HOME ਔਰਤਾਂ ਨੂੰ ਸਾਹਿਤਕ ਖੇਤਰ ਵਿੱਚ ਅੱਗੇ ਲਿਆਉਣ ਲਈ ਉਤਸ਼ਾਹਿਤ ਕਰਨ ਦੀ ਲੋੜ:...

ਔਰਤਾਂ ਨੂੰ ਸਾਹਿਤਕ ਖੇਤਰ ਵਿੱਚ ਅੱਗੇ ਲਿਆਉਣ ਲਈ ਉਤਸ਼ਾਹਿਤ ਕਰਨ ਦੀ ਲੋੜ: ਗੁਰਪ੍ਰੀਤ ਕੌਰ ਸੈਣੀ 

6

ਸੰਗਰੂਰ   (ਸਮਾਜ ਵੀਕਲੀ)  (ਰਮੇਸ਼ਵਰ ਸਿੰਘ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦਾ ਮਹੀਨਾਵਾਰ ਸਾਹਿਤਕ ਸਮਾਗਮ 27 ਅਪ੍ਰੈਲ ਦਿਨ ਐਤਵਾਰ ਨੂੰ ਉੱਘੀ ਸਾਹਿਤਕਾਰਾ ਸ਼ਸ਼ੀ ਬਾਲਾ ਦੀ ਪ੍ਰਧਾਨਗੀ ਵਿੱਚ ਲੇਖਕ ਭਵਨ, ਹਰੇੜੀ ਰੋਡ ਸੰਗਰੂਰ ਵਿਖੇ ਹੋਇਆ, ਜਿਸ ਵਿੱਚ ਪੰਜਾਬੀ ਸਾਹਿਤ ਦੀ ਮਾਣਮੱਤੀ ਸ਼ਖ਼ਸੀਅਤ ਗੁਰਪ੍ਰੀਤ ਕੌਰ ਸੈਣੀ ਕਲਚਰਲ ਸੁਪਰਵਾਇਜ਼ਰ ਗੁਰੂ ਜੰਭੇਸ਼ਵਰ ਯੂਨੀਵਰਸਟੀ, ਹਿਸਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨ ਗੁਰਪ੍ਰੀਤ ਕੌਰ ਸੈਣੀ ਨੇ ਆਪਣੇ ਭਾਸ਼ਣ ਵਿੱਚ ਆਪਣੇ ਸਾਹਿਤਕ ਜੀਵਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਹਿਤਕ ਖੇਤਰ ਵਿੱਚ ਔਰਤਾਂ ਦੀ ਕਾਫ਼ੀ ਘਾਟ ਹੈ, ਸੋ ਔਰਤਾਂ ਨੂੰ ਸਾਹਿਤਕ ਖੇਤਰ ਵਿੱਚ ਅੱਗੇ ਲਿਆਉਣ ਲਈ ਉਤਸ਼ਾਹਿਤ ਕਰਨ ਦੀ ਲੋੜ ਹੈ। ਉੱਘੇ ਲੇਖਕ ਅਨੋਖ ਸਿੰਘ ਨੇ ਆਪਣੇ ਭਾਸ਼ਣ ਵਿੱਚ ਆਪਣੀ ਪਾਕਿਸਤਾਨ ਫੇਰੀ ਦੌਰਾਨ ਮਿਲੇ ਪਾਕਿਸਤਾਨੀ ਸਾਹਿਤਕਾਰਾਂ ਨਾਲ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਸੰਬੰਧੀ ਹੋਈ ਚਰਚਾ ਬਾਰੇ ਜਾਣਕਾਰੀ ਦਿੱਤੀ। ਸਭਾ ਦੇ ਆਰੰਭ ਵਿੱਚ ਉੱਘੇ ਗਜ਼ਲਗੋ ਸੁਖਵਿੰਦਰ ਸਿੰਘ ਲੋਟੇ ਨੇ ਗਜ਼ਲ ਵਰਕਸ਼ਾਪ ਕੀਤੀ। ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਕਰਮ ਸਿੰਘ ਜ਼ਖ਼ਮੀ, ਜਗਜੀਤ ਸਿੰਘ ਲੱਡਾ, ਰਜਿੰਦਰ ਸਿੰਘ ਰਾਜਨ, ਅਨੋਖ ਸਿੰਘ ਵਿਰਕ, ਸ਼ਸ਼ੀ ਬਾਲਾ, ਗੁਰਪ੍ਰੀਤ ਕੌਰ ਸੈਣੀ, ਇੰਦਰਜੀਤ ਸਿੰਘ ਸੈਣੀ, ਸੁਖਵਿੰਦਰ ਸਿੰਘ ਲੋਟੇ, ਕੁਲਵੰਤ ਖਨੌਰੀ, ਸੁਰਜੀਤ ਸਿੰਘ ਮੌਜੀ, ਪਵਨ ਕੁਮਾਰ ਹੋਸ਼ੀ, ਬਲਜੀਤ ਬਾਂਸਲ, ਗੁਰਮੀਤ ਸਿੰਘ ਸੋਹੀ, ਰਣਜੀਤ ਸਿੰਘ ਕਾਂਝਲਾ, ਗੋਬਿੰਦ ਸਿੰਘ ਤੂਰ ਬਨਜਾਰਾ, ਗੁਰੀ ਚੰਦੜ, ਅਮਨ ਜੱਖਲਾਂ, ਸਰਬਜੀਤ ਸਿੰਘ ਸੰਗਰੂਰਵੀ, ਸ਼ਿਵ ਕੁਮਾਰ ਅੰਬਾਲਵੀ, ਬਲਵੰਤ ਸਿੰਘ ਜੋਗਾ, ਬਲਜਿੰਦਰ ਬੱਲੀ ਈਲਵਾਲ, ਹਰਮਨਪ੍ਰੀਤ ਸਿੰਘ, ਲਾਭ ਸਿੰਘ ਝੱਮਟ, ਸੁਖਮਨਪ੍ਰੀਤ, ਨਿਮਰਤ ਕੌਰ, ਵੀਨੀਤ ਕੌਰ, ਸੁਖਨਦੀਪ ਕੌਰ, ਮੱਖਣ ਸੇਖੂਵਾਸ, ਭੁਪਿੰਦਰ ਸਿੰਘ ਨਮੋਲ, ਪਰਮਜੀਤ ਕੌਰ ਅਤੇ ਸ਼ਿਸ਼ਨ ਪਾਲ ਸੈਣੀ ਨੇ ਹਿੱਸਾ ਲਿਆ। ਸਭਾ ਵਿੱਚ ਹਾਜ਼ਰ ਸਾਰੇ ਸਾਹਿਤਕਾਰਾਂ ਨੇ ਸਰਬ ਸੰਮਤੀ ਨਾਲ ਪਹਿਲਗਾਮ ਵਿਖੇ ਅੱਤਵਾਦੀ ਸੰਗਠਨ ਵਲੋਂ ਸੈਲਾਨੀਆਂ ‘ਤੇ ਕਾਤਲਾਨਾ ਹਮਲਾ ਕਰ ਕੇ ਬੇਰਹਮੀ ਨਾਲ ਕੀਤੇ ਕਤਲੇਆਮ ਦੀ ਸਖ਼ਤ ਸ਼ਬਦਾਂ ਵਿੱਚ ਨਖੇਧੀ ਕਰਦੇ ਹੋਏ ਰੋਸ ਪ੍ਰਗਟ ਕੀਤਾ। ਅੰਤ ਵਿੱਚ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਨੇ ਸਮੂਹ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡੂੰਘਾ ਵਾਅ ਲੈ ਹਲ਼ ਵੇ, ਤੇਰੀ ਘਰੇ ਨੌਕਰੀ
Next articleमुंबई में रमाई नाटक का 861वा मंचन