HOME ਸੁਪਰ ਸਿੱਖਸ ਸਿਡਨੀ ਨੇ ਆਪਣੀ ਖੇਡ ਪ੍ਰਾਪਤੀਆਂ ਵਾਲੀ ਮਨਾਈ 15ਵੀਂ ਵਰ੍ਹੇ ਗੰਢ...

ਸੁਪਰ ਸਿੱਖਸ ਸਿਡਨੀ ਨੇ ਆਪਣੀ ਖੇਡ ਪ੍ਰਾਪਤੀਆਂ ਵਾਲੀ ਮਨਾਈ 15ਵੀਂ ਵਰ੍ਹੇ ਗੰਢ  

1

2032 ਓਲੰਪਿਕ ਖੇਡਾਂ ਚ ਸਿੱਖ ਖਿਡਾਰੀ ਕਰਨਗੇ ਆਸਟਰੇਲੀਆ ਟੀਮਾਂ ਦੀ ਪ੍ਰਤੀਨਿਧਤਾ

  ਸਿਡਨੀ ਤੋਂ ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ 

 (ਸਮਾਜ ਵੀਕਲੀ)  ਆਸਟਰੇਲੀਆ ਤੇ ਵਿੱਚ ਸਿੱਖ ਕਮਿਊਨਿਟੀ ਨੇ ਜਿੱਥੇ ਵੱਖ ਵੱਖ ਖੇਤਰਾਂ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ, ਉਥੇ ਖੇਡਾਂ ਦੇ ਵਿੱਚ ਵੀ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੀ ਦਿਨੋ ਦਿਨ ਵੱਖਰੀ ਪਹਿਚਾਣ ਬਣ ਰਹੀ ਹੈ। ਹੁਣ ਉਹ ਦਿਨ ਦੂਰ ਨਹੀਂ ਜਦੋਂ ਆਸਟਰੇਲੀਆ ਦੀਆਂ ਕੌਮੀ ਪੱਧਰ ਦੀਆਂ ਵੱਖ ਵੱਖ ਖੇਡਾਂ ਨਾਲ ਸੰਬੰਧਿਤ ਟੀਮਾਂ ਵਿੱਚ ਸਾਡੇ ਸਿੱਖ ਖਿਡਾਰੀ ਵੀ ਖੇਡਿਆ ਕਰਨਗੇ। ਕੌਮੀ ਟੀਮਾਂ ਵਿੱਚ ਕ੍ਰਿਕਟ ਦੇ ਵਿੱਚ ਤਾਂ ਪੰਜਾਬ ਦੇ ਜਾਇਆ ਨੇ ਖੇਡਣ ਦੀ ਪਿਰਤ ਪਾ ਦਿੱਤੀ ਹੈ , ਜਦਕਿ ਬਾਕੀ ਟੀਮਾਂ ਵਿੱਚ ਅਜੇ ਸਮੇਂ ਦਾ ਇੰਤਜ਼ਾਰ ਹੈ। ਸਿਡਨੀ ਵਿਖੇ ਸੁਪਰ ਸਿੱਖਸ ਨਾਮ ਦੀ ਸੰਸਥਾ ਜੋ 15 ਸਾਲ ਪਹਿਲਾਂ 2010 ਵਿੱਚ ਹੋਂਦ ਵਿੱਚ ਆਈ ਸੀ। ਜਿਸਨੇ ਵਾਲੀਵਾਲ, ਬਾਸਕਟਬਾਲ , ਕ੍ਰਿਕਟ ਖੇਡ ਨਾਲ ਆਪਣੀ ਸ਼ੁਰੂਆਤ ਕੀਤੀ । ਇਸ ਵਕਤ ਫੁੱਟਬਾਲ ਦੇ ਵਿੱਚ ਵੀ ਸੁਪਰ ਸਿੱਖਸ ਦਾ ਵਡਮੁੱਲਾ ਯੋਗਦਾਨ ਹੈ। ਸੁਪਰ ਸਿੱਖਸ ਦੇ ਮੁਖੀ ਬਲਰਾਜ ਸਿੰਘ ਉਗਰਾ ਨਾਲ ਮੈਂ ਪਿਛਲੀ ਵਾਰ 2019 ਦੇ ਵਿੱਚ ਵਾਰਤਾਲਾਪ ਕੀਤੀ ਸੀ। ਇਸ ਵਾਰ ਸਾਡਾ ਅਚਨਚੇਤ ਸਿਡਨੀ ਹਰਬਲ ਬ੍ਰਿਜ ਤੇ ਮੇਲ ਹੋਇਆ । ਉਹਨਾਂ ਨੇ ਆਪਣੀ ਸੰਸਥਾ ਸੁਪਰ ਸਿੱਖਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਜਿਸ ਨੂੰ ਦੇਖ ਕੇ ਸਹਿਜੇ ਹੀ ਅੰਦਾਜ਼ਾ ਲੱਗਦਾ ਸੀ ਕਿ ਇਸ ਸੰਸਥਾ ਨੇ ਆਸਟਰੇਲੀਆ ਵਿਖੇ ਹੋਣ ਵਾਲੀਆਂ 2032 ਬ੍ਰਿਸਬੈਨ ਓਲੰਪਿਕ ਖੇਡਾਂ ਦੀ ਤਿਆਰੀ ਲਈ ਆਪਣੀ ਨੀਹ ਰੱਖ ਦਿੱਤੀ ਹੈ ਅਤੇ ਯਕੀਨਨ 2032 ਦੀਆਂ ਉਲੰਪਿਕ ਖੇਡਾਂ ਵਿੱਚ ਸਿੱਖ ਖ਼ਿਡਾਰੀ ਆਸਟ੍ਰੇਲੀਆਈ ਟੀਮਾਂ ਵੱਖ ਵੱਖ ਟੀਮਾਂ ਵਿੱਚ ਨੁਮਾਇੰਦਗੀ ਕਰਨਗੇ । 2025 ਦੇ ਅਪ੍ਰੈਲ ਮਹੀਨੇ ਤੀਜੇ ਹਫਤੇ ਹੋਈਆਂ 37ਵੀਆਂ ਆਸਟਰੇਲੀਆ ਸਿੱਖ ਖੇਡਾਂ ਵਿੱਚ ਸੁਪਰ ਸਿੱਖਸ ਦੇ ਖਿਡਾਰੀਆਂ ਨੇ ਬਸਕਟਬਾਲ ਲੜਕੀਆਂ ਵਿੱਚ ਡਿਵੀਜ਼ਨ ਨੰਬਰ 1 ਅਤੇ ਡਿਵੀਜ਼ਨ ਨੰਬਰ 2 ਵਿੱਚ ਚੈਂਪੀਅਨ , ਅੰਡਰ 16 ਮੁੰਡਿਆਂ ਵਿੱਚ ਵੀ ਚੈਂਪੀਅਨ ਅਤੇ ਅੰਡਰ 12 ਸਾਲ ਕੁੜੀਆਂ ਵਿੱਚ ਵੀ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ।ਇਸ ਤੋਂ ਇਲਾਵਾ ਵਾਲੀਬਾਲ ਓਪਨ ਵਿੱਚ ਲੜਕੀਆ ਦੇ ਵਰਗ ਵਿੱਚ ਚੈਂਪੀਅਨ ਅਤੇ ਮੁੰਡਿਆਂ ਦੇ ਵਰਗ਼ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ। ਪਾਵਰ ਲਿਫਟਿੰਗ ਵਿੱਚ ਮਹਿਮਾ ਬੇਦੀ ਨੇ 63 ਕਿਲੋਗ੍ਰਾਮ ਵਰਗ ਵਿੱਚ ਸੋਨ ਤਗਮਾ ਜਿੱਤਣ ਦਾ ਮਾਣ ਹਾਜ਼ਰ ਕੀਤਾ । ਸਿੱਖ ਖੇਡਾਂ 2025 ਵਿੱਚ ਸੁਪਰ ਸਿੱਖਸ ਦੀ ਇਹ ਇੱਕ ਵਡਮੁੱਲੀ ਪ੍ਰਾਪਤੀ ਹੈ। ਆਸਟਰੇਲੀਆ ਦੀਆ ਦੂਸਰੀਆਂ ਸਟੇਟਾਂ ਵਿੱਚ ਵੀ ਕਈ ਸਿੱਖਾਂ ਨਾਲ ਸੰਬੰਧਿਤ ਖੇਡ ਸੰਸਥਾਵਾਂ ਖੇਡਾਂ ਦੀ ਬਿਹਤਰੀ ਤੇ ਆਪਣੇ ਖਿਡਾਰੀਆਂ ਦਾ ਮੁਕਾਮ ਉੱਚਾ ਚੁੱਕਣ ਲਈ ਉਪਰਾਲੇ ਕਰ ਰਹੀਆਂ ਹਨ। ਜੋ ਇੱਕ ਵਧਾਈ ਦੀ ਆ ਪਾਤਰ ਹਨ। ਪ੍ਰਮਾਤਮਾ ਕਰੇ ਸੁਪਰ ਸਿੱਖਸ ਦੇ ਆਰੰਭੇ ਉਪਰਾਲਿਆਂ ਨੂੰ ਬੂਰ ਪਾਵੇ ਅਤੇ 2032 ਦੀਆਂ ਓਲੰਪਿਕ ਖੇਡਾਂ ਵਿੱਚ ਸਿੱਖਾਂ ਦੇ ਮਾਣ ਨੂੰ ਪੂਰੀ ਦੁਨੀਆ ਵਿੱਚ ਵਧਾਵੇ , ਰੱਬ ਰਾਖਾ!

ਹਰਜਿੰਦਰ ਪਾਲ ਛਾਬੜਾ ਪੱਤਰਕਾਰ ਨਕੋਦਰ ਮਹਿਤਪੁਰ 9592282333
ਜਗਰੂਪ ਸਿੰਘ ਜਰਖੜ
Previous articleਢਾਹਾਂ ਕਲੇਰਾਂ ਹਸਪਤਾਲ ਦੇ ਡਾ. ਵਿਵੇਕ ਗੁੰਬਰ ਨੇ ਮੌਤ ਨਾਲ ਜੂਝ ਰਹੇ 62 ਸਾਲਾ ਵਿਅਕਤੀ ਦੀ ਜਾਨ ਬਚਾਈ
Next article3 members of Punjabi origin from Calgary became Parliament