HOME ਜੰਗ ਨਾਲ ਕਿਸੇ ਇੱਕ ਦੇਸ਼ ਦਾ ਨੁਕਸਾਨ ਨਹੀਂ ਹੁੰਦਾ ਸਗੋਂ ਦੋਨਾਂ ਦੇਸ਼ਾਂ...

ਜੰਗ ਨਾਲ ਕਿਸੇ ਇੱਕ ਦੇਸ਼ ਦਾ ਨੁਕਸਾਨ ਨਹੀਂ ਹੁੰਦਾ ਸਗੋਂ ਦੋਨਾਂ ਦੇਸ਼ਾਂ ਦਾ ਨੁਕਸਾਨ ਹੈ : ਸੰਤ ਸਤਰੰਜਨ ਸਿੰਘ

6
ਸੰਤ ਸਤਰੰਜਨ ਸਿੰਘ
ਹੁਸ਼ਿਆਰਪੁਰ   (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) ਜੰਗ ਲੱਗਣ ਨਾਲ ਖਾਸ ਕਰਕੇ ਆਮ ਬੇਕਸੂਰ ਲੋਕਾਂ ਦਾ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ। ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਨੇ ਭਾਰਤ ਦੇ ਹਰ ਇਨਸਾਨ ਦਾ ਦਿਲ ਬੇਹੱਦ ਦੁਖੀ ਕੀਤਾ ਹੈ, ਸਿੱਟੇ ਵਜੋਂ ਹਰੇਕ ਦੇ ਦਿਲ ਵਿੱਚ ਦੁਸ਼ਮਣਾਂ ਪ੍ਰਤੀ ਨਫਰਤ ਦੀ ਭਾਵਨਾ ਪ੍ਰਗਟ ਹੋਣੀ ਵੀ ਸੁਭਾਵਿਕ ਹੈ। ਪਹਿਲਗਾਮ ਹਮਲੇ ਵਿੱਚ ਸ਼ਹੀਦ ਹੋਏ 26 ਬੇਕਸੂਰ ਭਾਰਤੀਆਂ ਦਾ ਰੋਸ ਸਮੁੱਚੇ ਭਾਰਤੀਆਂ ਨੂੰ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਨਜ਼ਦੀਕੀ ਪਿੰਡ ਧੁੱਗਾ ਕਲਾਂ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਸਤਰੰਜਨ ਸਿੰਘ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ਉਹਨਾਂ ਕਿਹਾ ਕਿ ਪਹਿਲਗਾਮ ਕੀਤੇ ਗਏ ਅੱਤਵਾਦੀਆਂ ਵੱਲੋਂ ਹਮਲੇ ਦਾ  ਬਦਲਾ ਲੈਣ ਲਈ ਭਾਰਤ ਸਰਕਾਰ ਵੱਲੋਂ ਆਰਮੀ ਅਤੇ ਏਅਰ ਫੋਰਸ ਦੇ ਸਹਿਯੋਗ ਨਾਲ ਪਾਕਿਸਤਾਨ ਦੇ ਕਈ ਅੱਤਵਾਦੀ ਟਿਕਾਣਿਆਂ ਤੇ  “ਓਪਰੇਸ਼ਨ ਸੰਦੂਰ ”ਚਲਾ ਕੇ ਅੱਤਵਾਦ ਦਾ ਖਾਤਮਾ ਕਰਨ ਦੀ ਪਹਿਲ ਕਦਮੀਂ ਕੀਤੀ ਗਈ ਜੋ ਕਿ ਭਾਰਤ ਦੀ ਆਰਮੀ ਵੱਲੋਂ ਇਹ ਹਮਲਾ ਕਰਨਾ ਬਣਦਾ ਵੀ ਸੀ ! ਉਹਨਾਂ ਕਿਹਾ ਕਿ  ਭਾਰਤ ਦੇ ਸੈਂਕੜੇ ਸ਼ਹਿਰਾਂ ਤੇ ਬਾਰਡਰ ਏਰੀਏ ਵਿੱਚ ਮੌਲਿਕ ਡਰਿੱਲ ਦਾ ਪ੍ਰਯੋਗ ਵੀ ਕੀਤਾ ਗਿਆ  ਅਤੇ ‘ਬਲੈਕ ਆਊਟ’ ਕਰਕੇ ਲੋਕਾਂ ਨੂੰ ਯੁੱਧ ਦਾ ਮੁਕਾਬਲਾ ਕਰਨ ਸਬੰਧੀ ਸਿਖਲਾਈ ਤੇ ਰਹਿਸਲ ਵੀ ਕਰਵਾਈ ਗਈ। ਜਿਸ ਨਾਲ ਪਾਕਿਸਤਾਨ ਬੌਖਲਾਹਟ ਵਿੱਚ ਆ ਗਿਆ ਹੈ। ਪਰ ਜੰਗ ਦੋਵੇਂ ਹੀ ਨੁਕਸਾਨ ਕਰੇਗੀ । ਉਹਨਾਂ ਕਿਹਾ ਕਿ ਅਸੀਂ ਰਲ ਮਿਲਕੇ ਦੋਵਾਂ ਦੇਸਾ ਨੂੰ ਇੱਕ ਮਾਲਾ ਵਿੱਚ ਪਿਰੋਉਣ ਦਾ ਯਤਨ ਕਰੀਏ ਅਤੇ ਸਭ ਨੂੰ ਸੁਰੱਖਿਤ ਮਾਹੌਲ ਦੇਣ ਦਾ ਯਤਨ ਕਰੀਏ ਉਹਨਾਂ ਕਿਹਾ ਕਿ ਜੰਗ ਦਾ ਖਿਆਲ ਸਾਡੇ ਸੁਪਨਿਆਂ ਵਿੱਚ ਵੀ ਨਾ ਆਵੇ ਸਾਨੂੰ ਲੋੜ ਹੈ ਆਪਸੀ ਪਿਆਰ ਭਾਈਚਾਰੇ ਮਿਲਵਰਤਣ ਦੀ, ਸ਼ਹੀਦ ਹੋਏ ਅਤੇ ਜਖਮੀ ਹੋਏ ਭਾਰਤ ਦੇ ਫੌਜੀ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਕਰਨ ਦੀ, ਸਭਦੀ ਵੱਧ ਤੋਂ ਵੱਧ ਸਹਾਇਤਾ ਕਰਨ ਦੀ ਨਾ ਕਿ ਜੰਗ ਦੀ ਪਹਿਲ ਕਦਮੀ ਵਰਗੇ ਹਮਲਿਆਂ ਦੇ ਜਸ਼ਨ ਮਨਾਉਣ ਦੀ ਕਿਉਂਕਿ ਇਹਨਾਂ ਹਮਲਿਆਂ ਨਾਲ ਸਾਨੂੰ ਸਭ ਨੂੰ ਆਉਣ ਵਾਲੇ ਸਮੇਂ ਵਿੱਚ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹਨਾਂ ਕਿਹਾ ਕਿ ਹੁਣ ਲੋੜ ਹੈ ਬੈਠ ਕੇ ਸਾਥੀ ਮੁਲਕਾਂ ਨਾਲ ਵਿਚਾਰ ਚਰਚਾਵਾਂ ਕਰਕੇ ਸਮੱਸਿਆਵਾਂ ਨੂੰ ਸੁਲਝਾਉਣ ਦੀ ਨਾ ਕਿ ਜੰਗ ਕਰਨ ਦੀ ਕਿਉਂਕਿ ਪਹਿਲਾਂ ਹੀ  ਅਸੀਂ ਬਹੁਤ ਕੀਮਤੀ ਸੂਰਮੇ ਗਵਾ ਚੱਕੇ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੰਗ ਨਾ ਹੋਣਾ ਸਾਡੇ ਤੁਹਾਡੇ ਸਾਰਿਆਂ ਦੇ ਭਵਿੱਖ ਲਈ ਬਹੁਤ ਹੀ ਚੰਗੀ ਗੱਲ ਹੈ : ਵਿਸ਼ਵਨਾਥ ਬੰਟੀ 
Next articleਸਾਬਕਾ ਤਰਕਸ਼ੀਲ ਮੈਂਬਰ ਹਰਦੇਵ ਸਿੰਘ ਰਾਠੀ ਦੇ ਦੇਹਾਂਤ ਤੇ ਡੂੰਘਾ ਦੁੱਖ਼   -ਤਰਕਸ਼ੀਲ