ਬੋਇਲ ਭਰਾਵਾਂ ਵਲੋਂ ਦੌੜਾਕ ਭੈਣਾਂ ਦਾ ਸਨਮਾਨ

ਕੈਪਸ਼ਨ – ਬੋਇਲਾ ਪਰਿਵਾਰ ਵਲੋਂ ਦੌੜਾਕ ਭੈਣਾਂ ਦੇ ਸਨਮਾਨ ਦਾ ਦ੍ਰਿਸ਼।

(ਸਮਾਜ ਵੀਕਲੀ)- ਰਣਵੀਰ ਬੇਰਾਜ ਚੱਕ ਰਾਮੂੰ ਬੰਗਾ ਇਲਾਕੇ ਦਾ ਮਾਣ ਪਿੰਡ ਝੰਡੇਰ ਖੁਰਦ ਦੀਆਂ ਦੌੜਾਕ ਭੈਣਾਂ ਬ੍ਰਹਮਜੋਤ ਕੌਰ ਅਤੇ ਇੰਦਰਜੋਤ ਕੌਰ ਦਾ ਐਨ ਆਰ ਆਈਜ਼ ਬੋਇਲ ਬ੍ਰਰਦਜ਼ ਵਲੋਂ 21ਹਜ਼ਾਰ ਦੀ ਨਗਦੀ ਨਾਲ ਸਨਮਾਨ ਕੀਤਾ ਗਿਆ। ਸ. ਮਨਪ੍ਰੀਤ ਸਿੰਘ ਬੋਇਲ ਅਤੇ ਸ. ਮਨਦੀਪ ਸਿੰਘ ਦਾ ਕਹਿਣ ਸੀ ਕਿ ਉਕਤ ਕੁੜੀਆਂ ਨੇ ਹੋਣਹਾਰ ਦੌੜਾਕ ਵਜੋਂ ਸੂਬਾ ਅਤੇ ਕੌਮੀਂ ਪੱਧਰ ’ਤੇ ਦਰਜ-ਬ-ਦਰਜ ਜਿੱਤਾਂ ਹਾਸਲ ਕਰਕੇ ਨਵੀਆਂ ਪੈੜਾਂ ਪਾਈਆਂ ਹਨ। ਉਹਨਾਂ ਇਹਨਾਂ ਨੂੰ ਸਮਾਜ ਦਾ ਮਾਣ ਦੇ ਖ਼ਿਤਾਬ ਦਾ ਦਰਜਾ ਦਿੰਦਿਆਂ ਕਿਹਾ ਕਿ ਉਹ ਭਵਿੱਖ ’ਚ ਵੀ ਇਹਨਾਂ ਲਈ ਸਹਿਯੋਗੀ ਸੇਵਾਵਾਂ ਪ੍ਰਦਾਨ ਕਰਦੇ ਰਹਿਣਗੇ। ਇਸ ਖੁਸ਼ੀ ਦੇ ਮੌਕੇ ਇਹਨਾਂ ਦੇ ਸਾਬਕਾ ਜ਼ਿਲ੍ਹਾ ਖੇਡ ਅਫ਼ਸਰ ਸਤਵੀਰ ਸਿੰਘ ਬੈਂਸ ਅਤੇ ਕੋਚ ਮਲਕੀਅਤ ਸਿੰਘ ਗੋਸਲ ਨੇ ਵਧਾਈ ਦਿੱਤੀ ਅਤੇ ਕਿਹਾ ਕਿ ਇਹਨਾਂ ਦੌੜਾਕ ਭੈਣਾਂ ਤੋਂ ਖੇਡ ਜਗਤ ਨੂੰ ਵੱਡੀਆਂ ਆਸਾਂ ਹਨ। ਇਸ ਮੌਕੇ ਜਸਵੀਰ ਸਿੰਘ ਊਧਨਵਾਲ, ਰਵੀ ਸੂੰਢ, ਰਾਜਿੰਦਰ ਸਿੰਘ ਬਾਬਾ, ਇਰਵਨ ਰੱਤੂ ਅਤੇ ਜਸਵਿੰਦਰ ਸਿੰਘ ਗਿੱਲ ਵੀ ਸ਼ਾਮਲ ਸਨ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleआज़मगढ़ के गंधुवई में पुलिसिया उत्पीड़न के बाद रिहाई मंच ने पीड़ितों से की मुलाकात
Next articleਦਿਲਾਂ ….