ਕਵਿਤਾ

(ਸਮਾਜ ਵੀਕਲੀ)

ਦਿਲ ਨੂੰ ਹੁਣ ਖਿੱਚ ਨਹੀਂ ਪਾਉਂਦੇ ਤੇਰੇ ਬੋਲ
ਤੇਰੀ ਮਿਠਾਸ ਵਿਚਲਾ
ਜ਼ਹਿਰ ਝਲਕ ਪੈਂਦਾ
ਗੱਲਾਂ ਵਿੱਚ

ਤੂੰ ਓਹ ਹੈ ਹੀ ਨਹੀਂ
ਜੋ ਕਦੇ ਹੋਇਆ ਕਰਦਾ ਸੀ
ਤੇਰੇ ਵਿੱਚੋਂ ਇਕ ਨਵਾਂ
ਸ਼ਖਸ਼ ਦਿਸਦਾ
ਜੋ ਆਪਣਾ
ਨਹੀਂ ਜਾਪਦਾ

ਤੇਰੀਆਂ ਗਿਣਤੀਆਂ ਮਿਣਤੀਆਂ
ਪਿਆਰ ਨੂੰ ਹਿਸਾਬ
ਬਣਾ ਦਿੱਤਾ

ਇੰਝ ਜਾਪਦਾ ਜਿਵੇਂ
ਆੜ੍ਹਤੀ ਦਾ ਬਹੀ ਖਾਤਾ
ਲਈ ਮੁਹੱਬਤ ਦਾ ਹਿਸਾਬ
ਕਰਦਾ ਹੋਵੇਂ

ਮੁਹੱਬਤ ਹੈ ਤਾਂ
ਅਸੀਮਿਤ ਹੋਵੇ
ਇਹ ਕੋਈ ਵਣਜ ਨਹੀਂ
ਕਿ ਤੱਕੜੀ ਵਿੱਚ ਪਾ
ਤੋਲਿਆ ਜਾਵੇ ਪਿਆਰ !!

ਹਰਪਰੀਤ ਕੌਰ ਸੰਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਕਾਵਿ ਪੁਸਤਕ ਅਨੰਦ ਉਤਸਵ ਦਾ ਰੀਵਿਊ