ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਅਮਰੀਕ ਮਾਇਕਲ ਅਤੇ ਸੋਨਾ ਡੋਗਰਾ ਪਹੁੰਚੇ ਪਿੰਡ ਨੂਰਪੁਰ ।

ਨਕੋਦਰ ਮਹਿਤਪੁਰ (ਸਮਾਜ ਵੀਕਲੀ)(ਹਰਜਿੰਦਰ ਪਾਲ ਛਾਬੜਾ)

 ਦਰਬਾਰ ਬਾਬਾ ਭਜਨ ਦਾਸ ਜੀ ਦੇ ਸੇਵਾਦਾਰ ਜਿੰਦਰ ਸਿੰਘ ਜੀ ਨੇ ਦਸਿਆ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਸੰਤ ਬਾਬਾ ਭਜਨ ਦਾਸ ਜੀ ਦਾ ਧਾਰਮਿਕ ਸਲਾਨਾ ਜੋੜ ਮੇਲਾ ਕਰਵਾਇਆ ਗਿਆ । ਦਰਬਾਰ ਦੇ ਗੱਦੀ ਨਸ਼ੀਨ ਬਾਬਾ ਹਰੀ ਦਾਸ ਜੀ ਦੀ ਅਗਵਾਈ ਹੇਠ ਇਹ ਸਾਰਾ ਮੇਲਾ ਕਰਵਾਇਆ ਗਿਆ ਜਿਹਦੇ ਵਿਚ ਪੰਜਾਬ ਦੇ ਬਹੁਤ ਹੀ ਮਜ਼ਹੂਰ ਕਲਾਕਾਰ ਪਹੁੰਚੇ ਜਿਹਦੇ ਵਿਚ ਪੰਜਾਬ ਦੀ ਮਸ਼ਹੂਰ ਦੋਗਾਣਾ ਗਾਇਕ ਜੋੜੀ ਅਮਰੀਕ ਮਾਇਕਲ ਅਤੇ ਸੋਨਾ ਡੋਗਰਾ , ਉਸਤਾਦ ਜਨਾਬ ਸਾਬਰ ਕੋਟੀ ਸਾਬ ਜੀ ਦੇ ਬੇਟਾ ਅਲੈਕਸ ਕੋਟੀ, ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਬੇਟੇ ਸ਼ਾਹਦਿਲ ਸਲੀਮ ਤੇ ਹੋਰ ਵੀ ਗਾਇਕ ਪਹੁੰਚੇ। ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਸਾਬੀ ਬਰਾੜ ਨੇ। ਅਲਗ ਅਲਗ ਦਰਬਾਰਾ ਤੋ ਬਹੁਤ ਸਾਰੇ ਮਹਾਂਪੁਰਸ਼ਾਂ ਤੇ ਸੰਗਤਾਂ ਵਲੋ ਬਹੁਤ ਪਿਆਰ ਮਿਲਿਆ। ਸੰਤ ਬਾਬਾ ਭਜਨ ਦਾਸ ਜੀ ਦੀ ਕਿਰਪਾ ਨਾਲ ਮੇਲੇ ਵਿਚ ਅਤੁੱਟ ਲੰਗਰ ਵਰਤਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article**ਤਲਾਕ ਦੇ ਮਾਮਲਿਆਂ ਦੀ ਵਧਦੀ ਗਿਣਤੀ : ਮੂਲ ਕਾਰਨ ਅਤੇ ਸੰਭਾਵੀ ਹੱਲ**
Next articleਸਿਰਜਣਾ ਕੇਂਦਰ ਵੱਲੋਂ ਡਾ. ਭੰਡਾਲ ਸੰਗ ਰੂ ਬ ਰੂ ਅਤੇ ਡਾ. ਸੁਰਜੀਤ ਪਾਤਰ ਯਾਦਗਾਰੀ ਕਵੀ ਦਰਬਾਰ ਸਫ਼ਲਤਾ ਪੂਰਵਕ ਸੰਪੰਨ