ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਡਾਕਟਰ ਬੀ. ਆਰ.ਅੰਬੇਦਕਰ ਯੂਥ ਵੈਲਫੇਅਰ ਐਂਡ ਸਪੋਰਟਸ ਸੁਸਾਇਟੀ ਮੁਹੱਲਾ ਕਾਰਾਬਾਰਾ, ਅਰਜਨ ਨਗਰ, ਲੁਧਿਆਣਾ ਵਿਖੇ 3 ਮਈ ਦਿਨ ਸ਼ਨੀਵਾਰ ਸ਼ਾਮ ਨੂੰ ਸ਼ਾਮ 7 ਵਜੇ ਤੋਂ ਲੈ ਕੇ 11 ਵਜੇ ਤੱਕ ਵਿਸ਼ਾਲ ਸਮਾਗਮ । ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਬਲਜੀਤ ਕੁਮਾਰ, ਸ਼੍ਰੀ ਵਿਜੇ ਝੱਲੀ, ਨਰੇਸ਼ ਕੁਮਾਰ, ਪਾਰਸ ਰਾਮ, ਕਪਿਲ ਕੁਮਾਰ ਨੇ ਦੱਸਿਆ ਕਿ ਡਾਕਟਰ ਬੀ.ਆਰ.ਅੰਬੇਦਕਰ ਸਾਹਿਬ ਜੀ ਦੇ 134ਵੇਂ ਜਨਮ-ਦਿਵਸ ਨੂੰ ਸਮਰਪਿਤ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਦਾ ਸੱਦਾ ਪੱਤਰ ਅੱਜ ਆਮ ਆਦਮੀ ਪਾਰਟੀ ਦੇ ਅਤੇ ਵਾਲਮੀਕ ਸਮਾਜ ਦੇ ਆਗੂ ਸ਼੍ਰੀ ਵਿਜੇ ਦਾਨਵ, ਸ਼੍ਰੀ ਕਨੌਜ ਦਾਨਵ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਗਿੱਲ ਨੂੰ ਦਿੱਤਾ ਗਿਆ ਅਤੇ ਬਲਜੀਤ ਕੁਮਾਰ, ਵਿਜੇ ਝੱਲੀ, ਨਰੇਸ਼ ਕੁਮਾਰ, ਪਾਰਸ ਰਾਮ, ਕਪਿਲ ਕੁਮਾਰ, ਮਨਪ੍ਰੀਤ ਸਿੰਘ ਆਦਿ ਨੇ ਸਮੂਹ ਸੰਗਤਾਂ ਅਪੀਲ ਕੀਤੀ ਹੈ ਕਿ ਉਹ ਡਾਕਟਰ ਬੀ.ਆਰ.ਅੰਬੇਦਕਰ ਸਾਹਿਬ ਦੇ ਜਨਮ-ਦਿਨ ਸਮਾਗਮ ਵਿੱਚ ਵੱਧ ਤੋਂ ਵੱਧ ਹਾਜ਼ਰ ਹੋ ਕੇ ਵੱਡੀ ਪੱਧਰ ਤੇ ਮਨਾਉਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



