HOME ਸਲਾਨਾ ਜੋੜ ਮੇਲਾ ਦਰਬਾਰ ਬਾਬਾ ਪੰਜ ਪੀਰ ਜੀ ਪਿੰਡ ਬੁਲੰਦਾ, ਜਲੰਧਰ

ਸਲਾਨਾ ਜੋੜ ਮੇਲਾ ਦਰਬਾਰ ਬਾਬਾ ਪੰਜ ਪੀਰ ਜੀ ਪਿੰਡ ਬੁਲੰਦਾ, ਜਲੰਧਰ

11

ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਦਰਬਾਰ ਬਾਬਾ ਪੰਜ ਪੀਰ ਜੀ ਦੇ ਮੁੱਖ ਸੇਵਾਦਾਰ ਰਮਨਦੀਪ ਕੌਰ ਜੀ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਦਰਬਾਰ ਬਾਬਾ ਪੰਜ ਪੀਰ ਜੀ ਸਲਾਨਾ ਜੋੜ ਮੇਲਾ ਮਿਤੀ 25 -26 ਜੂਨ 2026 ਦਿਨ ਵੀਰਵਾਰ ਤੇ ਸ਼ੁੱਕਰਵਾਰ ਨੂੰ ਪਿੰਡ ਬੁਲੰਦਾ ਤਹਿ. ਨਕੋਦਰ , ਜਲੰਧਰ ਵਿਖੇ ਬੜੀ ਹੀ ਸ਼ਰਧਾ ਪੂਰਵਕ ਨਾਲ ਕਰਵਾਇਆ ਜਾ ਰਿਹਾ ਹੈ। ਮਿਤੀ 25 ਜੂਨ ਦਿਨ ਵੀਰਵਾਰ ਨੂੰ ਝੰਡੇ ਦੀ ਰਸਮ ਸਵੇਰੇ 11 ਵਜੇ ਅਤੇ ਕਵਾਲ ਦਾ ਪ੍ਰੋਗਰਾਮ ਰਾਤ 9 ਵਜੇ ਕਰਵਾਇਆ ਜਾਵੇਗਾ । ਮਿਤੀ 26 ਜੂਨ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਕਵਾਲ ਦਾ ਪ੍ਰੋਗਰਾਮ ਕਰਵਾਇਆ ਜਾਵੇਗਾ। ਮੇਲੇ ਵਿੱਚ ਹਾਜ਼ਰੀ ਲਗਵਾਉਣ ਲਈ ਪੰਜਾਬ ਦੇ ਬਹੁਤ ਹੀ ਮਸ਼ਹੂਰ ਕਵਾਲ ਨਾਜ਼ਕ ਅਲੀ ਫੈਜ਼ ਅਤੇ ਕਵਾਲ ਕੁਲਦੀਪ ਕਾਦਿਰ ਜੀ ਪਹੁੰਚਣਗੇ । ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ । ਮੁੱਖ ਸੇਵਾਦਾਰ ਰਮਨਦੀਪ ਕੌਰ ਜੀ ਨੇ ਦਸਿਆ ਕਿ ਮੇਲੇ ਦੇ ਆਯੋਜਨ ਵਿਚ ਬਹੁਤ ਸਹਿਯੋਗ ਕੀਤਾ ਗਿਆ ਸੁਰਜੀਤ ਮੱਟੂ , ਜਸਵੀਰ ਠੇਕੇਦਾਰ, ਨਗਰ ਨਿਵਾਸੀ , ਸਾਰੇ ਐਨ ਆਰ ਆਈ ਭਰਾ ਅਤੇ ਗ੍ਰਾਮ ਪੰਚਾਇਤ ਪਿੰਡ ਬੁਲੰਦਾ ਦੇ ਵਲੋਂ । ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ 9878203425 ਸੁਰਜੀਤ ਮੱਟੂ 9876854557 ਜਸਵੀਰ ਠੇਕੇਦਾਰ ਜੀ ਨਾਲ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleBig Loss of Face for Pak as Qatar Seals Deal
Next article​ਬਸਪਾ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਲਈ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰੇਗੀ : ਰਾਮ ਜੀ ਗੌਤਮ, ਵਿਪੁਲ ਕੁਮਾਰ, ਡਾ. ਕਰੀਮਪੁਰੀ