HOME ਜੇ ਤੇਰੀ ਕ੍ਰਿਪਾ ਹੋਈ

ਜੇ ਤੇਰੀ ਕ੍ਰਿਪਾ ਹੋਈ

1
ਸੁਰਜੀਤ ਸਿੰਘ ਫਲੋਰਾ
(ਸਮਾਜ ਵੀਕਲੀ)
ਸੁਰਜੀਤ ਸਿੰਘ ਫਲੋਰਾ
ਮੈਂ ਤੁਹਾਨੂੰ ਇੱਕ ਮਨਮੋਹਕ ਰਾਜ਼ ਦੱਸਦਾ ਹਾਂ,
ਕਿਉਂਕਿ, ਮੈਂ ਭਵਿੱਖ ਦੇ ਪਛਤਾਵੇ ਤੋਂ ਬਚਣਾ ਚਾਹੁੰਦਾ ਹਾਂ।
ਇਹ ਸਿਰਫ਼ ਮੇਰੇ ਲਈ ਮਨਮੋਹਕ ਹੋ ਸਕਦਾ ਹੈ,
ਕਿਉਂਕਿ ਮੈਂ ਇੱਕ ਸੁਆਰਥੀ ਹਾਂ
ਅਤੇ ਆਜ਼ਾਦ ਹੋਣਾ ਚਾਹੁੰਦਾ ਹਾਂ।
ਕਿਉਂਕਿ ਮੈਨੂੰ ਪਤਾ ਹੈ
ਜੇ ਤੇਰੀ ਕ੍ਰਿਪਾ ਹੋਈ ਤਾਂ,
ਮੈਂ ਪੱਥਰ ਦੇ ਟੁਕੜੇ ਤੋਂ ਮੂਰਤੀ ਬਣ ਜਾਵਾਂਗਾ
ਘਾਹ ਤੋਂ ਰੁੱਖ, ਆਲ੍ਹਣੇ ਤੋਂ ਕਿਲ੍ਹਾ
ਅਤੇ ਕੀੜੇ ਤੋਂ ਪੰਛੀ,
ਕਿਉਂਕਿ ਮੈਂ ਜਾਣਦਾ ਹਾਂ
ਜੇ ਤੇਰੀ ਕ੍ਰਿਪਾ ਹੋਈ ਤਾਂ,
ਮੈਂ ਨਦੀ ਤੋਂ ਸਮੁੰਦਰ ਬਣ ਜਾਵਾਂਗਾ
ਰੇਗਿਸਤਾਨ ਤੋਂ ਇੱਕ ਗਿੱਲਾ ਜੰਗਲ,
ਇੱਕ ਇਕੱਲੀ ਸੜਕ ਤੋਂ ਇੱਕ ਹਾਈਵੇ,
ਕਿਉਂਕਿ ਮੈਂ ਜਾਣਦਾ ਹਾਂ,
ਜੇ ਤੇਰੀ ਕ੍ਰਿਪਾ ਹੋਈ ਤਾਂ,
 ਮੇਰੇ ਪਾਪ ਧੋਹ ਹੋ ਜਾਣਗੇ,
ਮੇਰਾ ਆਲੇ ਦੁਆਲੇ ਚੰਦਨ ਵਾਂਗ ਖੁਸ਼ਬੂ ਆਵੇਗੀ
ਹਨੇਰਾ ਰਸਤਾ ਰੋਸ਼ਨੀਆ ਨਾਲ ਭਰ ਜਾਵੇਗਾ,
ਮੇਰੇ ਲਈ,
ਸਾਰੀਆਂ ਬੇਜਾਨ ਚੀਜ਼ਾਂ ਜੀਵੰਤ ਹੋ ਜਾਣਗੀਆਂ।
ਕਿਉਂਕਿ ਮੈਂ ਜਾਣਦਾ ਹਾਂ,
ਜੇ ਤੇਰੀ ਕ੍ਰਿਪਾ ਹੋਈ ਤਾਂ,
ਤਾਂ ਮੈਨੂੰ ਮੁਕਤੀ ਮਿਲੇਗੀ
ਜੀਵਨ ਅਤੇ ਮੌਂਤ ਦੇ ਚੱਕਰ ਤੋਂ ਮੁਕਤ।
ਕਿਉਂਕਿ ਮੈਂ ਇੱਕ ਸੁਆਰਥੀ ਹਾਂ
ਅਤੇ ਮੈਂ ਆਜ਼ਾਦ ਹੋਣਾ ਚਾਹੁੰਦਾ ਹਾਂ।
Previous articleਪਿੰਡ ਮੰਡੀ ਵਿਖੇ ਘਰ ਨੂੰ ਲੱਗੀ ਅੱਗ, 55 ਸਾਲ ਦਾ ਬਿਮਾਰ ਵਿਅਕਤੀ ਜਿੰਦਾ ਸੜ ਕੇ ਰਾਖ
Next articleਬਲਬੀਰ ਸਿੰਘ ਬੱਬੀ ਨਾਲ ਭੁਮੱਦੀ ਵਿਚ ਰੂਬਰੂ ਐਤਵਾਰ ਨੂੰ