ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਜਦੋਂ ਦੇਸ਼ ਵਿੱਚ ਕਦੇ ਵੀ ਜੰਗ ਦੀ ਗੱਲ ਹੁੰਦੀ ਹੈ ਤਾਂ ਹਰ ਕੋਈ ਦੇਸ਼ ਦੇ ਫੌਜੀ ਵੀਰਾਂ ਨੂੰ ਯਾਦ ਕਰਦਾ ਹੈ ਭਗਤੀ ਵਾਲੇ ਗੀਤ ਸੁਣਦਾ ਹੈ ਕਿਉਂਕਿ ਉਸ ਵੇਲੇ ਹਰ ਕੋਈ ਜੈ ਜਵਾਨ ਜੈ ਕਿਸਾਨ ਦੇ ਨਾਹਰੇ ਵੀ ਲਾਉਂਦਾ ਹੈ ਪਰ ਕਦੇ ਵੀ ਕਿਸੇ ਨੇ ਉਸ ਬੁੱਢੀ ਮਾਂ ਨੂੰ ਨਹੀਂ ਪੁੱਛਿਆ ਜਿਸ ਦਾ ਫੌਜੀ ਪੁੱਤ ਸ਼ਹੀਦ ਹੋ ਗਿਆ ਹੋਵੇ ਉਸ ਮਾਂ ਦੀ ਸਾਰ ਕੋਈ ਨਹੀਂ ਲੈਂਦਾ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਦੇ ਉੱਘੇ ਆਗੂ ਅਤੇ ਗਊਸ਼ਾਲਾ ਦੇ ਪ੍ਰਧਾਨ ਵਿਸ਼ਵਨਾਥ ਬੰਟੀ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ਉਹਨਾਂ ਕਿਹਾ ਕਿ ਕਿਸੇ ਨੇ ਦੇਖਿਆ ਜੋ ਜੰਗ ਦੇ ਦੌਰਾਨ ਫੌਜ ਵਿੱਚ ਸ਼ਹੀਦ ਹੋਏ ਫੌਜੀ ਦੇ ਪਿਓ ਨੂੰ ਜਿਹੜਾ ਕਿ ਅਪਣਾ ਸਾਰਾ ਬੋਝ ਪੁੱਤਰ ਦੇ ਮੋਢਿਆਂ ਤੇ ਪਾਉਣ ਨੂੰ ਉਤਾਵਲਾ ਸੀ ਤੇ ਹੁਣ ਪੁੱਤਰ ਦੀ ਅਰਥੀ ਦੇ ਬੋਝ ਨੇ ਤੇ ਘਰ ਦੇ ਬੋਝ ਨੇ ਫਿਰ ਤੋਂ ਬੁਢਾਪੇ ਵਿੱਚ ਵੀ ਮੋਢਿਆਂ ਤੇ ਜਿੰਦਗੀ ਨੂੰ ਢੋਣ ਦਾ ਬੋਝ ਪਾ ਦਿੱਤਾ ਉਹਨਾ ਕਿਹਾ ਕਿ ਕਿਸੇ ਦੀ ਨਜਰ ਉਸ ਭੈਣ ਦੀ ਬਾਂਹ ਤੇ ਪਈ ਹੈ ਜੋ ਆਪਣੇ ਆਪ ਨੂੰ ਮਹਿਫੂਜ ਹੋਣ ਦੀ ਤੱਸਲੀ ਦੇਣ ਲਈ ਉਹ ਰੱਖੜੀ ਜੋ ਅਪਣੇ ਭਰਾ ਲਈ ਲੈ ਕੇ ਆਈ ਸੀ ਉਹ ਰੱਖੜੀ ਕਿੱਥੇ ਗਈ ਉਹਨਾ ਕਿਹਾ ਕਿ ਉਹ ਨਵੀਂ ਵਿਆਹੀ ਧੀ ਜੋ ਸ਼ਗਨਾਂ ਦਾ ਚੂੜਾ ਪਾ ਕੇ ਆਪਣੇ ਮੰਨ ਦੀਆਂ ਲਾਲਸਾਵਾਂ, ਇੱਛਾਵਾਂ ਪੂਰੀਆਂ ਕਰਨ ਲਈ ਆਪਣੇ ਪਤੀ ਨੂੰ ਮੰਨ ਵਿੱਚ ਵਸਾ ਕੇ ਹਰ ਸਮੇਂ ਇੰਤਜਾਰ ਕਰ ਰਹੀ ਹੈ, ਕਿੱਦਾ ਅਪਣੇ ਬੱਚਿਆ ਦੇ ਸੁਆਲਾਂ ਦੇ ਜੁਆਬ ਲੋਚਦੀ ਹੈ,ਅਤੇ ਕਿੱਦਾ ਲੋਕਾਂ ਦੀਆਂ ਗੰਦੀਆਂ ਨਜਰਾਂ ਦਾ ਸਾਹਮਣਾ ਕਰਦੀ ਹੈ । ਉਹਨਾਂ ਕਿਹਾ ਕਿ ਜੰਗ ਨਾਲ ਜਿੰਦਗੀਆ ਪੱਛੜ ਜਾਂਦੀਆਂ ਹਨ ਅਤੇ ਦੇਸ਼ ਦੀ ਤਰੱਕੀ ਕਈ ਦਹਾਕੇ ਪਿੱਛੇ ਚਲੀ ਜਾਂਦੀ ਹੈ ਜਿਸ ਦਾ ਸੰਤਾਪ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਭੋਗਣਾ ਪੈਂਦਾ ਹੈ। ਉਹਨਾਂ ਕਿਹਾ ਕਿ ਜੰਗ ਨਾ ਹੀ ਹੋਵੇ ਤਾਂ ਚੰਗੀ ਗੱਲ ਹੈ ਜੰਗ ਨਾ ਹੋਣਾ ਸਾਡੇ ਤੁਹਾਡੇ ਭਵਿੱਖ ਲਈ ਬਹੁਤ ਹੀ ਚੰਗਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


