ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਪੰਜਾਬ ਦੇ ਸਾਰੇ ਜਿਲਿਆਂ ਚ ਪੰਜਾਬ ਸੰਭਾਲੋ ਮਹਿਮ ਦੇ ਮਾਧਿਅਮ ਤੋਂ ਮਾਵਾਂ ਦੇ ਪੁੱਤ ਬਚਾਉਣ ਲਈ ਭੈਣਾਂ ਦੇ ਭਰਾ ਬਚਾਉਣ ਲਈ ਧੀਆਂ ਦਾ ਸੁਹਾਗ ਬਚਾਉਣ ਲਈ ਬਹੁਜਨ ਸਮਾਜ ਪਾਰਟੀ ਸੜਕਾਂ ਤੇ ਉਤਰੇਗੀ,ਕਰੂਗੀ ਰੋਸ ਪ੍ਰਦਰਸ਼ਨ ਅਤੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ ਮੈਮੋਰੰਡਮ——-++ਸ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਇਹ ਐਲਾਨ ਕੀਤਾ ।ਮਜੀਠਾ ਦੇ ਵੱਖ ਵੱਖ ਪਿੰਡਾਂ ਵਿੱਚ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੇ ਬਹੁਜਨ ਸਮਾਜ ਪਾਰਟੀ ਪੀੜਿਤ ਪਰਿਵਾਰਾਂ ਦੇ ਦੁੱਖ ਵਿੱਚ ਪੂਰਨ ਤੌਰ ਤੇ ਸ਼ਾਮਿਲ,ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਫਲਾਪ, ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਤੇ ਪੀੜਤਾਂ ਨੂੰ ਇੱਕ ਇੱਕ ਕਰੋੜ ਦਾ ਮੁਆਵਜ਼ਾ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਲਈ ਪ੍ਰਬੰਧ ਕਰੇ ਸਰਕਾਰ ਸ ਅਵਤਾਰ ਸਿੰਘ ਕਰੀਮਪੁਰੀ,ਇਸ ਮੌਕੇ ਤੇ ਚੌਧਰੀ ਗੁਰਨਾਮ ਸਿੰਘ ਸਟੇਟ ਜਨਰਲ ਸੈਕਟਰੀ, ਸ੍ਰੀ ਤਾਰਾ ਚੰਦ ਭਗਤ ਸਟੇਟ ਸੈਕਟਰੀ,ਸੁਰਜੀਤ ਸਿੰਘ bhel ਸਟੇਟ ਕਮੇਟੀ ਮੈਂਬਰ,ਗੁਰਬਖਸ਼ ਮਹੇ ਇੰਚਾਰਜ ਬਹੁਜਨ ਸਮਾਜ ਪਾਰਟੀ ਅੰਮ੍ਰਿਤਸਰ ਸ਼ਹਿਰੀ, ਦਿਹਾਤੀ ਜਿਲਾ ਪ੍ਰਧਾਨ ਸੁਰਜੀਤ ਸਿੰਘ ਅਬਦਾਲ,ਤਰਨ ਤਰਨ ਜਿਲੇ ਦੇ ਪ੍ਰਧਾਨ ਕੁਲਵਿੰਦਰ ਸਿੰਘ ਸਹੋਤਾ ,ਜੋਗਿੰਦਰ ਪਾਲ ਭਗਤ ਪ੍ਰਧਾਨ ਗੁਰਦਾਸਪੁਰ,ਐਡਵੋਕੇਟ Thoru ਰਾਮ ਬੀਐਸਪੀ ਦਾ ਸੀਨੀਅਰ ਲੀਡਰ,ਜਗਦੀਸ਼ ਦੁੱਗਲ ਬਸਪਾ ਸੀਨੀਅਰ ਲੀਡਰ,ਹਰਜੀਤ ਸਿੰਘ ਅਤੇ ਹੋਰ ਬਸਪਾ ਆਗੂ ਹਾਜ਼ਰ ਸਨ।
ਬਹੁਜਨ ਸਮਾਜ ਪਾਰਟੀ ਘਟਨਾ ਸਥਾਨ ਪਿੰਡ ਮਰੜੀ ਕਲਾਂ ਵਿਧਾਨ ਸਭਾ ਮਜੀਠਾ ਦੇ ਵਿੱਚ ਪਹੁੰਚੀ ਪੀੜਤਾਂ ਨੂੰ ਮਿਲਣ ਤੋਂ ਬਾਅਦ ਬਸਪਾ ਨੇ ਕੀਤਾ ਐਲਾਨ 22 ਮਈ ਨੂੰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



