(ਸਮਾਜ ਵੀਕਲੀ)
ਦਿਲਾਂ ਨੂੰ ਦਿਲਾਂ ਦੇ ਨੇ ਰਾਹ ਹੁੰਦੇ ,
ਬਹਾਰਾਂ ਨਾਲ ਹੀ ਨੇ ਚਾਅ ਹੁੰਦੇ,
ਪਿਆਰਾਂ ਨਾਲ ਹੀ ਵੱਸਦੇ ਘਰ,
ਨਫਰਤਾਂ ਨਾਲ ਨੇ ਫਨਾਹ ਹੁੰਦੇ ,
ਬੰਦੇ ਜਿਹੜੇ ਹੱਕ ਦੀ ਕਮਾਉਂਦੇ ,
ਉਹੀਉ ਸਮੇ ਦੇ ਨੇ ਸ਼ਾਹ ਹੁੰਦੇ ,
ਮੋਹ ਦੀਆਂ ਤੰਦਾ ਜਿੱਥੇ ਜੁੜੀਆਂ,
ਨਾ ਉਹ ਘਰ ਸੌਖੇ ਨੇ ਢਾਹ ਹੁੰਦੇ ,
ਬਚਪਨ ਵਰਗਾ ਜੀਵਨ ਕਿੱਥੇ,
ਬਚਪਨ ਬੜੇ ਨੇ ਬੇਪਰਵਾਹ ਹੁੰਦੇ ,
ਮਾਂਪਿਆ ਵਰਗਾ ਸਹਾਰਾ ਨਹੀ,
ਜਿਸ ਚ ਸੁੱਖ ਮਲਾਰ ਅਥਾਹ ਹੁੰਦੇ,
ਕਾਹਦਾ ਮਾਣ ਬੇਗਾਨਿਆ ਤੇ ,
ਬਸ ਆਪਣਿਆਂ ਦੇ ਨੇ ਭਾਅ ਹੁੰਦੇ ,
ਬੜੇ ਅਜੀਬ ਹੁੰਦੇ ਹਿਜ਼ਰਾਂ ਦੇ ਰੋਗ,
ਨਾ ਢੱਕ ਹੁੰਦੇ ਤੇ ਨਾ ਹੀ ਖਾਹ ਹੁੰਦੇ ,
ਬੇਅੱਰਥਾ ਜੀਵਨ ਜਾਣ ਨਾ ਦੇਵੋ,
ਸੈਣੀ ਗਿਣਤੀ ਦੇ ਨੇ ਸਾਹ ਹੁੰਦੇ,
ਸੁਰਿੰਦਰ ਕੌਰ ਸੈਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly