ਅਸੀਂ ਟੀਚਰ ਹਾਂ ਕੰਪਿਊਟਰ ਦੇ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਅਸੀਂ ਵੀ ਪੰਜਾਬ ਦੇ ਕਰਮਚਾਰੀ ਹਾਂ ,
ਕੰਪਿਊਟਰ ਟੀਚਰਜ਼ ਹੈ ਸਾਡਾ ਨਾਓ ।
ਕਿਸੇ ਵੀ ਸਰਕਾਰ ਨੇ ਉੱਨੀਂ ਸਾਲ ਤੋਂ ,
ਕਰੀ ਨਈਓਂ ਸਾਡੇ ਸਿਰਾਂ ‘ਤੇ ਛਾਂਓ ।
ਅਸੀਂ  ਪੈਂਤੀ  ਤੇ  ਪੰਤਾਲੀ਼  ਸੌ  ਵਿੱਚ ,
ਸਬਰ  ਸ਼ੁਰੂ  ਵਿੱਚ  ਕਰਿਆ  ਸੀ  ।
ਪਿੱਛੋਂ ਹੱਕ ਮਿਲਿਆ ਸੀ ਉਸ ਵੇਲ਼ੇ  ,
ਜਦੋਂ ਸਿਰ ਤਲ਼ੀਆਂ ‘ਤੇ ਧਰਿਆ ਸੀ ।
ਸਾਡੀ ਗਿਣਤੀ ਛਿਆਹਟ ਸੌ ਚਾਲ਼ੀ ਹੈ ,
ਅਤੇ  ਬੱਸ  ਇੱਕੋ  ਹੈ  ਮੰਗ  ।
ਸਾਨੂੰ ਸੁਸਾਇਟੀ ਮੁਲਾਜ਼ਮ ਕਹਿ ਕਹਿ ਕੇ,
ਸਰਕਾਰਾਂ  ਕਰਨ  ਨਾ  ਤੰਗ  ।
ਅਸੀਂ ਪਿਛਲੀਆਂ ਚਹੁੰ ਸਰਕਾਰਾਂ ਸਮੇਂ  ,
ਸਬਰਾਂ ਦੇ ਪਿਆਲੇ ਪੀਤੇ ਸੀ  ।
ਸਾਨੂੰ  ਵੀ  ਸਰਕਾਰੀ  ਮੰਨਣਾਂ  ਪਊ  ,
ਸਾਡੇ ਨਾਲ਼ ਜੋ ਵਾਅਦੇ ਕੀਤੇ ਸੀ  ।
ਤੁਸੀਂ ਹੋਰਾਂ ਵਾਂਗੂੰ ਵੀਹ ਸੌ ਬਾਈ ਵਿੱਚ ,
ਮੱਦਦ  ਲਈ  ਸੀ  ਸਾਡੀ  ।
ਇਹ ਵੀ ਆਖਿਆ ਸੀ ਸਰਕਾਰ ਬਣਨ ‘ਤੇ ,
ਪੂਰੀ  ਕਰਾਂਗੇ  ਮੰਗ  ਤੁਹਾਡੀ  ।
ਮਗਰੋਂ  ਅਫ਼ਸਰ  ਸ਼ਾਹੀ  ਭਾਰੂ  ਪੈ‌ਣ  ‘ਤੇ   ,
ਖੜ੍ਹੇ  ਈ  ਮੁੱਕਰ  ਗਏ  ਥਾਂ  ‘ਤੇ  ।
ਐਪਰ ਅਸੀਂ ਤਾਂ ਭਰੋਸਾ ਕਰ ਲਿਆ ਸੀ  ,
ਜਿੰਨਾਂ ਹੁੰਦਾ  ਏ  ਅਪਣੀ  ਮਾਂ ‘ਤੇ  ।
ਅਸੀਂ  ਲੋਕ  ਸਭਾ  ਦੀ  ਚੋਣ  ਵੇਲ਼ੇ  ਵੀ  ,
ਥੋਡੀਆਂ ਗੱਲਾਂ ਵਿੱਚ ਆ ‘ਗੇ  ਸੀ ।
ਕਰ  ਲਿਆ  ਸੀ  ਭਰੋਸਾ  ਝੂਠਿਆਂ  ‘ਤੇ  ,
ਏਸੇ  ਗੱਲ  ਤੋਂ  ਧੋਖਾ  ਖਾ ‘ਗੇ  ਸੀ  ।
ਕਈ  ਤਾਂ  ਸੇਵਾ  ਮੁਕਤ  ਹੋ  ਚੁੱਕੇ  ਨੇ  ,
ਕਈ ਕੂਚ  ਜਹਾਨੋਂ  ਕਰ ਗਏ ਨੇ  ।
ਅਸੀਂ  ਕਰਦੇ  ਹਾਂ  ਵਿਸ਼ਵਾਸ਼  ਆਏ  ,
ਤੁਸੀਂ ਸੋਚ  ਲਿਆ ਕਿ ਡਰ  ਗਏ ਨੇ  ।
ਸਾਡੀ ਇੱਕ ਹੀ ਮੰਗ ਹੈ ਮੁੱਢ ਕਦੀਮੋਂ  ,
ਕਿ ਸਿੱਖਿਆ ਵਿਭਾਗ ‘ਚ ਮਰਜ ਕਰੋ ,
ਹੁਣ  ਮਰਦਿਆਂ  ਨੇ ਅੱਕ  ਚੱਬਿਆ ਹੈ ,
ਕੁੱਝ  ਕਰੋ  ਨਹੀਂ  ਤਾਂ  ਜੂਝ  ਮਰੋ ।
ਹੁਣ  ਜਿਮਨੀ  ਚੋਣ  ਦੀਆਂ ਵੋਟਾਂ ਵਿੱਚ ,
ਤੁਸੀਂ  ਹੱਥ  ਵੇਖ ਲਿਓ  ਸਾਡੇ  ਵੀ  ।
ਮੂੰਹ  ਦੇ  ਪਰਨੇ  ਡਿਗਦੇ  ਵੇਖ  ਲਿਓ  ,
ਚਾਰੇ  ਕੈਂਡੀਡੇਟ  ਤੁਹਾਡੇ  ਵੀ  ।
ਅਸੀਂ  ਘਰ  ਘਰ  ਦੇ  ਵਿੱਚ  ਜਾਵਾਂਗੇ  ,
ਗੱਲ  ਬਾਤ ਕਰਾਂਗੇ ਲੋਕਾਂ ਨਾਲ਼  ।
ਇਹ  ਹੁਣ  ਆਮ  ਆਦਮੀ  ਨਹੀਂ  ਰਹੇ ,
ਖੜ੍ਹ ‘ਗੇ  ਨੇ  ਜਾ  ਕੇ  ਜੋਕਾਂ ਨਾਲ਼  ।
ਜਿਹੜਾ  ਕਰ  ਜਾਂਦੈ  ਵਿਸ਼ਵਾਸ਼  ਘਾਤ  ,
ਹੁੰਦਾ  ਲੋਕਾਂ  ਨੂੰ  ਮਨਜ਼ੂਰ  ਨਹੀਂ  ।
ਜੇਕਰ ਇੱਕ ਅੱਧਾ ਕੋਈ ਜਿੱਤ ਵੀ ਗਿਆ ,
ਫ਼ਿਰ  ਵੀਹ ਸੌ  ਸਤਾਈ ਦੂਰ  ਨਹੀਂ  ।
ਮੂਲ ਚੰਦ ਸ਼ਰਮਾ 
9914836037
Previous articleਅਮਰੂਦ ਦੇ ਪੱਤਿਆਂ ਦੀ ਚਾਹ ਦੇ ਫਾਇਦੇ
Next articleਅੱਪਰਾ ਦਾ ਵਸਨੀਕ 16 ਸਾਲਾਂ ਨੌਜਵਾਨ ਭੇਦਭਰੀ ਹਾਲਤ ‘ਚ ਲਾਪਤਾ