” ਪਾਖੰਡੀ ਬਾਬਿਆਂ ਨੇ “

ਕੁਲਵੰਤ ਸਿੰਘ ਕੋਹਾੜ
(ਸਮਾਜ ਵੀਕਲੀ) 
ਠੱਗਾਂ ਚੋਰਾਂ ਦੇ ਜਾਵਣ ਡੇਰੇ,
ਸਦਕੇ ਜਾਵਾਂ ਦੁਨੀਆਂ ਮੈ ਤੇਰੇ,
ਸਤਸੰਗ ਕੀਤਾ ਸ਼ਾਮ ਸਵੇਰੇ,ਫੜਕੇ ਝੰਡੀ ਬਾਬਿਆਂ ਨੇ।
ਭੋਲ਼ੀ ਜੰਨਤਾ ਲੁੱਟ ਖਾਦੀ,ਸਾਧ ਪਾਖੰਡੀ ਬਾਬਿਆਂ ਨੇ।
ਹਾਂ ਪਾਖੰਡੀ ਬਾਬਿਆਂ ਨੇ……2।
ਤੇਲ ਦੀ ਧਾਰ ਵਾਗੂੰ,ਝੱਟ ਪੱਟ ਚਾਲ ਬਦਲਦੇ ਆ।
ਕਦੀ ਕਾਲ਼ੇ ਭੂਰੇ ਚਿੱਟੇ,ਅਪਣੇ ਵਾਲ ਬਦਲਦੇ ਆ।
ਰੱਬ ਨੂੰ ਕਰ ਇੱਕ ਪਾਸੇ,ਲਾ ਲਈ ਮੰਡੀ ਬਾਬਿਆਂ ਨੇ।
ਭੋਲ਼ੀ ਜੰਨਤਾ ਲੁੱਟ ਖਾਧੀ,ਸਾਧ ਪਾਖੰਡੀ ਬਾਬਿਆਂ ਨੇ।
ਹਾਂ ਪਾਖੰਡੀ ਬਾਬਿਆਂ ਨੇ……..2।
ਵੇਖੇ ਦੇਸ ਦੇ ਵੱਡੇ ਨੇਤਾ,ਏਨਾ ਦੇ ਪੈਰ ਦਬਾਉਂਦੇ ਜੀ।
ਹੱਥ ਜੋੜਕੇ ਮੰਗਦੇ ਵੋਟਾਂ,ਅਪਣਾ ਸਿਰ ਝਕਾਉਂਦੇ ਜੀ।
ਸੱਜ ਵਿਆਹੀ ਵੋਟਾਂ ਖਾਤਿਰ,ਕਰਤੀ ਰੰਡੀ ਬਾਬਿਆਂ ਨੇ।
ਭੋਲ਼ੀ ਜੰਨਤਾ ਲੁੱਟ ਖਾਧੀ,ਸਾਧ ਪਾਖੰਡੀ ਬਾਬਿਆਂ ਨੇ।
ਹਾਂ ਪਾਖੰਡੀ ਬਾਬਿਆਂ ਨੇ………2।
ਵਕੀਲ ਬਣਦੇ ਆਪੇ,ਆਪ ਹੀ ਕੋਰਟ ਚਲਾਉਂਦੇ ਸੀ।
ਕੌਣ ਇਹਨਾ ਨੂੰ ਰੋਕੇ,ਕਨੂੰਨੀ ਮਜਾਕ ਉਡਾਉਂਦੇ ਸੀ।
ਹੱਥ ਚ ਫੜ੍ਹ ਲਈ ਜਾਕੇ,ਜੱਜ ਦੀ ਡੰਡੀ ਬਾਬਿਆਂ ਨੇ।
ਭੋਲ਼ੀ ਜੰਤਨਾ ਲੁੱਟ ਖਾਧੀ,ਸਾਧ ਪਾਖੰਡੀ ਬਾਬਿਆਂ ਨੇ।
ਹਾ ਪਾਖੰਡੀ ਬਾਬਿਆਂ ਨੇ……….2।
ਸਾਰੇ ਮੁਲਕ ਚੋ ਜਗ੍ਹਾ ਖ੍ਰੀਦੀ,ਏਨਾ ਹਰ ਬਜਾਰ ਚੋ।
ਕੌੜਾ ਸੱਚ ਲਿਖਦਾ ਰਹਿੰਦਾ,ਕੁਲਵੰਤ ਪਿੰਡ ਕੋਹਾੜ ਚੋ।
ਹਰ ਗੱਲ ਵਿਕਾਉ ਮੀਡੀਆ,ਉੱਤੇ ਭੰਡੀ ਬਾਬਿਆਂ ਨੇ।
ਭੋਲ਼ੀ ਜੰਤਨਾ ਲੁੱਟ ਖਾਧੀ,ਸਾਧ ਪਾਖੰਡੀ ਬਾਬਿਆਂ ਨੇ।
ਹਾਂ ਪਾਖੰਡੀ ਬਾਬਿਆਂ ਨੇ………2।
ਗੀਤਕਾਰ:-
ਕੁਲਵੰਤ ਸਿੰਘ ਕੋਹਾੜ(ਗੁਰਦਾਸਪੁਰ) 9803720820
Previous articleਦਾਨ-ਪੁੰਨ ਦੀ ਨਵੀਂ ਪਿਰਤ ਪਾਉਣ ਵਾਲਾ ਨੌਜਵਾਨ ਅਮਨਦੀਪ ਸਿੰਘ ਉਰਫ ਅਮਨ ਅਲਬੇਲਾ ਜੀ।
Next articleਮਿੱਠੀਆਂ ਉਲ਼ਝਣਾਂ