ਭਾਰਤ ਵਿਕਾਸ ਪ੍ਰੀਸ਼ਦ ਨੇ ਮਰਨ ਉਪਰੰਤ 141ਵੇਂ ਵਿਅਕਤੀ ਦੀਆਂ ਕਰਵਾਈਆਂ ਅੱਖਾਂ ਦਾਨ

(ਸਮਾਜ ਵੀਕਲੀ)

ਭਾਰਤ ਵਿਕਾਸ ਪ੍ਰੀਸ਼ਦ ਨੇ ਮਰਨ ਉਪਰੰਤ 141 ਵੇਂ ਵਿਅਕਤੀ ਦੀਆਂ ਕਰਵਾਈਆਂ ਅੱਖਾਂ ਦਾਨ
* ਅੱਖਾਂ ਦਾਨ ਸੱਭ ਤੋਂ ਵੱਡਾ ਦਾਨ: ਪਰਮਜੀਤ ਰੰਮੀ

ਡੇਰਾਬੱਸੀ, 23 ਅਕਤੂਬਰ (ਸੰਜੀਵ ਸਿੰਘ ਸੈਣੀ)- ਭਾਰਤ ਵਿਕਾਸ ਪਰਿਸ਼ਦ ਡੇਰਾਬੱਸੀ ਵੱਲੋਂ ਸਮਾਜ ਭਲਾਈ ਦੇ ਕੰਮ ਲਗਾਤਾਰ ਜਾਰੀ ਹਨ। ਪ੍ਰੀਸ਼ਦ ਦੀ ਡੇਰਾਬੱਸੀ ਬਰਾਂਚ ਅੱਖਾਂ ਦਾਨ ਕਰਵਾਉਣ ਵਿਚ ਉੱਤਰੀ ਭਾਰਤ ਵਿੱਚ ਪਹਿਲਾ ਸਥਾਨ ਹਾਸਲ ਕਰ ਚੁੱਕੀ ਹੈ ਅਤੇ ਇਸ ਵੇਲੇ ਦੀ ਉਤਰੀ ਭਾਰਤ ਵਿਚ ਪਹਿਲਾ ਸਥਾਨ ਬਰਕਰਾਰ ਰੱਖਿਆ ਹੋਇਆ ਹੈ।

ਜਾਣਕਾਰੀ ਦਿੰਦੇ ਹੋਏ ਪ੍ਰੀਸ਼ਦ ਦੇ ਪ੍ਰੈਸ ਸੈਕਟਰੀ ਅਤੇ ਸਮਾਜ ਸੇਵੀ ਪਰਮਜੀਤ ਰੰਮੀ ਸੈਣੀ ਨੇ ਦੱਸਿਆ ਕਿ ਪੱਤਰਕਾਰ ਪਿੰਕੀ ਸੈਣੀ ਦੀ ਧਰਮ ਪਤਨੀ ਪਰਮਜੀਤ ਕੌਰ (ਗਰੀਨ ਸਟੇਟ) ਲੰਬੀ ਬਿਮਾਰੀ ਤੋਂ ਬਾਅਦ ਵਿਛੋੜਾ ਦੇ ਗਏ ਸਨl ਉਨਾਂ ਦੀ ਉਮਰ 53 ਸਾਲ ਸੀ l
-ਡੇਰਾਬੱਸੀ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਉਪੇਸ ਬਾਂਸਲ ਅਤੇ ਆਈ ਡਨੋਸਨ ਚੇਅਰਮੈਨ ਸੰਜੀਵ ਥੰਮਨ ਦੇ ਯਤਨਾਂ ਸਦਕਾ ਪਰਿਵਾਰ ਦੀ ਸਹਿਮਤੀ ਨਾਲ ਪਰਮਜੀਤ ਕੌਰ ਦੀਆਂ ਅੱਖਾਂ ਸੈਕਟਰ 32 ਚੰਡੀਗੜ੍ਹ ਹਸਪਤਾਲ ਨੂੰ ਦਾਨ ਕਰਵਾਈਆਂ ਗਈਆਂ l
ਪਰਮਜੀਤ ਸੈਣੀ ਨੇ ਦੱਸਿਆ ਕਿ ਹੁਣ ਤੱਕ 141 ਵਿਅਕਤੀਆਂ ਦੀਆਂ ਅੱਖਾਂ ਦਾਨ ਕਰਵਾਈਆਂ ਗਈਆਂ ਜਿਹਨਾਂ ਨਾਲ 282 ਇਨਸਾਨਾਂ ਦੀ ਜਿੰਦਗੀ ਵਿੱਚ ਰੋਸ਼ਨੀ ਹੋਈ ਹੈ। ਉਹਨਾਂ ਕਿਹਾ ਕਿ ਅੱਖਾਂ ਦਾਨ ਇਕ ਮਹਾਂਦਾਨ ਹੈ l ਸਾਨੂੰ ਸਾਰਿਆਂ ਨੂੰ ਇਸ ਦਾਨ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ l
ਪ੍ਰੀਸ਼ਦ ਦੇ ਪ੍ਰਧਾਨ ਉਪੇਸ ਬਾਂਸਲ, ਸਕੱਤਰ ਬਰਖਾ ਰਾਮ ਅਤੇ ਖਜਾਨਚੀ ਨੀਤਿਨ ਜਿੰਦਲ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਹੋਰਾਂ ਨੂੰ ਇਸ ਕੰਮ ਲਈ ਕਰਨ ਲਈ ਪ੍ਰੇਰਿਤ ਕਰਨ ਲਈ ਕਿਹਾl

Previous articleਸਾਹਿਬ ਕਾਂਸ਼ੀ ਰਾਮ ਜੀ ਦਾ 17ਵਾਂ ਪਰਿ-ਨਿਰਵਾਣ ਦਿਵਸ ਇਟਲੀ ਵਿੱਚ ਮਨਾਇਆ ਗਿਆ
Next articleਅਮਨਜੋਤ ਕੋਰ ਟੁਰਨਾ ਨੇ ਹਰਡਲ ਰੇਸ ਚੋ ਪਹਿਲਾ ਸਥਾਨ ਹਾਸਿਲ ਕਰਕੇ ਇਲਾਕੇ ਦਾ ਮਾਣ ਵਧਾਇਆ