ਕੀ ਇੱਕ ਰੁੱਖ ਕਦੇ ਲਗਾਇਆ???

(ਸਮਾਜ ਵੀਕਲੀ)
ਰਮਨਦੀਪ ਕੌਰ

ਰੁੱਖਾਂ ਬਿਨਾਂ ਜੀਵਨ ਨਹੀਂ

ਰੁੱਖ ਹਨ ਜਿੰਦਗੀ ਦਾ ਸਰਮਾਇਆ
ਸੱਚੋ ਸੱਚ ਦੱਸੀ ਦੋਸਤਾਂ
ਕੀ ਇੱਕ ਰੁੱਖ ਕਦੇ ਲਗਾਇਆ?
ਰੁੱਖਾਂ ਬਿਨਾਂ ਨਾ ਧਰਤੀ ਸੋਹੇ
ਰੁੱਖ ਹਨ ਕੁਦਰਤ ਦੀ ਮਾਇਆ
ਸੱਚੋ ਸੱਚ ਦੱਸੀ ਦੋਸਤਾਂ
ਕੀ ਇੱਕ ਰੁੱਖ ਕਦੇ ਲਗਾਇਆ?
ਰੁੱਖਾਂ ਬਿਨਾਂ ਨਾ ਜੀਵ ਜੰਤੂ
ਰੁੱਖਾਂ ਨੇ ਵਾਤਾਵਰਨ ਬਣਾਇਆ
ਸੱਚੋ ਸੱਚ ਦੱਸੀ ਦੋਸਤਾਂ
ਕੀ ਇੱਕ ਰੁੱਖ ਕਦੇ ਲਗਾਇਆ?
ਰੁੱਖ ਮੁੱਕੇ ਤਾਂ ਮੁੱਕ ਜਾਉ ਦੁਨੀਆਂ
ਕਿਓਂ ਕੁਹਾੜਾ ਤੁਸੀਂ ਚਲਾਇਆ
ਸੱਚੋ ਸੱਚ ਦੱਸੀ ਦੋਸਤਾਂ
ਕੀ ਇੱਕ ਰੁੱਖ ਕਦੇ ਲਗਾਇਆ?
ਇੱਕ ਰੁੱਖ ਤੇ ਸੋਂ ਸੁੱਖ
ਸਿਆਣਿਆ ਦਾ ਕਹਿਣਾ ਭੁਲਾਇਆ
ਸੱਚੋ ਸੱਚ ਦੱਸੀ ਦੋਸਤਾਂ
ਕੀ ਇੱਕ ਰੁੱਖ ਕਦੇ ਲਗਾਇਆ?
ਰਮਨ ਇੱਕ ਇੱਕ ਰੁੱਖ ਲਗਾਉਣ ਨਾਲ
ਰੂਹ ਨਾ ਸਕੂਨ ਕਿੰਨਾ ਆਇਆ
ਸੱਚੋ ਸੱਚ ਦੱਸੀ ਦੋਸਤਾਂ
ਕੀ ਇੱਕ ਰੁੱਖ ਕਦੇ ਲਗਾਇਆ?
ਰਮਨਦੀਪ ਕੌਰ
Previous articleਗੀਤ (ਦੋਗਾਣਾ )
Next article~ ਦੁੱਖਦਾਈ ਸਫ਼ਰ ~