ਅਮਨਜੋਤ ਕੋਰ ਟੁਰਨਾ ਨੇ ਹਰਡਲ ਰੇਸ ਚੋ ਪਹਿਲਾ ਸਥਾਨ ਹਾਸਿਲ ਕਰਕੇ ਇਲਾਕੇ ਦਾ ਮਾਣ ਵਧਾਇਆ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)

(ਸਮਾਜ ਵੀਕਲੀ)- ਅਮਨਜੋਤ ਕੋਰ ਟੁਰਨਾ ਸਪੁੱਤਰੀ ਦਲਜਿੰਦਰ ਸਿੰਘ ਰਾਜੂ ਟੁਰਨਾ ਜੋ ਕਿ ਏਕਮ ਪਬਲਿਕ ਸਕੂਲ ਮਹਿਤਪੁਰ ਦੀ ਵਿਦਿਆਰਥਣ ਹੈ । ਜਿਸ ਨੇ ਜਿਲ੍ਹਾ ਜਲੰਧਰ ਚੋ ਹੋਈਆਂ ਖੇਡਾਂ ਦੋਰਾਨ ਹਰਡਲ ਰੇਸ ਚੋ ਪਹਿਲਾ ਸਥਾਨ ਹਾਸਿਲ ਕਰ ਕੇ ਆਪਣੇ ਸਕੂਲ, ਆਪਣੇ ਮਾਪਿਆਂ ਤੇ ਇਲਾਕੇ ਦਾ ਮਾਣ ਵਧਾਇਆ ਹੈ। ਇਸ ਮੌਕੇ ਅਮਨਜੋਤ ਕੋਰ ਦੇ ਦਾਦਾ ਸੁਬਾਜ ਸਿੰਘ ਟੁਰਨਾ ਉਨ੍ਹਾਂ ਦੇ ਤਾਆ ਮਹਿੰਦਰਪਾਲ ਸਿੰਘ ਟੁਰਨਾ ਤੇ ਪਿਤਾ ਰਾਜੂ ਟੁਰਨਾ ਤੇ ਪਰਿਵਾਰ ਦੇ ਮੈਂਬਰ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ । ਇਸ ਮੌਕੇ ਟੁਰਨਾ ਪਰਿਵਾਰ ਨੇ ਕਿਹਾ ਕਿ ਸਾਨੂੰ ਆਪਣੀ ਬੇਟੀ ਤੇ ਬਹੁਤ ਮਾਣ ਹੈ ਜਿਸ ਨੇ ਰੇਸ ਜਿੱਤ ਕੇ ਇਲਾਕੇ ਚੋ ਮਾਣ ਵਧਾਇਆ ਤੇ ਅਸੀ ਆਪਣੀ ਬੇਟੀ ਨੂੰ ਅੱਗੇ ਤੋਂ ਵੀ ਇਸੇ ਤਰ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਦੇ ਰਹਾਂਗੇ । ਉਨ੍ਹਾਂ ਏਕਮ ਪਬਲਿਕ ਸਕੂਲ ਦੇ ਡਾਇਰੈਕਟਰ ਸਰਦਾਰ ਨਿਰਮਲ ਸਿੰਘ, ਕੋਚ ਪਰਮਿੰਦਰ ਸਿੰਘ ਤੇ ਮੈਨੇਜਮੈਂਟ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਬੇਟੀ ਅਮਨਜੋਤ ਕੋਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਫੋਟੋ: ਹਰਡਲ ਰੇਸ ਚੋ ਪਹਿਲਾ ਸਥਾਨ ਹਾਸਿਲ ਕਰਨ ਤੇ ਅਮਨਜੋਤ ਕੋਰ ਨੂੰ ਸਨਮਾਨਿਤ ਕਰਦੇ ਮਹਿਮਾਨ ਤੇ ਨਾਲ ਕੋਚ ਪਰਮਿੰਦਰ ਸਿੰਘ

Previous articleਭਾਰਤ ਵਿਕਾਸ ਪ੍ਰੀਸ਼ਦ ਨੇ ਮਰਨ ਉਪਰੰਤ 141ਵੇਂ ਵਿਅਕਤੀ ਦੀਆਂ ਕਰਵਾਈਆਂ ਅੱਖਾਂ ਦਾਨ
Next articleSamaj Weekly 247 = 24/10/2023