ਸਮਾਂ ਚੁੱਪ ਹੈ

(ਸਮਾਜ ਵੀਕਲੀ)

ਜੀਵਨ ਦੇ ਦੋਰਾਹੇ ਉੱਤੇ
ਅਸੀਂ ਮਿਲੇ
ਮਿਲ ਇੱਕ ਹੋ ਗਏ
ਕੁਝ ਚਿਰ ਲਈ ਤਾਰੇ ਵੀ
ਵੇਖ ਕੇ ਸਾਨੂੰ
ਆਪਣੀ ਥਾਂ ਸਿਰ
ਖੜੇ ਖਲੋਤੇ ਥਿਰ ਹੋ ਗਏ।
ਅਸੀਂ ਕਿਹਾ
ਇਹ ਸ੍ਰਿਸ਼ਟੀ ਦਾ
ਅੰਤਿਮ ਪਲ ਹੈ,
ਜਿਥੇ ਆ ਕੇ ਮਿਲਣ ਵਿਛੋੜੇ
ਰਲ ਮਿਲ ਸਾਰੇ ਇੱਕ ਹੋ ਜਾਂਦੇ।
ਸਭ ਆਵਾਜ਼ਾਂ, ਡੂੰਘੀਆਂ ਚੁੱਪਾਂ
ਚਿੱਟੀ ਚਾਨਣੀ ਧੁੱਪ ਸੁਨਹਿਰੀ ,
ਲੋਕੀਂ ਹੱਸੇ,ਹਾਸੇ ਗੂੰਜੇ
ਖਿੜ ਖਿੜ ਗਈਆਂ ਰਾਹਾਂ।
ਸਾਨੂੰ ਕਹਿੰਦੇ ਤੁਰਦੇ ਜਾਓ
ਅੱਗੇ ਅੱਗੇ ਵਧਦੇ ਜਾਓ
ਪਰ
ਮੈਂ ਰਸਤਾ ਭੁੱਲ ਗਿਆ ਹਾਂ
ਕਈ ਦੋਰਾਹੇ ਕਈ ਚੌਰਾਹੇ
ਲੰਘਦਾ ਲੰਘਦਾ ਅੱਕ ਗਿਆ ਹਾਂ।
ਸਮਾਂ ਚੁੱਪ ਹੈ
ਚੁੱਪ ਦਿਸ਼ਾਵਾਂ, ਕਿਧਰ ਜਾਵਾਂ?

ਪ੍ਰਸ਼ੋਤਮ ਪੱਤੋ, ਮੋਗਾ
9855038775

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਲਤੀ ਬਾਬਾ
Next articleਪੈੜ ਮੋਹ ਦੀ