ਸੇਵਾ ਰਾਣਾ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਨਿਯੁਕਤ ਕੀਤੇ

ਸੁਪਰ ਸਟਾਰ ਖਿਡਾਰੀਆਂ ਨਾਲ ਸ਼ਾਨਦਾਰ ਟੀਮਾਂ ਲੈਕੇ ਆਵਾਂਗੇ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333 ਦੇਸ਼ ਦੀ ਨਾਮਵਰ ਖੇਡ ਸੰਸਥਾਂ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਜੋ ਪਿਛਲੇ ਢਾਈ ਦਹਾਕੇ ਤੋਂ ਸਰਕਲ ਸਟਾਈਲ ਕਬੱਡੀ ਦੇ ਖੇਤਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ। ਇਸ ਸੰਸਥਾ ਨੂੰ ਹੋਰ ਸੰਚਾਰੂ ਢੰਗ ਨਾਲ ਚਲਾਉਣ ਲਈ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ ਸਰਵ ਸੰਮਤੀ ਨਾਲ ਸ੍ਰ ਸੇਵਾ ਸਿੰਘ ਰਾਣਾ ਨੂੰ ਆਪਣਾ ਪ੍ਰਧਾਨ ਚੁਣ ਲਿਆ ਹੈ। ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸਰਹਾਲਾ ਰਾਣੂੰਆ ਦੇ ਜੰਮਪਲ਼ ਕੈਨੇਡਾ ਦੇ ਸਰੀ ਸ਼ਹਿਰ ਦੇ ਵਸਨੀਕ ਸ੍ਰ ਸੇਵਾ ਸਿੰਘ ਰਾਣਾ ਕਬੱਡੀ ਜਗਤ ਦੀ ਬਹੁਤ ਹੀ ਹਰਮਨ ਪਿਆਰੀ ਸ਼ਖ਼ਸੀਅਤ ਹਨ। ਹੱਦੋਂ ਵੱਧ ਨਿਮਰਤਾ, ਸਾਦਗੀ ਭਰਪੂਰ ਇਨਸਾਨ ਸੇਵਾ ਸਿੰਘ ਰਾਣਾ ਸਟਾਰ ਆਟੋ ਬਾਡੀ ਕੈਨੇਡਾ ਅਤੇ ਸ਼ਹੀਦ ਭਗਤ ਸਿੰਘ ਕਲੱਬ ਸਰਹਾਲਾ ਰਾਣੂੰਆ ਦੇ ਮੁੱਖ ਸਪਾਂਸਰ ਹਨ। ਉਹਨਾਂ ਦੀ ਨਿਯੁਕਤੀ ਨਾਲ ਜਿੱਥੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ ਮਿਆਰ ਉੱਚਾ ਉਠੇਗਾ ਉਥੇ ਹੀ ਕਬੱਡੀ ਨੂੰ ਬੇਹਤਰ ਦਿਸ਼ਾ ਮਿਲੇਗੀ। ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਖੇਡ ਪ੍ਰਮੋਟਰ ਸ੍ਰ ਕੁਲਵੰਤ ਸਿੰਘ ਲੱਛਰ ਨੇ ਦੱਸਿਆ ਕਿ ਨਵੀਂ ਚੁਣੀ ਕਾਰਜਕਾਰਨੀ ਕਮੇਟੀ ਦੀ ਵਾਂਗਡੋਰ ਸ੍ਰ ਸੇਵਾ ਸਿੰਘ ਰਾਣਾ ਦੇ ਹੱਥ ਹੋਵੇਗੀ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸੀਨੀਅਰ ਵਾਇਸ ਪ੍ਰਧਾਨ ਸ੍ਰ ਗੁਰਦੇਵ ਸਿੰਘ ਪੱਪੂ ਪੰਛੀ ਅਮਰੀਕਾ, ਵਾਇਸ ਪ੍ਰਧਾਨ ਗੋਪਾ ਬੈਂਸ ਨਿਊਜ਼ੀਲ਼ੈਂਡ, ਚੈਅਰਮੈਨ ਸ੍ਰ ਹਰਨੇਕ ਸਿੰਘ ਨੇਕਾ ਮੈਰੀਪੁਰ ਯੂ ਕੇ, ਵਾਇਸ ਚੇਅਰਮੈਨ ਸ੍ਰ ਰਣਜੀਤ ਸਿੰਘ ਢੰਡਾ ਯੂ ਕੇ, ਜਰਨਲ ਸਕੱਤਰ ਸ੍ਰ ਬੂਟਾ ਸਿੰਘ ਖੱਖ ਕੈਨੇਡਾ, ਵਾਇਸ ਸਕੱਤਰ ਕਾਲਾ ਕੁਲਥਮ, ਖ਼ਜਾਨਚੀ ਸ੍ਰ ਜਸਵੀਰ ਸਿੰਘ ਧਨੋਆ, ਡਰੈਕਟਰ ਜਤਿੰਦਰ ਸਿੰਘ ਜੌ ਨਿੱਝਰ ਕੈਨੇਡਾ, ਗੁਰਜੀਤ ਸਿੰਘ ਬਾਪਲਾ ਕੈਨੇਡਾ, ਗੁਰਦੀਪ ਸਿੰਘ ਦੀਪਾ ਚੱਕ ਦੇਸ ਰਾਜ ਯੂ ਕੇ, ਜਸ ਬਰਿਆਰ ਕੈਨੇਡਾ, ਤੇਜਿੰਦਰ ਸਿੰਘ ਜੋਸਨ, ਸੰਦੀਪ ਸਿੰਘ ਸੰਧੂ, ਇੰਦਰਜੀਤ ਸਿੰਘ ਰੂਮੀ ਕੈਨੇਡਾ, ਜੋਨਾ ਬੋਲੀਨਾ ਕੈਨੇਡਾ, ਜੱਗਾ ਦਿਓਲ ਹਾਲੈਂਡ, ਜਿੰਦਰ ਵਿਰਕ ਫਰਾਂਸ, ਟੈਕਨੀਕਲ ਕਮੈਟੀ ਚੈਅਰਮੈਨ ਪ੍ਰੋ ਗੋਪਾਲ ਸਿੰਘ ਕੋਚ ਡੀ ਏ ਵੀ ਜਲੰਧਰ, ਟੈਕਨੀਕਲ ਕਮੇਟੀ ਮੈਂਬਰ ਗਗਨਦੀਪ ਸਿੰਘ ਗੱਗੀ ਖੀਰਾਂਵਾਲ, ਕੁਲਵੀਰ ਸਿੰਘ ਬਿਜਲੀ ਨੰਗਲ, ਮਨਜਿੰਦਰ ਸਿੰਘ ਸੀਪਾ ਆਲਮਵਾਲਾ, ਮਹਿੰਦਰ ਸਿੰਘ ਸੁਰਖਪੁਰ, ਅਮਨ ਦੁੱਗਾਂ , ਸੀਨੀਅਰ ਐਡਵਾਇਜਰ ਬਲਵੀਰ ਸਿੰਘ ਬਿੱਟੂ ਅਤੇ ਮੀਡੀਆ ਇੰਚਾਰਜ ਸਤਪਾਲ ਮਾਹੀ ਖਡਿਆਲ ਹੋਣਗੇ। ਫੈਡਰੇਸ਼ਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਸੀਜਨ ਦੌਰਾਨ ਸ਼ਹੀਦ ਭਗਤ ਸਿੰਘ ਕਲੱਬ ਸਰਹਾਲਾ ਰਾਣੂੰਆ ਤੋਂ ਇਲਾਵਾ ਹੋਰ ਵੀ ਸ਼ਾਨਦਾਰ ਖ਼ਿਡਾਰੀਆਂ ਵਾਲੀਆ ਟੀਮਾਂ ਭਾਗ ਲੈਣਗੀਆਂ। ਉਹਨਾਂ ਕਬੱਡੀ ਜਗਤ ਨੂੰ ਭਰਪੂਰ ਸਾਥ ਦੇਣ ਦੀ ਵੀ ਅਪੀਲ ਕੀਤੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleफिलीस्तीनी बहादुरी से संघर्ष कर रहे
Next articleਢਾਹਾਂ ਕਲੇਰਾਂ ਵਿਖੇ ਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਅੱਜ