HOME ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਦੇ ਵਿਦਿਆਰਥੀਆਂ ਦੇ ਸਨਮੁਖ 

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਦੇ ਵਿਦਿਆਰਥੀਆਂ ਦੇ ਸਨਮੁਖ 

1

*ਪੋਸਟਰ ਬਣਾਉਣ ਅਤੇ ਨਿਬੰਧ ਲਿਖਣ ਲਈ ਮੁਕਾਬਲੇ*   

ਨਕੋਦਰ   (ਸਮਾਜ ਵੀਕਲੀ)   (ਰਮੇਸ਼ਵਰ ਸਿੰਘ) ਦੂਰ ਦੁਰਾਡੇ ਬੈਠੇ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਸਾਰ  ਲਈ ਰੁਚੀ ਪੈਦਾ ਕਰਨ ਅਤੇ ਪਹਿਲਾਂ ਹੀ ਮਾਂ ਬੋਲੀ ਦੀ ਚੜ੍ਹਤ ਲਈ ਜੂਝ ਰਹੇ ਵਿਦਿਆਰਥੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ, ਤਜਰਬੇ ਦੇ ਤੌਰ ਤੇ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਕਨੇਡਾ ਵੱਲੋਂ ‘ਨਕਲੀ ਬੁੱਧੀਮਤਾ ਦਾ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪ੍ਰਭਾਵ -,(Effect of AI on the development of Punjabi language)’ ਵਿਸ਼ੇ ਤੇ ਪੋਸਟਰ ਬਣਾਉਣ ਅਤੇ ਨਿਬੰਧ ਲਿਖਣ ਲਈ ਇੱਕ ਆਨਲਾਈਨ ਮੁਕਾਬਲਾ ਕਰਵਾਇਆ ਗਿਆ। ਆਸ ਤੋਂ ਕਿਤੇ ਵੱਧ, ਇਸ ਨਿਵੇਕਲੇ ਅਤੇ ਔਖੇ ਵਿਸ਼ੇ ਤੇ 28 ਵਿਦਿਆਰਥੀਆਂ ਨੇ ਨਿਬੰਧ ਲਿਖੇ ਅਤੇ ਪੋਸਟਰ ਬਣਾਏ। ਭਾਈਚਾਰੇ ਦੀ ਟੀਮ ਦਾ ਇਸ ਗੱਲ ਨੇ ਬਹੁਤ ਉਤਸ਼ਾਹ ਵਧਾਇਆ ਕਿ ਪੰਜਾਬ ਦੇ ( ਅਬੋਹਰ, ਬਰਨਾਲਾ, ਫਾਜ਼ਿਲਕਾ, ਫਿਰੋਜ਼ਪੁਰ) ਨਾਲ ਨਾਲ ਹਰਿਆਣਾ ਦੇ (ਯਮੁਨਾ ਨਗਰ) ਅਤੇ ਹਿਮਾਚਲ ਪ੍ਰਦੇਸ਼ ਦੇ (ਮੰਡੀ) ਵਿਦਿਆਰਥੀਆਂ ਨੇ ਵੀ ਇਸ ਮੁਕਾਬਲੇ ਵਿੱਚ ਹਾਜ਼ਰੀ ਲਗਵਾਈ। ਮੁਕਾਬਲੇ ਵਿੱਚ ਸਕੂਲਾਂ, ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਉਤਸ਼ਾਹ ਦਿਖਾਇਆ ਅਤੇ ਆਈ.ਆਈ.ਟੀ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਵੀ। ਇਹ ਹੈਰਾਨੀ ਵਾਲੀ ਗੱਲ ਹੈ ਕਿ 28 ਵਿੱਚੋਂ 27 ਲੜਕੀਆਂ ਹਨ।
ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਕਪੂਰਥਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਦੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੇ ਸਹਿਯੋਗ ਨਾਲ ਇਹਨਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਵੱਧ ਚੜ ਕੇ ਹਿੱਸਾ ਲਿਆ। ਦੋਹਾਂ ਕਾਲਜਾਂ ਦੇ 10-10 ਵਿਦਿਆਰਥੀਆਂ ਨੇ ਪੋਸਟਰ ਬਣਾਏ ਅਤੇ ਨਿਬੰਧ ਲਿਖੇ। ਕੁੱਝ ਵਿਦਿਆਰਥੀਆਂ ਨੇ ਦੋਹਾਂ ਮੁਕਾਬਲਿਆਂ ਵਿਚ ਹਿੱਸਾ ਲਿਆ। ਕਿਉਂਕਿ ਇਸ ਮੁਕਾਬਲੇ ਵਿੱਚ ਯੋਗਦਾਨ ਪਾਉਣ ਲਈ ਨਕੋਦਰ ਕਾਲਜ ਦੇ ਦਸ ਵਿਦਿਆਰਥੀਆਂ (ਨਿਬੰਧ ਲਈ: ਵਿਸ਼ਾਖਾ, ਸਿਮਰਨ, ਮਨਜੋਗ ਸਿੰਘ, ਹਰਕਿਰਨ ਕੌਰ, ਤਮੰਨਾ ਅਤੇ ਪੋਸਟਰ ਲਈ: ਵਿਸ਼ਾਖਾ, ਸਿਮਰਨ, ਸੰਜੀਵਨੀ, ਕੋਮਲਪ੍ਰੀਤ ਕੌਰ, ਕਾਮਨਾ, ਅਨਮੋਲਪ੍ਰੀਤ ਅਤੇ ਸੁਮਨਦੀਪ ਕੌਰ ਵਿਦਿਆਰਥੀਆਂ)  ਨੂੰ, (ਪ੍ਰਮਾਣ ਪੱਤਰਾਂ, ਮੈਡਲਾਂ ਅਤੇ ਪੁਸਤਕਾਂ ਨਾਲ) ਸਨਮਾਨਿਤ ਕੀਤਾ ਜਾਣਾ ਸੀ ਇਸ ਲਈ ਭਾਈਚਾਰੇ ਦੀ ਟੀਮ ਵੱਲੋਂ ਫੈਸਲਾ ਕੀਤਾ ਗਿਆ ਕਿ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਮਿਲ ਕੇ, ਆਪਣੇ ਹੱਥੀਂ ਸਨਮਾਨਿਤ ਕੀਤਾ ਜਾਵੇ। ਇਹੋ ਇੱਛਾ, ਇਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਵਾਲੀਆਂ, ਪੰਜਾਬੀ ਵਿਭਾਗ ਦੀਆਂ ਸੁਘੜ ਅਧਿਆਪਕਾਵਾਂ ਰਮਨਦੀਪ ਕੌਰ ਅਤੇ ਡੋਲੀ ਨਾਰੰਗ ਦੀ ਵੀ ਸੀ। ਜਿਕਰ ਯੋਗ ਹੈ ਕਿ ਵਿਸ਼ਾਖਾ ਅਤੇ ਸਿਮਰਨ ਨੇ ਦੋਵੇਂ ਮੁਕਾਬਲਿਆਂ ਵਿੱਚ ਹਿੱਸਾ ਲਿਆ। 24 ਅਪ੍ਰੈਲ 2025 ਨੂੰ ਭਾਈਚਾਰੇ ਦੀ ਟੀਮ ਦੇ ਚਾਰ ਮੈਂਬਰਾਂ (ਮਿੱਤਰ ਸੈਨ ਮੀਤ, ਨਿਰਮਲ ਸਿੰਘ ਔਟਵਾ, ਦਵਿੰਦਰ ਸਿੰਘ ਸੇਖਾ ਅਤੇ ਸੁਖਿੰਦਰਪਾਲ ਸਿੰਘ ਸਿੱਧੂ) ਨੇ ਕਾਲਜ ਜਾ ਕੇ ਮਾਂ ਬੋਲੀ ਪੰਜਾਬੀ ਦੇ ਵਿਕਾਸ ਅਤੇ ਪ੍ਰਸਾਰ ਲਈ ਯਤਨਸ਼ੀਲ ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕਾਵਾਂ ਅਤੇ ਇੰਚਾਰਜ ਪ੍ਰਿੰਸੀਪਲ ਪੂਜਾ ਸੁਖੇਜਾ ਦਾ ਵੀ ਸਤਿਕਾਰ ਕੀਤਾ। ਮਈ ਦੇ ਪਹਿਲੇ ਹਫਤੇ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਕਪੂਰਥਲਾ ਦੇ ਵਿਦਿਆਰਥੀਆਂ ਦੇ ਸਨਮੁੱਖ ਹੋਣ ਦਾ ਯਤਨ ਵੀ ਕਰਾਂਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ਾਇਰੀ :- ਤੇਰੇ ਨਾਲ਼ ਰਿਸ਼ਤਾ
Next articleਪਾਕਿਸਤਾਨ ਹੁਣ ਮੁਸੀਬਤ ‘ਚ ਹੈ, ਭਾਰਤ ਨੇ ਫਰਾਂਸ ਨਾਲ 26 ਰਾਫੇਲ ਮਰੀਨ ਲਈ ਸਮਝੌਤਾ ਕੀਤਾ