(ਸਮਾਜ ਵੀਕਲੀ) ਇਲਾਕੇ ਵਿੱਚ ਸਮਾਜ ਸੇਵਾ ਦੇ ਕਾਰਜਾਂ ਵਿੱਚ ਭੂਮਿਕਾ ਨਿਭਾਅ ਰਹੇ ਮਹਾਂਕਾਲ ਬਲੱਡ ਸੇਵਾ ਨੇ ਜਾਣਕਾਰੀ ਦਿੰਦਿਆਂ – ਦੱਸਿਆ ਕਿ 14 ਜੂਨ ਦਿਨ ਐਤਵਾਰ ਨੂੰ ਸਵੇਰੇ 8:00 ਵਜੇ ਤੋਂ ਲੈ ਕੇ ਦੁਪਹਿਰ ਦੇ 1:00 ਵਜੇ ਤੱਕ ਏ ਐਸ ਸੀਨੀਅਰ ਸੈਕੈਂਡਰੀ ਸਕੂਲ ਜਰਗ ਚੌਂਕ ਖੰਨਾ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਤੇ ਆਪਰੇਸ਼ਨ ਕੈਂਪ ਅਤੇ ਮੈਡੀਕਲ ਕੈਂਪ ਤੋਂ ਇਲਾਵਾ ਚਮੜੀ ਰੋਗਾਂ ਦਾ ਮੁੱਫਤ ਚੈੱਕਅਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਮਹਾਂਕਾਲ ਬਲੱਡ ਸੇਵਾ ਖੰਨਾ ਵੱਲੋਂ ਇੱਕ ਵੱਡੇ ਪੱਧਰ ਤੇ ਖੂਨਦਾਨ ਕੈਂਪ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕੈਂਪ ਇਸ ਕੈਂਪ ਵਿੱਚ ਲਿਵਾਸਾ ਹਸਪਤਾਲ ਖੰਨਾ ਦੀ ਸਮੁੱਚੀ ਟੀਮ ਦਾ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਵਿੱਚ ਵਿਸ਼ੇਸ਼ ਯੋਗਦਾਨ ਰਹੇਗਾ। ਸ਼ੰਕਰਾ ਅੱਖਾਂ ਦੇ ਹਸਪਤਾਲ ਦੀ ਸਮੁੱਚੀ ਟੀਮ ਵਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਲੋੜਵੰਦ ਮਰੀਜ਼ਾਂ ਦੇ ਮੁੱਫਤ ਲੈਂਜ ਪਾਏ ਜਾਣਗੇ। ਇਸ ਮੌਕੇ ਸਮਾਜ ਸੇਵੀ ਰਾਹੁਲ ਗਰਗ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਦੀ ਖਾਸ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਸ ਕੈਂਪ ਵਿੱਚ ਗੋਲਡ ਮੈਡਲ ਪ੍ਰਾਪਤ ਡਾ.ਇੰਦਰਪ੍ਰੀਤ ਕੌਰ ਚਮੜੀ ਰੋਗਾਂ ਦੇ ਮਾਹਿਰ ਚਮੜੀ ਦੇ ਮਰੀਜ਼ਾਂ ਦਾ ਚੈੱਕਅਪ ਕਰਨਗੇ। ਇਸ ਮੌਕੇ ਪ੍ਰਬੰਧਕਾਂ ਵੱਲੋਂ ਮਰੀਜ਼ਾਂ ਨੂੰ ਆਪਣਾ ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਚੱਲ ਰਹੀਆਂ ਦਵਾਈਆਂ ਦੀ ਪਰਚੀ ਵੀ ਨਾਲ ਲੈ ਕੇ ਆਉਣ ਲਈ ਅਪੀਲ ਕੀਤੀ ਗਈ ਹੈ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ।ਇਸ ਮੌਕੇ ਇਲਾਕੇ ਦੇ ਉੱਘੇ ਸਮਾਜ ਸੇਵੀ ਰਾਹੁਲ ਗਰਗ ਬਾਵਾ, ਚੰਦਨ ਨੇਗੀ, ਮੁਕੇਸ਼ ਸਿੰਘੀ, ਨਿਰਮਲ ਸਿੰਘ ਨਿੰਮਾ, ਹੰਸ ਰਾਜ ਬਿਰਾਨੀ, ਰਾਜ ਕੁਮਾਰ ਮੈਨਰੋ, ਸੰਦੀਪ ਸਿੰਘ ਵਾਲੀਆ, ਵਿਕਾਸ ਗੁਪਤਾ, ਮਨਪ੍ਰੀਤ ਮਨੀ, ਰਵੀ ਸੇਠੀ, ਮਨਪ੍ਰੀਤ ਗਿੱਲ ਨੇ, ਕਸ਼ਮੀਰ ਸਿੰਘ ਖਾਲਸਾ, ਤੋਂ ਇਲਾਵਾ ਇਲਾਕੇ ਦੀਆਂ ਸਮੁੱਚੀਆਂ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


