ਹਰ ਸਾਲ ਕਿੱਕਬਾਕਸਿੰਗ ਵਿੱਚੋ ਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਲਿਆਉਣ ਵਾਲੀ ਮੁਸਕਾਨ ਨੂੰ ਵਧਾਈਆਂ ਦਿੱਤੀਆਂ-ਪ੍ਰਵੀਨ ਬੰਗਾ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਗਰੀਬ ਘਰ ਦੀਆਂ ਲੜਕੀਆਂ ਪੜ੍ਹਾਈ ਅਤੇ ਖੇਡਾਂ ਵਿੱਚ ਪਹਿਲੇ ਸਥਾਨ ਤੇ ਰਹਿੰਦੀਆਂ ਹਨ ਇਹ ਸ਼ਬਦ ਪ੍ਰਵੀਨ ਬੰਗਾ ਬਸਪਾ ਆਗੂ ਨੇ ਕਿੱਕਬਾਕਸਿੰਗ ਖਿਡਾਰਣ ਮੁਸਕਾਨ ਨੇ ਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਜਿੱਤਣ ਤੇ ਵਧਾਈਆਂ ਦਿੰਦਿਆ ਕਿਹਾ ਕਿ ਇਹ ਲੜਕੀ ਹੁਣ ਮਾਸਟਰ ਡਿਗਰੀ ਕਰ ਰਹੀ ਹੈ ਉਸ ਦੇ ਨਾਲ ਹੀ ਖੇਡਾਂ ਵਿੱਚ ਵੀ ਖਾਸ ਰੂਚੀ ਪੈਦਾ ਕੀਤੀ ਹੋਈ ਹੈ। ਜਿਸ ਨੇ ਹਰੇਕ ਸਾਲ ਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਜਿੱਤਣ ਦਾ ਮੰਨ ਬਣਾਇਆ ਹੋਇਆ ਹੈ। ਪਿਛਲੇ ਵਾਰ ਇਹ ਖਿਡਾਰਣ ਦੂਸਰੇ ਦੇਸ਼ ਵਿੱਚ ਥਾਈਲੈਂਡ ਵਿਖੇ ਖੇਡਣ ਗਈ ਸੀ ਅਤੇ ਇਸ ਵਾਰ ਵੀ ਕਿਸੇ ਦੂਸਰੇ ਦੇਸ਼ ਵਿੱਚ ਖੇਡਣ ਜਾਵੇਗੀ। ਇਸ ਲਈ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਖਿਡਾਰੀਆਂ ਨੂੰ ਸਪੋਰਟ ਕਰੇ ਤਾਂ ਕਿ ਇਹ ਦੂਸਰੇ ਦੇਸ਼ ਵਿੱਚ ਖੇਡਣ ਜਾਂ ਸਕਣ। ਇਸ ਦੇ ਨਾਲ ਪ੍ਰਵੀਨ ਬੰਗਾ ਬਸਪਾ ਆਗੂ ਨੇ ਮੁਸਕਾਨ ਨੂੰ ਉਸ ਦੇ ਮਾਂ ਪਿਓ ਨੂੰ ਅਤੇ ਕੋਚ ਸਾਹਿਬ ਮਨਜੀਤ ਸਿੰਘ ਲੋਗੀਆ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਕਿਉਂਕਿ ਸਾਰੇ ਭਾਰਤ ਵਿੱਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਤੇ ਪ੍ਰਵੀਨ ਬੰਗਾ ਬਸਪਾ ਆਗੂ, ਪਰਮਜੀਤ ਸਿੰਘ, ਸੋਮ ਨਾਥ ਭੱਟੀ, ਜਸਵੀਰ ਲਾਲ, ਚਰਨਜੀਤ ਸਿੰਘ ਨੰਬਰਦਾਰ, ਕੁਲਵਿੰਦਰ ਕੌਰ ਮੁਸਕਾਨ ਦੇ ਮਾਂ ਪਿਓ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਰਕਾਰੀ ਮਿਡਲ ਸਕੂਲ ਭੰਗਲ ਖੁਰਦ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
Next article24 ਅਗਸਤ ਨੂੰ ਵਿਸ਼ਾਲ ਸ਼ੋਭਾ ਯਾਤਰਾ – ਅੰਜੂ ਸ਼ਰਮਾ