(ਸਮਾਜ ਵੀਕਲੀ)
ਸਾਰੇ ਚਾਹੁੰਦੇ ਨੇ ਢਿੱਲ ਨਾ ਵਰਤਣੇ ਦੀ
ਜਥੇਦਾਰਾਂ ਤੱਕ ਗੱਲ ਪਹੁੰਚਾਈ ਜਾਵੇ।
ਗੁਨਾਹਗਾਰਾਂ ਦਾ ਪੱਖ ਨਾ ਪੂਰ ਕੇ ਜੀ
ਤਖਤ ਸਾਹਿਬ ਦੀ ਸ਼ਾਨ ਵਧਾਈ ਜਾਵੇ।
ਕਿਤੇ ਝੁਕਣ ਨਾ ‘ਭਾਗੋ’ ਦੇ ਫੇਰ ਮੋਹਰੇ
ਬਹੁਤੇ ਲੋਕਾਂ ਨੂੰ ਡਰ ਇਹ ਖਾਈ ਜਾਵੇ।
ਫੂਲਾ ਸਿੰਘ ਕਿ ਬਣੂ ਗੁਰਬਚਨ ਸਿੰਘ ਹੀ
ਸਿੱਖ ਪੰਥ ਕਿਆਸ ਇਹ ਲਾਈ ਜਾਵੇ।
ਵੈਸੇ ਪਤਾ ‘ਹਕੀਕਤ’ ਦਾ ਸਾਰਿਆਂ ਨੂੰ
ਕੱਦ ਬੌਣੇ ਪਰ ਪਦਵੀਆਂ ਵੱਡੀਆਂ ਨੇ।
ਫਿਰ ਵੀ ਭਲੇ ਦੀ ਰੱਖ ਕੇ ‘ਆਸ’ ਯਾਰੋ
ਨਜ਼ਰਾਂ ਤੀਹ ਅਗਸਤ ‘ਤੇ ਗੱਡੀਆਂ ਨੇ !
ਤਰਲੋਚਨ ਸਿੰਘ ‘ਦੁਪਾਲ ਪੁਰ’
001-408-915-1268