HOME ਪ੍ਰਵਾਸੀ ਭਾਰਤੀਆਂ ਦੁਆਰਾ ਸੁੰਨੜਵਾਲ ਸਕੂਲ ਨੂੰ ਆਰ ਓ ਤੇ ਸਟੇਸ਼ਨਰੀ ਭੇਂਟ 

ਪ੍ਰਵਾਸੀ ਭਾਰਤੀਆਂ ਦੁਆਰਾ ਸੁੰਨੜਵਾਲ ਸਕੂਲ ਨੂੰ ਆਰ ਓ ਤੇ ਸਟੇਸ਼ਨਰੀ ਭੇਂਟ 

ਪ੍ਰਵਾਸੀ ਹਮੇਸ਼ਾ ਹੀ  ਸਕੂਲ ਦੇ ਵਿਕਾਸ ਕਾਰਜਾਂ ਤੇ ਮਦਦ ਕਰਕੇ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰਦੇ ਹਨ – ਜਸਵੀਰ ਸਿੰਘ 

ਕਪੂਰਥਲਾ  (ਸਮਾਜ ਵੀਕਲੀ)   ( ਵਿਸ਼ੇਸ਼ ਪ੍ਰਤੀਨਿਧ)– ਸਰਕਾਰੀ ਸਮਾਰਟ ਮਿਡਲ ਤੇ ਐਲੀਮੈਂਟਰੀ ਸਕੂਲ ਸੁੰਨੜਵਾਲ ਵਿਖੇ ਪ੍ਰਵਾਸੀ ਭਾਰਤੀ ਪਰਿਵਾਰ ਦੁਆਰਾ ਪੀਣ ਲਈ ਸਾਫ਼ ਪਾਣੀ ਦੇ ਉਦੇਸ਼ ਨਾਲ ਆਰ ਓ ਤੇ ਜ਼ਰੂਰਤਮੰਦ ਬੱਚਿਆਂ ਲਈ ਸਟੇਸ਼ਨਰੀ ਭੇਂਟ ਕੀਤੀ ਗਈ। ਇਸ ਦੌਰਾਨ ਬਹੁਤ ਹੀ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਸਕੂਲ ਇੰਚਾਰਜ ਸੁਖਦਿਆਲ ਸਿੰਘ ਝੰਡ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ। ਇਸ ਦੌਰਾਨ ਕੁਲਵੰਤ ਸਿੰਘ ਕੰਤਾ ਕੈਨੇਡਾ ਪੁੱਤਰ ਸ: ਜਗਦੀਸ਼ ਸਿੰਘ ਸੁੰਨੜ , ਅੰਮ੍ਰਿਤ ਕੌਰ  ਕੈਨੇਡਾ ਤੇ ਜਸਵੀਰ ਸਿੰਘ ਰਾਮਾ ਸੁੰਨੜ ਵੱਲੋ ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ ਸਾਫ ਪਾਣੀ ਪੀਣ ਲਈ ਆਰ ਓ ਤੇ 200 ਕਾਪੀਆਂ, ਪੈਨ, ਪੈਨਸਿਲ  ਭੇਂਟ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਜਸਵੀਰ ਸਿੰਘ ਰਾਮਾ ਨੇ ਕਿਹਾ ਕਿ ਪ੍ਰਵਾਸੀ ਵੀਰ ਹਮੇਸ਼ਾ ਹੀ ਜ਼ਰੂਰਤਮੰਦ ਵਿਦਿਆਰਥੀਆਂ ਤੇ ਸਕੂਲ ਦੇ ਵਿਕਾਸ ਕਾਰਜਾਂ ਵਿੱਚ ਆਪਣਾ ਯੋਗਦਾਨ ਪਾ ਕੇ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰਦੇ ਹਨ । ਉਹਨਾਂ ਕਿਹਾ ਕਿ ਸੁੰਨੜਵਾਲ ਸਕੂਲ ਵਿੱਚ  ਬੱਚਿਆਂ ਦੇ ਪੀਣ ਵਾਲੇ ਸਾਫ਼ ਪਾਣੀ ਨੂੰ ਧਿਆਨ ਵਿੱਚ ਰੱਖਦੇ ਹੋਏ ਆਰ ਓ ਤੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਇਸੇ ਪ੍ਰਕਾਰ ਸਕੂਲ ਦੇ ਜ਼ਰੂਰਤਮੰਦ ਵਿਦਿਆਰਥੀਆਂ ਦੀ ਮਦਦ ਤੇ ਸਕੂਲ ਦੇ ਵਿਕਾਸ ਕਾਰਜਾਂ ਵਿੱਚ ਸਹਿਯੋਗ ਦਿੱਤਾ ਜਾਵੇਗਾ। ਸਮਾਗਮ ਦੇ ਅੰਤ ਵਿੱਚ ਸਕੂਲ ਦੇ ਇੰਚਾਰਜ ਸੁਖਦਿਆਲ ਸਿੰਘ ਝੰਡ ਨੇ ਸੁੰਨੜ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮਨੂੰ ਕੁਮਾਰ ਪ੍ਰਾਸ਼ਰ,  ਮੈਡਮ ਲਖਵਿੰਦਰ ਕੌਰ ਤੇ ਸੁਖਜੀਤ ਕੌਰ ਆਦਿ ਸਮੂਹ ਸਟਾਫ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਾਕਟਰ ਬੀ.ਆਰ.ਅੰਬੇਦਕਰ ਜੀ ਦੇ ਜਨਮ-ਦਿਵਸ ਨੂੰ ਸਮਰਪਿਤ ਸਮਾਗਮ 3 ਮਈ ਨੂੰ
Next articleਮਾਰਕ ਕਾਰਨੀ ਨੇ ਜਿੱਤੀ ਚੋਣ, ਬਣਨਗੇ ਪ੍ਰਧਾਨ ਮੰਤਰੀ- ਜਗਮੀਤ ਸਿੰਘ ਨੇ ਦਿੱਤਾ ਅਸਤੀਫਾਂ