ਹਰ ਅੰਤ ਨਵੀਂ ਸ਼ੁਰੂਆਤ ਹੈ (ਸੱਚੀ ਘਟਨਾ ਤੇ ਆਧਾਰਿਤ ਮਿਨੀ ਕਹਾਣੀ)

ਜੇ. ਐੱਸ. ਮਹਿਰਾ
         (ਸਮਾਜ ਵੀਕਲੀ)
 ਅੱਜ ਕੱਲ ਮੈਂ ਉਹ ਨੌਕਰੀ ਕਰ ਰਿਹਾ ਹਾਂ ਜਿੱਥੇ ਸਵੇਰ ਦੀ ਤੇ ਦੁਪਹਿਰ ਦੀ ਰੋਟੀ ਨਾਲ ਲੈ ਕੇ ਜਾਣੀ ਪੈਂਦੀ ਹੈ ਤੇ ਕਈ ਵਾਰ ਰਾਤ ਦੀ ਰੋਟੀ ਵੀ ਬਾਹਰੋਂ ਹੀ ਮੰਗਵਾਉਣੀ ਪੈ ਜਾਂਦੀ ਹੈ ਅੱਜ ਵੀ ਰਾਤ ਦੀ ਰੋਟੀ ਮੰਗਵਾਉਣ ਦਾ ਸਮਾਂ ਹੋ ਗਿਆ ਸੀ ਕਿ ਅਚਾਨਕ ਦੂਜੇ ਮੁਲਾਜ਼ਮ ਨੇ ਆ ਡਿਊਟੀ ਸੰਭਾਲ ਲਈ ਤੇ ਮੈਂਨੂੰ ਛੁੱਟੀ ਹੋ ਗਈ ਮੈਂ ਬਹੁਤ ਥੱਕ ਗਿਆ ਸੀ ਇਸ ਲਈ ਘਰ ਵਾਪਸ ਜਾਂਦੇ ਵਕਤ ਮੈਂ ਥਕੇਵਾਂ ਲਾਉਣ ਲਈ ਇੱਕ ਅੰਗਰੇਜ਼ੀ ਸ਼ਰਾਬ ਦਾ ਪਊਆ ਲੈ ਅਹਾਤੇ ਤੇ ਬੈਠ ਗਿਆ ਇੱਥੇ ਮੈਂ ਦੇਖਿਆ ਕਿ ਮੇਰੇ ਨਾਲ ਹੀ ਕੁਰਸੀ ਤੇ ਇੱਕ ਵੀਹ-ਵਾਈ ਕੁ ਸਾਲ ਦਾ ਮੁੰਡਾ ਅੰਗਰੇਜ਼ੀ ਸ਼ਰਾਬ ਦੀ ਬੋਤਲ ਲੈ ਇਕੱਲਾ ਹੀ ਬੈਠਾ ਪੀ ਰਿਹਾ ਸੀ ਬੋਤਲ ਵਿੱਚੋਂ ਪਊਆ ਕਾ ਉਹ ਪੀ ਚੁੱਕਿਆ ਸੀ ਤੇ ਅਜੇ ਪਾਉਣੀ ਬੋਤਲ ਬਾਕੀ ਪਈ ਸੀ ਮੈਂ ਦੇਖਿਆ ਕਿ ਉਹ ਵਾਰ ਵਾਰ ਕਿਸੇ ਨੂੰ ਫੋਨ ਕਰਦਾ ਪਰ ਉਹ ਉਸਦਾ ਫੋਨ ਨਾ ਚੁੱਕਦਾ, ਤੇ ਉਹ ਪਰੇਸ਼ਾਨ ਹੋ ਦਮਾਂ-ਦਮ ਪੈਗ ਲਗਾਈ ਜਾਂਦਾ ਦੇਖਦੇ ਹੀ ਦੇਖਦੇ ਉਹ ਅੱਧੀ ਬੋਤਲ ਪੀ ਗਿਆ ਉਹ ਰੋ ਵੀ ਰਿਹਾ ਸੀ ਉਸਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਰਿਹਾ ਸੀ ਉਸ ਨੂੰ ਦੇਖ ਮੈ ਭਾਵਕ ਹੋ ਗਿਆ ਤੇ ਮੈਂ ਪੁੱਛਿਆ,”ਕੀ ਗੱਲ ਹੋ ਗਈ ਬਾਈ ਕਾਕਾ”? ਮੇਰੇ ਇਹ ਪੁੱਛਦੇ ਹੀ ਉਹ ਹੁਬਾ ਮਾਰ ਮਾਰ ਉੱਚੀ ਉੱਚੀ ਰੋਣ ਲੱਗਿਆ ਤੇ ਕਹਿਣ ਲੱਗਿਆ, ” ਸਰ ਜੀ ਅੱਜ ਮੇਰੀ ਆਖਰੀ ਰਾਤ ਹੈ ਹੁਣ ਮੈਂ ਜੀਣਾ ਨਹੀਂ, ਮੇਰੀ ਮਸ਼ੂਕ ਮੈਨੂੰ ਧੋਖਾ ਦੇ ਗਈ ਪਿਛਲੇ ਪੰਜ ਸਾਲਾਂ ਦਾ ਪਿਆਰ ਸੀ ਉਸ ਦੇ ਨਾਲ, ਮੈਂ ਬੱਸ ਹੁਣ ਕਿਸੇ ਟਰੱਕ-ਟੂਰੁਕ ਵਿੱਚ ਮੋਟਰਸਾਈਕਲ ਮਾਰਨਾ ਅੱਜ” ਮੈਂ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਮਝਣ ਦੇ ਹਾਲਾਤ ਵਿੱਚ ਨਹੀਂ ਸੀ ਉਹ ਨਸ਼ੇ ਨਾਲ ਪੂਰੀ ਤਰ੍ਹਾਂ ਧੁੱਤ ਹੋ ਚੁੱਕਿਆ ਸੀ ਬਸ ਉਸ ਨੇ ਮਨ ਵਿੱਚ ਆਤਮ ਹੱਤਿਆ ਕਰਨ ਦਾ ਨਿਸ਼ਚਾ ਕਰ ਲਿਆ ਸੀ ਉਹ ਕੌਣ ਸੀ ਤੇ ਕਿੱਥੋਂ ਦਾ ਰਹਿਣ ਵਾਲਾ ਸੀ ਕੁਝ ਨਹੀਂ ਦੱਸ ਰਿਹਾ ਸੀ ਮੈਂ ਬੜੀ ਚਲਾਕੀ ਨਾਲ ਉਸ ਤੋਂ ਮੋਬਾਈਲ ਲਿਆ ਤੇ ਉਸ ਦੇ ਮੋਬਾਇਲ ਵਿੱਚੋਂ ਉਸਦੇ ਮਾਂ ਬਾਪ ਦਾ ਨੰਬਰ ਲੈ ਫੋਨ ਕਰਕੇ ਉਹਨਾਂ ਨੂੰ ਮੌਕੇ ਉੱਤੇ ਹੀ ਬੁਲਾ ਲਿਆ ਮੁੰਡੇ ਦੇ ਪਿਓ ਦੇ ਨੇ ਮੇਰਾ ਧੰਨਵਾਦ ਕਰਦੇ ਹੋਇਆ ਦੱਸਿਆ ਕਿ ਇਹ ਸਾਡਾ ਇਕਲੌਤਾ ਪੁੱਤਰ ਹੈ ਜੋ ਕਿ ਕਿਸੇ ਕੁੜੀ ਦੇ ਕਾਰਨ ਪਿਛਲੇ ਕੁਝ ਦਿਨਾਂ ਤੋਂ ਡਿਪਰੈਸ਼ਨ ਵਿੱਚ ਹੈ ਤੇ ਉਹ ਉਸ ਨੂੰ ਆਪਣੇ ਨਾਲ ਲੈ ਗਏ ਦੂਜੇ ਦਿਨ ਮੈਨੂੰ ਸਵੇਰੇ 11 ਕੁ ਵਜੇ ਇੱਕ ਅਣਜਾਣ ਨੰਬਰ ਤੋਂ ਫੋਨ ਆਇਆ ਇਹ ਉਹੀ ਮੁੰਡਾ ਸੀ ਜੋ ਰਾਤ ਆਤਮ ਹੱਤਿਆ ਕਰਨ ਵਾਲਾ ਸੀ ਉਸ ਨੇ ਮੇਰਾ ਧੰਨਵਾਦ ਕਰਦਿਆਂ ਕਿਹਾ  “ਸਰ ਜੀ ਅਗਰ ਤੁਸੀਂ ਰਾਤ ਮੈਨੂੰ ਨਾ ਮਿਲਦੇ,ਮੈਨੂੰ ਨਾ ਸਮਝਾਉਂਦੇ, ਮੇਰੇ ਮਾਂ ਬਾਪ ਨੂੰ ਨਾ ਬੁਲਾਉਂਦੇ ਤਾਂ ਮੈਂ ਸੱਚਮੁੱਚ ਹੀ ਆਤਮਹੱਤਿਆ ਕਰ ਲੈਣੀ ਸੀ ਤੇ ਇੱਕ ਕੁੜੀ ਕਰਕੇ ਆਪਣੇ ਮਾਂ ਬਾਪ ਦਾ ਜੀਵਨ ਨਰਕ ਬਣਾ ਦੇਣਾ ਸੀ ਪਰ ਹੁਣ ਮੈਨੂੰ ਸਮਝ ਲੱਗ ਗਈ ਹੈ ਕਿ ਕੋਈ ਰਾਤ ਆਖਰੀ ਨਹੀਂ ਹੁੰਦੀ ਤੇ ਹਰ ਅੰਤ ਨਵੀਂ ਸ਼ੁਰੂਆਤ ਹੁੰਦਾ ਹੈ”
ਜੇ. ਐੱਸ ਮਹਿਰਾ,
 ਪਿੰਡ ਤੇ ਡਾਕਘਰ ਬੜੌਦੀ ਤਹਿਸੀਲ ਖਰੜ,
ਜਿਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ,
ਪਿੰਨ ਕੋਡ 140110
ਮੋਬਾਈਲ ਨੰਬਰ 9592430420
        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਮਝ ਵਿੱਚ ਨਹੀਂ ਆਉਂਦਾ
Next articleਰੋਜ-ਰੋਜ