰਡ ਕਲੇਰਾਂ ਨੇ 78.4 %ਅੰਕ ਪ੍ਰਾਪਤ ਕਰਕੇ ਕੀਤਾ। ਉਹਨਾਂ ਦੱਸਿਆ ਕਿ ਸ਼ੈਸ਼ਨ 2024-25 ਵਿਚ 10+2 ਕਲਾਸ ਵਿਚ 123 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ । ਇਹਨਾਂ ਵਿਚੋਂ ਪੰਜਾਬੀ ਵਿਸ਼ੇ ਵਿਚੋਂ 54 ਵਿਦਿਆਰਥੀਆਂ ਨੇ, ਅੰਗਰੇਜ਼ੀ ਵਿਚ 31 ਵਿਦਿਆਰਥੀਆਂ ਨੇ, ਬਿਜ਼ਨਿਸ ਸਟੱਡੀ ਵਿਚੋਂ 5 ਵਿਦਿਆਰਥੀਆਂ ਨੇ, ਰਾਜਨੀਤੀ ਸ਼ਾਸ਼ਤਰ ਵਿਚੋਂ 1 ਵਿਦਿਆਰਥੀ ਨੇ, ਆਈ ਪੀ ਵਿਸ਼ੇ ਵਿਚ 5 ਵਿਦਿਆਰਥੀਆਂ ਨੇ, ਅਕਾਊਂਟੈਂਸੀ ਵਿਚੋਂ 4 ਵਿਦਿਆਰਥੀਆਂ ਨੇ, ਸਰੀਰਿਕ ਸਿੱਖਿਆ ਵਿਚੋਂ 02 ਵਿਦਿਆਰਥੀਆਂ ਨੇ, ਬਾਇਉਲੋਜੀ ਵਿਚੋਂ ਇੱਕ ਵਿਦਿਆਰਥੀ ਨੇ ਅਤੇ ਰਸਾਇਣ ਸਾਸ਼ਤਰ ਵਿਚੋਂ ਇੱਕ ਵਿਦਿਆਰਥੀ ਨੇ 90% ਤੋਂ ਜ਼ਿਆਦਾ ਅੰਕ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ । ਇਸ ਮੌਕੇ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਬਰਾਂ ਵੱਲੋਂ 10+2 ਕਲਾਸ ਦੇ ਸਮੂਹ ਵਿਦਿਆਰਥੀਆਂ ਨੂੰ, ਕਲਾਸ ਇੰਚਾਰਜਾਂ, ਅਧਿਆਪਕਾਂ, ਸਕੂਲ ਪ੍ਰਿੰਸੀਪਲ ਅਤੇ ਡਾਰਿੈਕਟਰ ਸਿੱਖਿਆਂ ਨੂੰ ਸ਼ਾਨਦਾਰ ਨਤੀਜੇ ਲਈ ਹਾਰਦਿਕ ਵਧਾਈਆਂ ਦਿੱਤੀਆਂ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਬਹੁਜਨ ਸਮਾਜ ਪਾਰਟੀ ਘਟਨਾ ਸਥਾਨ ਪਿੰਡ ਮਰੜੀ ਕਲਾਂ ਵਿਧਾਨ ਸਭਾ ਮਜੀਠਾ ਦੇ ਵਿੱਚ ਪਹੁੰਚੀ ਪੀੜਤਾਂ ਨੂੰ ਮਿਲਣ ਤੋਂ ਬਾਅਦ ਬਸਪਾ ਨੇ ਕੀਤਾ ਐਲਾਨ 22 ਮਈ ਨੂੰ
Next articleਬੁੱਧ ਪੂਰਨਿਮਾ ਦਾ ਉਤਸਵ ਅੰਬੇਡਕਰ  ਭਵਨ ਵਿਖੇ  ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ