ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਉਘੇ ਖੇਡ ਲੇਖਕ ਅਤੇ ਫੁੱਟਬਾਲ ਕੋਚ ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਪਿੰਡ ਮਾਹਿਲ ਗਹਿਲਾਂ ਵਿੱਚ ਮੇਰੇ ਵੱਲੋਂ ਸ਼ੁਰੂ ਕੀਤੇ ਕੋਚਿੰਗ ਸੈਂਟਰ ਵਿੱਚ ਪ੍ਰੈਕਟਿਸ ਕਰਨ ਲਈ ਮੇਰੀ ਪ੍ਰਮ-ਪਿਆਰੇ ਖਿਡਾਰੀ ਤਜਿੰਦਰ ਮਾਹਿਲ ਕਿੰਦਾ ਅਤੇ ਰਮਣੀਕ ਰੰਮੀ ਯੂ ਕੇ ਕੁਝ ਦਿਨ ਪਹਿਲਾਂ ਆਏ ਸੀ ਉਨ੍ਹਾਂ ਨੇ ਕਈ ਖੇਡ ਸੈਸ਼ਨ ਵਿੱਚ ਖਿਡਾਰੀਆਂ ਨਾਲ ਖੁਦ ਵੀ ਫੰਡਾਮੈਟਲ ਸਕਿਲਜ ਦੀਆਂ ਐਕਸਰਸਾਈਜ਼ ਕੀਤੀਆਂ। ਇਸ ਲਈ ਸਰਬਜੀਤ ਮੰਗੂਵਾਲ ਨੇ ਮਾਣ ਮਹਿਸੂਸ ਕਰਦੇ ਹੋਏ ਦੱਸਿਆ ਕਿ ਕਿੰਦੇ ਨੇ ਬੱਚਿਆਂ ਸਾਹਮਣੇ ਕਿਹਾ ਕਿ ਹੁਣ ਫਿਰ ਅਸੀਂ ਤੁਹਾਡੇ ਅੰਡਰ ਟ੍ਰੇਨਿੰਗ ਕਰਾਂਗੇ ਤਾਂ ਇਸ ਦਾ ਅਸੀਂ ਬਹੁਤ ਫ਼ਖ਼ਰ ਮਹਿਸੂਸ ਕਰ ਰਹੇ ਹਾਂ। ਇਹ ਗੱਲ ਸੁਣ ਕੇ ਮੇਰਾ ਸਿਰ ਹੋਰ ਉੱਚਾ ਹੋ ਗਿਆ। ਸਰਬਜੀਤ ਮੰਗੂਵਾਲ ਨੇ ਅੱਗੇ ਦੱਸਿਆ ਕਿ ਮੈਂ ਰਮਣੀਕ ਸ਼ਰਮਾ ਰੰਮੀ ਦੇ ਘਰ ਜਾ ਕੇ ਉਸ ਨੂੰ ਆਪਣੀ ਪੁਸਤਕ , ਫੁੱਟਬਾਲ ਦੇ ਅੰਗ ਸੰਗ ਭੇਟ ਕੀਤੀ। ਇਸ ਮੌਕੇ ਭੈਣ ਸੁਦੇਸ਼ ਮਾਹਿਲ, ਬੇਟੀ ਯੋਗਿਤਾ ਸ਼ਰਮਾ ਅਤੇ ਮੈਡਮ ਸੁਨੀਤਾ ਸ਼ਰਮਾ ਮੰਗੂਵਾਲ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly