HOME ਸ਼ਾਇਰੀ :- ਤੇਰੇ ਨਾਲ਼ ਰਿਸ਼ਤਾ

ਸ਼ਾਇਰੀ :- ਤੇਰੇ ਨਾਲ਼ ਰਿਸ਼ਤਾ

1

(ਸਮਾਜ ਵੀਕਲੀ)

ਮਾਸਟਰ ਸੰਜੀਵ ਧਰਮਾਣੀ

1. ਤੈਨੂੰ ਕੀ ਲੱਗਦਾ !

ਪਛਾਣਦਾ ਨਹੀਂ ਮੈਂ ?
ਤੂੰ ਕੀ ਸਮਝਿਆ
ਤੈਨੂੰ ਜਾਣਦਾ ਨਹੀਂ ਮੈਂ ?
ਬਹੁਤਾ ਚਲਾਕ ਨਾ ਬਣ
ਗਮ ਤੇ ਦੁੱਖ ਮਾਣਦਾ ਨਹੀਂ ਮੈਂ ?
ਤੈਨੂੰ ਕੀ ਲੱਗਦਾ !
ਤੇਰੇ ਬਾਰੇ ਕੁਝ ਵੀ ਜਾਣਦਾ ਨਹੀਂ ਮੈਂ ….
2. ਮੁੱਢ ਕਦੀਮ ਤੋਂ ਹੀ ਸੀ
ਸ਼ਾਇਦ ਤੇਰੇ ਨਾਲ਼ ਮੇਰਾ ਨਾਤਾ ਕੋਈ ,
ਜੋ ਤੂੰ ਬੜੀ ਆਸਾਨੀ ਨਾਲ਼ ਤੋੜ ਦਿੱਤਾ
ਤੇ ਮੰਨੀ ਨਾ ਮੇਰੀ ਹਰਜੋਈ….
3. ਕੋਲ਼ ਬੈਠਣਾ
ਜ਼ਰੂਰੀ ਨਹੀਂ ਸੀ ,
ਸ਼ਾਇਦ
ਇਹ ਤੇਰੀ ਮਜ਼ਬੂਰੀ ਨਹੀਂ ਸੀ….
4. ਤੇਰੀ ਕਿਸਮਤ ਤੇਰੇ ਨਾਲ਼
ਮੇਰੀ ਕਿਸਮਤ ਮੇਰੇ ਨਾਲ਼ ,
ਤਕਦੀਰ ਆਪਣੀ – ਆਪਣੀ
ਹੋਰ ਸੁਣਾ ਕੀ ਹਾਲ – ਚਾਲ ….?
5. ਬਹੁਤ ਸੋਚਿਆ
ਤੇਰੇ ਬਾਰੇ ,
ਕਿਉਂ ਰਿਹਾ
ਤੇਰੇ ਸਹਾਰੇ….?
6. ਮੇਘ ਨੇ ਤਾਂ
ਗਰਜਣਾ ਹੀ ਸੀ ,
ਗਲਤ ਰਾਹ ਤੋਂ
ਤੂੰ ਹੀ ਮੈਨੂੰ ਵਰਜਣਾ ਸੀ….
7. ਮੰਜ਼ਿਲ ਬਹੁਤ
ਦੂਰ ਸੀ ਮੇਰੀ ,
ਪਰ ਫੋਟੋ
ਬਹੁਤ ਮਸ਼ਹੂਰ ਸੀ ਤੇਰੀ….
8. ਕੀ ਲਿਖਾਂ ਤੇਰੇ ਬਾਰੇ ?
ਅਸੀਂ ਹਰ ਜਿੱਤੀ ਜੰਗ ਹਾਰੇ !
ਕੀਤਾ ਵਿਸ਼ਵਾਸ ਹੀ ਮਾਰ ਗਿਆ
ਹੁਣ ਅਸੀਂ ਹਾਂ ਰੱਬ ਦੇ ਸਹਾਰੇ….
9. ਜ਼ਿੰਦਗੀ ਦੇ ਪੰਨੇ ‘ਤੇ
ਲਿਖੀਆਂ ਨੇ ਕੁਝ ਗੱਲਾਂ ,
ਕਈ ਵਾਰ ਜ਼ਿੰਦਗੀ ਇੰਝ ਲੱਗਦੀ
ਜਿਵੇਂ ਸਮੁੰਦਰ ਦੇ ਪਾਣੀ ਦੀਆਂ ਛੱਲਾਂ….
10. ਹਿੰਦੀ ਵਿੱਚ ਉਸਨੇ ਗੱਲ ਕਹੀ
 ਪਰ ਗੱਲ ਸੀ ਮਿੱਠੀ ਪੰਜਾਬੀ ਜਿਹੀ ,
 ਦੁੱਖ ਇਸ ਗੱਲ ਦਾ ਹੋਇਆ ਮੈਨੂੰ
 ਕਿ ਉਸਨੇ ਗੱਲ ਪੰਜਾਬੀ ‘ਚ ਕਿਉਂ ਨਾ ਕਹੀ….?
ਮਾਸਟਰ ਸੰਜੀਵ ਧਰਮਾਣੀ 
ਸ਼੍ਰੀ ਅਨੰਦਪੁਰ ਸਾਹਿਬ 
9478561356 
Previous articleमुंबई में रमाई नाटक का 861वा मंचन
Next articleਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਦੇ ਵਿਦਿਆਰਥੀਆਂ ਦੇ ਸਨਮੁਖ