(ਸਮਾਜ ਵੀਕਲੀ)
ਜੇ ਕੋਈ ਦਵੇ ਸਲਾਹ, ਆਖੀਏ ਸਤਿ ਬਚਨ
ਤੁਰੀਏ ਆਪਣੇ ਰਾਹ, ਆਖੀਏ ਸਤਿ ਬਚਨ
ਜਿੰਨੇ ਮੂੰਹ ਨੇ ਯਾਰੋ ਓਨੀਆਂ ਗੱਲਾਂ ਨੇ
ਕਰੀਏ ਨਾ ਪਰਵਾਹ, ਆਖੀਏ ਸਤਿ ਬਚਨ
ਬਣਦੇ ਢਹਿੰਦੇ ਰਹਿੰਦੇ ਪਹਾੜ ਰਾਈ ਦੇ
ਫ਼ੈਲੇ ਜੇ ਅਫ਼ਵਾਹ , ਆਖੀਏ ਸਤਿ ਬਚਨ
ਦਰਸੀਸਾਂ ਤੋਂ ਡਰੀਏ , ‘ਹੋਈਏ ਗੁਨਹੇਗਾਰ
ਜੇਕਰ ਬੇ – ਗੁਨਾਹ , ਆਖੀਏ ਸਤਿ ਬਚਨ
ਜੇ ਮੁਹੱਬਤ ਕਰੀਏ, ਕਰੀਏ ਇਸ ਕਦਰ
ਯਾਰ ਜੇ ਮੰਗੇ ਸਾਹ , ਆਖੀਏ ਸਤਿ ਬਚਨ
ਖ਼ੁਦਾ ਖ਼ੁਦੀ ਮੇਂ ਕਹੀ ਸੁਣੀ ‘ਤੇ ਜਾਈਏ ਨਾ
ਬਣੀਏ ‘ਖ਼ੁਦ ਗਵਾਹ, ਆਖੀਏ ਸਤਿ ਬਚਨ
ਕਰੇ ਵਿਚਾਰ ਜੇ ਕੋਈ “ਜਿੰਮੀ’ ਗੱਲ ਕਰੀਏ
ਜੇ ਕੋਈ ਕਰੇ ਕੜਾਹ, ਆਖੀਏ ਸਤਿ ਬਚਨ
8195907681
ਜਿੰਮੀ ਅਹਿਮਦਗੜ੍ਹ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly