ਲੁਧਿਆਣਾ (ਸਮਾਜ ਵੀਕਲੀ) ( ਬੁੱਧ ਸਿੰਘ ਨੀਲੋਂ) ਕਾਫ਼ੀ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਨਾਲ ਜੁੜ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਨੌਜਵਾਨ ਲੇਖਕ ਤੇ ਪੱਤਰਕਾਰ ਬਲਬੀਰ ਸਿੰਘ ਬੱਬੀ, ਜਿਨਾਂ ਦੀਆਂ ਸਾਹਿਤਕ ਰਚਨਾਵਾਂ ਤੇ ਕਾਲਮ ਨਵੀਸ ਨਾਲ ਸਬੰਧਤ ਅਨੇਕਾਂ ਵਿਸ਼ੇਸ਼ ਖਬਰਾਂ ਤੇ ਰਿਪੋਰਟਾਂ ਅਕਸਰ ਹੀ ਅਖਬਾਰਾਂ ਵਿੱਚ ਪੜ੍ਹਦੇ ਹਾਂ ਤੇ ਵਿਦੇਸ਼ੀ ਰੇਡੀਓ ਟੀਵੀ ਉੱਤੇ ਵੀ ਉਹਨਾਂ ਦੇ ਪ੍ਰੋਗਰਾਮ ਸੁਣਦੇ ਹਾਂ। ਬਲਬੀਰ ਸਿੰਘ ਬੱਬੀ ਜਿੱਥੇ ਸਾਹਿਤ ਜਗਤ ਨਾਲ ਜੁੜੇ ਹੋਏ ਹਨ ਉਥੇ ਹੀ ਉਹਨਾਂ ਨੇ ਪੱਤਰਕਾਰੀ ਵਿੱਚ ਵੀ ਵਧੀਆ ਸੇਵਾਵਾਂ ਦਿੱਤੀਆਂ ਹਨ। ਅਜਿਹੀਆਂ ਸਾਹਿਤਕ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਬਲਬੀਰ ਸਿੰਘ ਬੱਬੀ 26 ਜਨਵਰੀ ਦਿਨ ਐਤਵਾਰ ਨੂੰ ਪੰਜਾਬੀ ਸਾਹਿਤ ਸਭਾ ਭੁਮੱਦੀ ਦੇ ਸੱਦੇ ਉੱਤੇ ਵਿਸ਼ੇਸ਼ ਤੌਰ ਉੱਤੇ ਰੂਬਰੂ ਹੋ ਰਹੇ ਹਨ। ਪ੍ਰਗਟ ਸਿੰਘ ਭੁਮੱਦੀ ਨੇ ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਬੇਨਤੀ ਕੀਤੀ ਹੈ ਕਿ ਐਤਵਾਰ ਨੂੰ ਸਭਾ ਵੱਲੋਂ ਰੱਖੇ ਗਏ ਰੂਬਰੂ ਸਮਾਗਮ ਵਿੱਚ ਜਰੂਰ ਪੁੱਜਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



