ਰੋਜ-ਰੋਜ

ਡਾ. ਤੇਜਿੰਦਰ
         (ਸਮਾਜ ਵੀਕਲੀ)
ਫੁੱਲ ਆਪਣੀ ਕਿਸਮਤ ‘ਤੇ ਇਤਰਾਵੇ ਰੋਜ-ਰੋਜ।
ਯਾਰ ਮੇਰਾ ਵਾਲਾਂ ‘ਚ ਫੁੱਲ ਸਜਾਵੇ ਰੋਜ-ਰੋਜ।
ਰੇਸ਼ਮੀ ਲਹਿਰਾਂ ਦਾ ਪਿੱਛਾ ਕਰ ਕਰਕੇ ਬੰਦਾ,
ਆਤਮਾ ਵਿਚਾਰੀ ਦਾ ਚਸ਼ਮਾ ਸੁਕਾਵੇ ਰੋਜ-ਰੋਜ।
ਕੰਨ ਫੜਕੇ ਪਾਪ ਤੋਂ ਪਹਿਲਾਂ ਤੋਬਾ ਕਰੇ ਬੰਦਾ,
ਫਿਰ ਓਸੇ ਪਾਪ ਨੂੰ ਮੁੜਕੇ ਦੁਹਰਾਵੇ ਰੋਜ-ਰੋਜ।
ਹੈਰਾਨ ਹੈ ਮੌਤ ਵੀ ਅਜਬ ਵਰਤਾਰਾ ਤੱਕ ਕੇ,
ਸ਼ਮਾ ਉੱਤੇ ਪ੍ਰਵਾਨਾ ਜਦ ਮੰਡਰਾਵੇ ਰੋਜ-ਰੋਜ।
ਜਨਤਾ ਮੇਰੇ ਸ਼ਹਿਰ ਦੀ ਥੱਕੇ ਨ ਮੂਰਖ ਬਣਕੇ,
ਨੇਤਾ ਫ਼ਰੇਬੀ ਨਾਅਰੇ ਮੁੜ ਲਗਾਵੇ ਰੋਜ-ਰੋਜ।
ਦੁੱਖ-ਸੁੱਖ ਦੀ ਅੱਖ ਮਚੌਲੀ, ਖੇਡੇ ਸ਼ੌਂਕ ਨਾਲ,
ਸਾਥ ਦੋਹਾਂ ਦਾ ‘ਤਜਿੰਦਰ’ ਹੱਸ ਨਿਭਾਵੇ ਰੋਜ-ਰੋਜ।
ਡਾ. ਤੇਜਿੰਦਰ…
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹਰ ਅੰਤ ਨਵੀਂ ਸ਼ੁਰੂਆਤ ਹੈ (ਸੱਚੀ ਘਟਨਾ ਤੇ ਆਧਾਰਿਤ ਮਿਨੀ ਕਹਾਣੀ)
Next article(“ਦਿਲ ਦੇ ਅਲਫ਼ਾਜ਼”)