HOME ਅਮਰੂਦ ਦੇ ਪੱਤਿਆਂ ਦੀ ਚਾਹ ਦੇ ਫਾਇਦੇ

ਅਮਰੂਦ ਦੇ ਪੱਤਿਆਂ ਦੀ ਚਾਹ ਦੇ ਫਾਇਦੇ

20
(ਸਮਾਜ ਵੀਕਲੀ) 
ਡਾਕਟਰ ਇੰਦਰਜੀਤ ਕਮਲ
                           ਅਮਰੂਦ ਤਾਂ ਸਾਰਿਆਂ ਨੇ ਹੀ ਖਾਧੇ ਹੋਣਗੇ ਅਤੇ ਇਹਦੇ ਫਾਇਦੇ ਵੀ ਸਾਰੇ ਜਾਣਦੇ ਹੋਣਗੇ । ਆਓ ਅੱਜ ਤੁਹਾਨੂੰ ਅਮਰੂਦ ਦੇ ਪੱਤਿਆਂ ਦੀ ਚਾਹ ਦੇ ਫਾਇਦੇ ਦੱਸੀਏ । ਅਮਰੂਦ ਦੇ ਪੱਤੇ ਖਾਣ ਨਾਲ ਮੂੰਹ ਵਿੱਚੋਂ ਆ ਰਹੀ ਬਦਬੂ ਤੋਂ ਰਾਹਤ ਮਿਲਦੀ ਹੈ । ਕਈ ਸ਼ਰਾਬ ਪੀਣ ਦੇ ਸ਼ੌਕੀਨ ਸ਼ਰਾਬ ਪੀਣ ਤੋਂ ਬਾਅਦ ਅਮਰੂਦ ਦੇ ਪੱਤੇ ਚੱਬਦੇ ਵੇਖੇ ਹਨ ।
                            1 ਅਮਰੂਦ ਦੇ ਪੱਤਿਆਂ ਦੀ ਚਾਹ ਪੀਣ ਨਾਲ ਸਾਡੀ ਰੋਗ ਪ੍ਰਤੀ ਰੋਧਕ ਸ਼ਕਤੀ ਵਧਦੀ ਹੈ ਅਤੇ ਸਰੀਰ ਵਿਚਲੀ ਫਾਲਤੂ ਚਰਬੀ ਨਿਕਲ ਜਾਂਦੀ ਹੈ ।
                             2 ਅਮਰੂਦ ਦੇ ਪੱਤਿਆਂ ਦੀ ਚਾਹ ਪੀਣ ਨਾਲ ਔਰਤਾਂ ਨੂੰ ਮਾਹਵਾਰੀ ਵੇਲੇ ਹੋਣ ਵਾਲੇ ਲੱਕ ਅਤੇ ਪੇਟ ਦਰਦ ਤੋਂ ਰਾਹਤ ਮਿਲਦੀ ਹੈ ।
                              3 ਐਂਟੀਬੈਕਟੀਰੀਅਲ ਗੁਣ ਹੋਣ ਕਾਰਨ ਕੇ ਪੇਟ ਦੇ ਬਹੁਤ ਸਾਰੇ ਰੋਗਾਂ ਤੋਂ ਰਾਹਤ ਮਿਲਦੀ ਹੈ ।
                               4 ਇਹ ਚਾਹ ਲਿਵਰ ਨੂੰ ਮਜ਼ਬੂਤ ਕਰਦੀ ਹੈ ਅਤੇ ਕਬਜ਼ ਤੋੜਦੀ ਹੈ ।
                                5 ਇਹ ਚਾਹ ਦੰਦ ਮਸੂੜਿਆਂ ਦੀ ਸੋਜ਼ਿਸ਼ ਤੋਂ ਰਾਹਤ ਦਿਵਾਉਂਦੀ ਹੈ ।
                                 6 ਇਹ ਸ਼ੂਗਰ ਅਤੇ ਬਲੱਡ ਪਰੈਸ਼ਰ ਨੂੰ ਕੰਟਰੋਲ ਕਰਦੀ ਹੈ ।
                                  7 ਇਹ ਚਾਹ ਕੁਝ ਦਿਨ ਲਗਾਤਾਰ ਪੀਣ ਨਾਲ ਨੀਂਦ ਵਧੀਆ ਆਉਂਦੀ ਹੈ ।
         ਤਰੀਕਾ : ਅਮਰੂਦ ਦੇ ਤਾਜ਼ਾ ਅਤੇ ਸਾਫ ਸੁਥਰੇ 7, 8  ਪੱਤੇ ਲੈ ਕੇ ਚੰਗੀ ਤਰ੍ਹਾਂ ਧੋ ਲਓ । ਦੋ ਗਿਲਾਸ ਪਾਣੀ ਉਬਾਲੋ ਅਤੇ ਉਬਲਦੇ ਪਾਣੀ ਵਿੱਚ ਇਹ ਧੋ ਕੇ ਸਾਫ ਕੀਤੇ ਪੱਤੇ ਅਤੇ ਤਿੰਨ ਚਾਰ ਟੋਪੀ ਵਾਲੇ ਵਧੀਆ ਲੌਂਗ ਪਾਓ । ਜਦੋਂ ਪਾਣੀ ਉਬਲਕੇ ਚੌਥਾ ਹਿੱਸਾ ਯਾਨੀ ਅੱਧਾ ਗਿਲਾਸ ਰਹਿ ਜਾਏ ਤਾਂ ਪੁਣ  ਕੇ ਕੋਸਾ ਕੋਸਾ ਘੁੱਟ ਘੁੱਟ ਕਰਕੇ ਪੀ ਲਓ । ਇਹਦੇ ਵਿੱਚ ਤੁਸੀਂ ਥੋੜ੍ਹਾ ਸ਼ਹਿਦ ਵੀ ਪਾ ਸਕਦੇ ਹੋ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਖੂਨਦਾਨ ਕਰਕੇ ਆਤਮਿਕ ਸ਼ਾਂਤੀ ਅਤੇ ਸਕੂਨ ਮਿਲਦਾ ਹੈ: ਸੰਜੀਵ ਬਾਂਸਲ
Next articleਅਸੀਂ ਟੀਚਰ ਹਾਂ ਕੰਪਿਊਟਰ ਦੇ