ਸੜੋਆ ਪੁਲਸ ਵਲੋਂ 10 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਕਾਬੂ

ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਪੁਲਸ ਚੌਂਕੀ ਸੜੋਆ ਦੇ ਇੰਚਾਰਜ ਏ ਐਸ ਆਈ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਦੇ ਬਰਾਏ ਗਸ਼ਤ ਅਤੇ ਚੈਕਿੰਗ ਦੇ ਸੰਬੰਧ ਵਿੱਚ ਸੜੋਆ ਤੋਂ ਮੇਨ ਰੋਡ ਕੁੱਕੜ ਮਜਾਰਾ ਨੂੰ ਜਾ ਰਹੇ ਸੀ। ਜਦੋਂ ਪੁਲਸ ਪਾਰਟੀ ਦੀ ਗੱਡੀ ਕੱਚਾ ਰਸਤਾ ਜੋ ਇੱਟਾਂ ਦੇ ਭੱਠੇ ਵੱਲ ਨੂੰ ਜਾਂਦਾ ਹੈ ਤੋਂ ਥੋੜਾ ਪਿੱਛੇ ਸੀ ਤਾਂ ਵਕਤ ਕਰੀਬ ਸ਼ਾਮ 5-30 ਵਜੇ ਦੇ ਕਰੀਬ ਇਕ ਔਰਤ ਮੇਨ ਰੋਡ ਕੁੱਕੜ ਮਜਾਰਾ ਸਾਈਡ ਤੋਂ ਪਿੰਡ ਸੜੋਆ ਵੱਲ ਨੂੰ ਪੈਦਲ ਆਉਂਦੀ ਵਿਖਾਈ ਦਿੱਤੀ। ਜੋ ਪੁਲਸ ਪਾਰਟੀ ਦੀ ਗੱਡੀ ਨੂੰ ਵੇਖ ਕੇ ਯਕਦਮ ਘਬਰਾ ਕੇ ਆਪਣੇ ਖੱਬੇ ਹੱਥ ਨਾਲ ਇਕ ਮੋਮੀ ਦਿਵਾਇਆ ਪਾਰਦਰਸ਼ੀ ਕੱਢ ਕੇ ਸੜਕ ਦੇ ਖੱਬੇ ਪਾਸੇ ਘਾਹ ਫੂਸ ਵਿੱਚ ਸੁੱਟ ਕੇ ਆਪ ਕੱਚੇ ਰਸਤੇ ਖੱਬੇ ਪਾਸੇ ਭੱਠੇ ਵਾਲੀ ਸਾਈਡ ਨੂੰ ਤੇਜ ਕਦਮਾਂ ਨਾਲ ਮੁੜ ਗਈ। ਜਿਸ ਨੂੰ ਮੈਂ ਸਾਥੀ ਕਰਮਚਾਰੀਆ ਲੇਡੀ ਕਾਂਸਟੇਬਲ ਪੂਜਾ ਦੇਵੀ ਤੇ ਕਮਲਜੀਤ ਕੌਰ ਅਤੇ ਹੋਰ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਤੇ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਸਰਬਜੀਤ ਕੌਰ ਉਰਫ ਪ੍ਰੀਤੀ ਪਤਨੀ ਸੌਰਵ ਵਾਸੀ ਦੇਨੋਵਾਲ ਖੁਰਦ ਥਾਣਾ ਗੜ੍ਹਸ਼ੰਕਰ ਦੱਸਿਆ। ਉਕਤ ਔਰਤ ਵਲੋਂ ਸੁੱਟੇ ਲਿਫਾਫੇ ਨੂੰ ਚੈਕ ਕਰਨ ਤੇ ਉਸ ਵਿੱਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਉਕਤ ਔਰਤ ਖਿਲਾਫ ਥਾਣਾ ਪੋਜੇਵਾਲ ਵਿਖੇ ਮੁਕੱਦਮਾ ਨੰਬਰ 61 ਅ:/ਧ: 21-61-85 ਐਨ ਡੀ ਪੀ ਐਸ ਐਕਟ ਤਹਿਤ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ। ਦਰਜ ਮੁਕੱਦਮੇ ਵਿੱਚ ਉਕਤ ਨਾਮ ਵਾਲੀ ਔਰਤ ਦੀ ਗ੍ਰਿਫਤਾਰੀ ਹੋ ਚੁੱਕੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਦਾਦ – ਪੱਖੋਵਾਲ ਰੋਡ, ਲੁਧਿਆਣਾ
Next articleਬਿਲਡਿੰਗ ਬਣਾਉਣ ਵਾਲੀ ਥਾਂ ਜਾ ਕੇ ਕਿਰਤ ਵਿਭਾਗ ਦੇ ਅਧਿਕਾਰੀ ਰਜਿਸਟ੍ਰੇਸ਼ਨ ਕੈਂਪ ਲਗਾਉਣ – ਅਨਮੋਲ ਗਗਨ ਮਾਨ