ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਬਾਬਾ ਜੀ ਜਸਵਿੰਦਰ ਸਿੰਘ ਪਿੰਡ ਔਜਲੇ ਵਾਲੇ ਜੀ ਨੇ ਦਸਿਆ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਲੱਖਾਂ ਦੇ ਦਾਤੇ ਦੇ ਦਰਬਾਰ ਪਿੰਡ ਔਜਲਾ ਵਿਖੇ ਸਲਾਨਾ ਜੋੜ ਮੇਲਾ ਅਤੇ ਛਿੰਜ ਮੇਲਾ ਮਿਤੀ 16 ਜੂਨ 2026 ਦਿਨ ਮੰਗਲਵਾਰ ( 2 ਹਾੜ) ਨੂੰ ਬੜ੍ਹੀ ਧੂਮ ਧਾਮ ਨਾਲ ਕਰਵਾਇਆ ਗਿਆ ਹੈ । ਜਿਸ ਵਿਚ ਹਾਜ਼ਰੀ ਲਗਵਾਈ ਪੰਜਾਬ ਦੀ ਸੁਰੀਲੀ ਦੋਗਾਣਾ ਗਾਇਕ ਜੋੜੀ ਕੁਲਦੀਪ ਰਸੀਲਾ ਅਤੇ ਖੁਸ਼ਦੀਪ ਖੁਸ਼ੀ। ਪੰਜਾਬ ਦੀ ਬਹੁਤ ਹੀ ਮਸ਼ਹੂਰ ਗਾਇਕ ਜੋੜੀ ਅਮਰੀਕ ਮਾਈਕਲ ਅਤੇ ਨੂਰ ਸਿੱਧੂ ਅਤੇ ਗਾਇਕ ਜੈਲਾ ਸ਼ੇਖੂਪੁਰੀਆ । ਮੇਲੇ ਦੀ ਰਾਤ ਦਰਬਾਰ ਤੇ ਇਸ਼ੂ ਨਕਾਲ ਪਾਰਟੀ ( ਨਵਾਂਸ਼ਹਿਰ ਵਾਲੇ)ਵਲੋਂ ਹਾਜ਼ਰੀ ਲਗਵਾਈ ਗਈ । ਮੇਲੇ ਵਿਚ ਪੰਜਾਬ ਦੇ ਬਹੁਤ ਬਲਵਾਨ ਪਹਿਲਵਾਨਾਂ ਵਲੋ ਕੁਸ਼ਤੀਆਂ ਕਰਵਾਈਆਂ ਗਈਆਂ। ਬਾਬਾ ਜੀ ਦਾ ਅਟੁੱਟ ਲੰਗਰ ਵਰਤਾਇਆ ਗਿਆ ਅਤੇ ਠੰਡੇ ਮਿੱਠੇ ਜਲ ਦੀਆ ਛਬੀਲਾ ਲਗਾਈਆਂ ਗਈਆਂ । ਮੇਲੇ ਵਿੱਚ ਮੁੱਖ ਤੌਰ ਤੇ ਸਹਿਯੋਗ ਕੀਤਾ ਗਿਆ ਪਿੰਡ ਅਤੇ ਨਗਰ ਪੰਚਾਇਤ ਵਲੋਂ ਅਤੇ ਸਾਰੇ ਐਨ ਆਰ ਆਈ ਭਰਾਵਾਂ ਵਲੋ । ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਅਵਤਾਰ ਸਿੰਘ ਯੂ ਕੇ ਅਤੇ ਉਹਨਾਂ ਦੀ ਧਰਮ ਪਤਨੀ । ਮੇਲੇ ਵਿੱਚ ਪਹੁੰਚੇ ਕਲਾਕਾਰਾਂ ਅਤੇ ਪਹਿਲਵਾਨਾਂ ਦਾ ਮੁੱਖ ਸੇਵਾਦਾਰ ਬਾਬਾ ਜੀ ਜਸਵਿੰਦਰ ਸਿੰਘ ਔਜਲਾ, ਮੇਲੇ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਵਲੋ ਮਾਣ ਸਨਮਾਨ ਕੀਤਾ ਗਿਆ । ਮੇਲੇ ਵਿੱਚ ਪਹੁੰਚੇ ਸਾਰੇ ਪ੍ਰੈਸ ਮੀਡੀਆ ਅਤੇ ਪੱਤਰਕਾਰਾਂ ਦਾ ਬਾਬਾ ਜੀ ਵੱਲੋ ਬਹੁਤ ਧੰਨਵਾਦ ਕੀਤਾ ਗਿਆ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



