ਮਹਿਤਪੁਰ ,(ਸਮਾਜ ਵੀਕਲੀ) (ਵਿਸ਼ੇਸ਼ ਪ੍ਰਤੀਨਿਧੀ)-ਦਿਹਾਤੀ ਮਜ਼ਦੂਰ ਸਭਾ ਅਤੇ ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਦੀ ਸਬ ਤਹਿਸੀਲ ਮਹਿਤਪੁਰ ਦੀ ਇਕ ਮੀਟਿੰਗ ਦਿਹਾਤੀ ਮਜ਼ਦੂਰ ਸਭਾ ਸਬ ਤਹਿਸੀਲ ਮਹਿਤਪੁਰ ਦੇ ਪ੍ਰਧਾਨ ਗੁਰਮੇਜ ਸਿੰਘ ਉਮਰਵਾਲ ਬਿੱਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਮਜ਼ਦੂਰਾਂ ਅਤੇ ਮਨਰੇਗਾ ਵਰਕਰਾਂ ਦੀਆਂ ਸਮੱਸਿਆਂਵਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਪੁਹੰਚੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਤਪਾਲ ਸਹੋਤਾ ਅਤੇ ਮਨਰੇਗਾ ਵਰਕਰਾਂ ਯੂਨੀਅਨ ਪੰਜਾਬ ਦੇ ਸਥਾਨਕ ਆਗੂ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ ਅਤੇ ਹੋਰ ਵੀ ਆਗੂਆਂ ਨੇ ਸੰਬੋਧਨ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮਸ਼ੀਨਰੀ ਦੇ ਯੁੱਗ ਵਿਚ ਮਜ਼ਦੂਰ ਸੇ੍ਣੀ ਕੰਮਾਂ ਤੋਂ ਵੇਹਲੀ ਹੋ ਰਹੀ ਹੈ। ਕੇਂਦਰ ਅਤੇ ਪੰਜਾਬ ਦੀ ਸਰਕਾਰ ਮਨਰੇਗਾ ਵਰਕਰਾਂ ਨੂੰ ਸਮੇਂ ਸਿਰ ਕੰਮ ਨਹੀਂ ਦੇ ਰਹੀ। ਅਤੇ ਜੇਕਰ ਕੰਮ ਮਿਲ ਜਾਵੇ ਤਾਂ ਕੀਤੇ ਹੋਏ ਕੰਮ ਦੇ ਸਮੇਂ ਸਿਰ ਪੈਸੇ ਨਹੀਂ ਮਿਲ ਰਹੇ। ਮੀਟਿੰਗ ਵਿਚ ਮੰਗ ਕੀਤੀ ਗਈ ਕਿ ਮਨਰੇਗਾ ਵਰਕਰਾਂ ਦੀ ਦਿਹਾੜੀ ਘੱਟੋ- ਘੱਟ 700 ਕੀਤੀ ਜਾਵੇ ਅਤੇ ਮਨਰੇਗਾ ਸਕੀਮ ਅਧੀਨ ਕੰਮ ਮੰਗਣ ਵਾਲੇ ਹਰ ਮਜ਼ਦੂਰ ਨੂੰ ਕੰਮ ਦਿੱਤਾ ਜਾਵੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਮਜ਼ਦੂਰ ਵਰਕਰਾਂ ਦੀਆਂ ਸਮੱਸਿਆਂਵਾਂ ਨੂੰ ਲੈ ਕੇ ਸਬ ਤਹਿਸੀਲ ਦੇ ਪਿੰਡ- ਪਿੰਡ ਮੀਟਿੰਗਾਂ ਕੀਤੀਆਂ ਜਾਣਗੀਆਂ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 16 ਨਵੰਬਰ ਨੂੰ ਪਿੰਡ ਆਦਰਾਮਾਨ ਵਿਖੇ ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਇਕ ਕਾਨਫਰੰਸ ਕੀਤੀ ਜਾਵੇਗੀ। ਜਿਸ ਨੂੰ ਮਜ਼ਦੂਰਾ ਦੇ ਆਗੂ ਸੰਬੋਧਨ ਕਰਨਗੇ। ਜਿਸ ਵਿਚ ਕਲਾ ਮੰਚ ਫਗਵਾੜਾ ਵੱਲੋਂ ਇਨਕਲਾਬੀ ਨਾਟਕ ਪੇਸ਼ ਕੀਤੇ ਜਾਣਗੇ। ਇਸ ਮੀਟਿੰਗ ਵਿਚ ਸੁਨੀਲ ਕੁਮਾਰ, ਸਰਵਣ ਰਾਮ, ਜਰਨੈਲ ਸਿੰਘ , ਗੁਰਦੀਪ ਕੌਰ ਮੈਂਬਰ ਪੰਚਾਇਤ ਆਦਿ ਸ਼ਾਮਿਲ ਹੋਏ ਮੀਟਿੰਗ ਦੇ ਅੰਤ ਵਿਚ ਪਿੰਡ ਦੇ ਸਰਪੰਚ ਬਖਸ਼ੀਸ਼ ਸਿੰਘ ਨੇ ਸਭ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly