ਫੋਰਸ ਵਲੋਂ ਮਹਿਤਪੁਰ ਵਿਚ ਭਾਈ ਅੰਮ੍ਰਿਤਪਾਲ ਸਿੰਘ ਦੇ ਛੇ ਸਾਥੀ ਗਿਰਫ਼ਤਾਰ

ਭਾਈ ਅੰਮ੍ਰਿਤਪਾਲ ਸਿੰਘ ਨੇ ਦਿੱਤਾ ਪੁਲਿਸ ਨੂੰ ਚਕਮਾ

ਪੰਜਾਬ ਵਿਚ ਭਾਰੀ ਪੁਲਿਸ ਫੋਰਸ ਤਾਇਨਾਤ

ਫੋਟੋ ਕੈਪਸਨ:- ਪੁਲਿਸ ਵੱਲੋਂ ਕਬਜ਼ੇ ਵਿਚ ਲਈ ਭਾਈ ਅੰਮ੍ਰਿਤਪਾਲ ਸਿੰਘ ਦੇ ਗਿਰਫ਼ਤਾਰ ਕੀਤੇ ਸਾਥੀਆਂ ਦੀ ਇਨਡੈਵਰ ਗੱਡੀ।
ਤਸਵੀਰ ਖਿੰਡਾ ਮਹਿਤਪੁਰ।

ਮਹਿਤਪੁਰ (ਸਮਾਜ ਵੀਕਲੀ) ( ਸੁਖਵਿੰਦਰ ਸਿੰਘ ਖਿੰੰਡਾ) – ਪੰਜਾਬ ਦੇ ਸ਼ਾਂਤ ਮਾਹੌਲ ਵਿਚ ਉਸ ਵਕਤ ਹਫੜਾ ਦਫੜੀ ਮੱਚ ਗਈ ਜਦੋਂ ਦੁਆਬੇ ਦੀ ਧਰਤੀ ਤੇ ਭਾਰੀ ਪੁਲਿਸ ਫੋਰਸ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਫਲੇ ਦਾ ਪਿੱਛਾ ਕੀਤਾ ਤਾ ਸਬ ਤਹਿਸੀਲ ਮਹਿਤਪੁਰ ਦੇਖਦੇ ਦੇਖਦੇ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ ਇਸ ਦੌਰਾਨ ਮਹਿਤਪੁਰ ਦੇ ਵਾਰਡ ਨੰਬਰ 7 ਵਿਚ ਦੋ ਇੰਨਡੈਵਰ ਗੱਡੀਆਂ ਪਰਜੀਆ ਰੋਡ ਮਹਿਤਪੁਰ ਵੱਲੋਂ ਆਈਆ ਇਨ੍ਹਾਂ ਗੱਡੀਆਂ ਮਗਰ ਅਲੱਗ ਅਲੱਗ ਜ਼ਿਲਿਆਂ ਦੀ ਪੁਲਿਸ ਲੱਗੀ ਹੋਈ ਸੀ ਤੇ ਇਹ ਗਡੀਆਂ ਵਾਰਡ ਨੰਬਰ 7 ਨਜ਼ਦੀਕ ਦੁਆਬਾ ਹਸਪਤਾਲ ਗਲੀ ਵਿਚ ਮੇਨ ਰੋਡ ਤੇ ਟ੍ਰੈਫਿਕ ਹੋਣ ਕਰਕੇ ਫਸ ਗਈਆ ਇਨਾਂ ਗੱਡੀਆਂ ਨੂੰ ਪੁਲਿਸ ਫੋਰਸ ਦੀਆਂ ਗੱਡੀਆਂ ਨੇ ਘੇਰਾ ਪਾ ਲਿਆ ਭਾਰੀ ਪੁਲਿਸ ਫੋਰਸ ਦੀ ਇੱਕਦਮ ਤਾਇਨਾਤੀ ਦੇ ਕਾਰਨ ਮਹਿਤਪੁਰ ਤੇ ਆਸਪਾਸ ਪਿੰਡਾਂ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਲੋਕਾਂ ਨੂੰ ਕੋਈ ਸਮਝ ਨਹੀਂ ਲਗ ਰਹੀ ਸੀ

ਲੋਕਾਂ ਨੇ ਸਮਝਿਆ ਸ਼ਹਿਦ ਪੁਲਿਸ ਗੈਂਗਸਟਰਾ ਦਾ ਪਿੱਛਾ ਕਰ ਰਹੀ ਹੈ ਇਹ ਗਡੀਆਂ ਇਨੀ ਤੇਜ਼ ਰਫ਼ਤਾਰ ਵਿੱਚ ਸਨ ਕਿ ਗਲੀ ਵਿਚ ਖੜ੍ਹੇ ਦੋ ਮੋਟਰ ਸਾਈਕਲ ਨਾਲ ਟਕਰਾ ਗਈਆ ਇਨਾਂ ਵਿਚੋਂ ਇਕ ਗੱਡੀ P B 10 FF0089 ਦਾ ਪਿਛਲਾ ਬੰਪਰ ਵੀ ਟੁਟ ਗਿਆ ਇਸ ਮੌਕੇ ਮੁਲਾਜ਼ਮਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਭਾਈ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਦੇ ਜਥੇਬੰਦੀ ਦੇ ਛੇ ਮੈਂਬਰਾਂ ਨੂੰ ਗਿਰਫ਼ਤਾਰ ਕਰਨ ਦੀ ਪੁਛਟੀ ਕੀਤੀ ਗਈ ਤੇ ਉਪਰੋਕਤ ਇਨਡੈਵਰ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਤੇ ਸਾਰਾ ਦਿਨ ਅੰਮ੍ਰਿਤਪਾਲ ਸਿੰਘ ਦੀ ਗਿਰਫਤਾਰੀ ਨੂੰ ਲੈ ਕੇ ਅਟਕਲਾਂ ਲਗਦੀਆਂ ਰਹੀਆਂ ਤੇ ਖ਼ਬਰ ਲਿਖੇ ਜਾਣ ਤੱਕ ਵਾਰਸ ਪੰਜਾਬ ਦੇ ਸੰਸਥਾ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਨੂੰ ਗਿਰਫ਼ਤਾਰ ਕਰ ਲਏ ਜਾਣ ਦੀਆਂ ਚਰਚਾਵਾਂ ਚਲਦੀਆਂ ਰਹੀਆਂ ਪਰ ਪੰਜਾਬ ਪੁਲਿਸ ਵੱਲੋਂ ਇਸ ਸਬੰਧੀ ਅਧਿਕਾਰਿਤ ਪੁਸ਼ਟੀ ਨਹੀਂ ਕਰ ਸਕੀ ।

ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਵੱਲੋਂ ਜਲੰਧਰ ਦੇ ਸ਼ਾਹਕੋਟ ਮਲਸੀਆਂ ਤੋਂ ਹੁੰਦੇ ਹੋਏ ਬਠਿੰਡਾ ਦੇ ਪਿੰਡ ਭਾਈ ਰੂਪਾ ਵਿਖੇ ਅੰਮ੍ਰਿਤ ਸੰਚਾਰ ਕਰਵਾਉਣ ਪਹੁੰਚਣਾ ਸੀ ਤੇ ਭਾਰੀ ਪੁਲਿਸ ਫੋਰਸ ਉਨ੍ਹਾਂ ਦੇ ਕਾਫਲੇ ਦਾ ਪਿੱਛਾ ਕਰ ਰਹੀ ਸੀ।ਜਦੋਂ ਇਹ ਕਾਫਲਾ ਸ਼ਾਹਕੋਟ ਪੁੱਜਾ ਤਾਂ ਪੁਲਸ ਫੋਰਸ ਨੇ ਘੇਰ ਲਿਆ। ਅੰਮ੍ਰਿਤਪਾਲ ਸਿੰਘ ਦੀਆਂ ਦੋ ਗੱਡੀਆਂ ‘ਚ ਸਵਾਰ 6 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ। ਜਦਕਿ ਅੰਮ੍ਰਿਤਪਾਲ ਆਪਣੀ ਮਰਸਡੀਜ਼ ਵਿੱਚ ਉਥੋ ਨਿਕਲ ਗਏ । ਪੁਲਿਸ ਨੇ ਪਿੱਛਾਂ ਕਰਦਿਆ ਨਕੋਦਰ ਨੇੜਿਉਂ ਉਨ੍ਹਾਂ ਗ੍ਰਿਫ਼ਤਾਰ ਕਰ ਲਿਆ ਹੈ ਪਰ ਇਹ ਚਰਚਾ ਸੀ ਜ਼ੋ ਚਲਦੀ ਰਹੀ ਜਿਸ ਦੀ ਪੁਲਿਸ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ। ਪਰ ਪੁਲਿਸ ਫੋਰਸ ਇਲਾਕੇ ਵਿਚ ਸਰਚ ਅਪ੍ਰੇਸ਼ਨ ਕਰ ਰਹੀ ਹੈ ਪਰ ਇਹ ਬੁਝਾਰਤ ਬਣੀ ਹੋਈ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਗਿਰਫ਼ਤਾਰ ਹੋ ਗਏ ਹਨ ਜਾਂ ਚਕਮਾ ਦੇ ਗਏ ਹਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠੜਾ ਕਾਲਜ ਦਾ ਬੀ ਏ ਭਾਗ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ
Next articleਏਹੁ ਹਮਾਰਾ ਜੀਵਣਾ ਹੈ -236