ਵਿਧਾਇਕ ਚੀਮਾ ਨੇ 33 ਪਿੰਡਾਂ ਦੇ ਵਿਕਾਸ ਲਈ 1 ਕਰੋੜ ਦੀ ਰਾਸ਼ੀ ਕੀਤੀ ਜਾਰੀ

ਪੰਜਾਬ ਅੰਦਰ ਲੋਕ ਕਾਂਗਰਸ ਦੀ ਸਰਕਾਰ ਦੁਬਾਰਾ ਬਣਾਉਂਣ ਲਈ ਉਤਾਵਲੇ- ਵਿਧਾਇਕ ਚੀਮਾ
ਕਪੂਰਥਲਾ , 14 ਦਸੰਬਰ (ਕੌੜਾ)- ਹਲਕਾ ਸੁਲਤਾਨਪੁਰ ਲੋਧੀ ਦੇ ਵਿਕਾਸ ਦੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵਲੋਂ ਦਿੱਤੀਆਂ ਗ੍ਰਾਟਾਂ 1 ਕਰੋੜ ਦੇ ਚੈਕ ਵਿਧਾਇਕ ਨਵਤੇਜ ਸਿੰਘ ਚੀਮਾ ਵਲੋਂ ਅੱਜ ਆਹਲੀ ਕਲਾਂ,ਬਾਊਪੁਰ ਜਦੀਦ,ਬਿਧੀਪੁਰ,ਬੂੜੇਵਾਲ,ਚੁਲੱਧਾ,ਡੱਲਾ,ਡਡਵਿੰਡੀ,ਢੱਤੋਵਾਲ,ਫੌਜੀਕਲੋਨੀ,ਹਾਜੀਪੁਰ,ਕਬੀਰਪੁਰ,ਮੰਗੂਪੁਰ,ਨਬੀਪੁਰ,ਪੰਮਣ,ਪਰਮਜੀਤਪੁਰ,ਸੈਦਪੁਰ,ਸ਼ਤਾਬਗੜ੍ਹ,ਸ਼ੇਰਪੁਰ ਸੱਧਾ,ਉੱਚਾ ਬੋਹੜਵਾਲਾ,ਠੱਟਾ ਨਵਾਂ ਆਦਿ 33 ਪਿੰਡਾਂ ਦੇ ਸਰਪੰਚਾਂ ਨੂੰ ਭੇਂਟ ਕੀਤੇ।ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਹੁਣ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪਾਵਨ ਨਗਰੀ ਹਲਕੇ ਦੇ ਵਿਕਾਸ ਲਈ ਗ੍ਰਾਂਟਾ ਵੱਡੀ ਪੱਧਰ ‘ਤੇ ਦਿੱਤੀਆਂ ਜਾ ਰਹੀਆਂ ਹਨ ਜਿਸ ਨਾਲ ਕਿਸੇ ਵੀ ਪਿੰਡ ਵਿੱਚ ਕੋਈ ਵੀ ਕੰੰ ਅਧੂਰਾ ਨਹੀਂ ਰਹੇਗਾ

।ਉਹਨਾਂ ਦੱਸਿਆ ਕਿ ਸਮੁੱਚੇ ਹਲਕੇ ਦੇ ਸਮੂਹ ਪਿੰਡਾਂ ਵਿੱਚ 95 ਫੀਸਦੀ ਕੰਮ ਮਕੰੰਮਲ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।ਉਹਨਾਂ ਕਿਹਾ ਕਿ ਜੇਕਰ ਪਿਰ ਵੀ ਕਿਸੇ ਪਿੰਡ ਵਿੱਚ ਗ੍ਰਾਟ ਦੀ ਜਰੂਰਤ ਪਈ ਤਾਂ ਉਸ ਪਿੰਡ ਨੂੰ ਹੋਰ ਰਾਸ਼ੀ ਵੀ ਵਿਕਾਸ ਕਾਰਜਾਂ ਲਈ ਦਿੱਤੀ ਜਾਵੇਗੀ।ਉਹਨਾਂ ਸਮੂਹ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਵਿਕਾਸ ਦੇ ਜੋ ਕਾਰਜ ਚੱਲ ਰਹੇ ਹਨ ਉਹਨਾਂ ਨੂੰ ਜਲਦੀ ਪੂਰਾ ਕਰ ਲਿਆ ਜਾਵੇ।ਉਹਨਾਂ ਦੱਸਿਆ ਕਿ ਡਡਵਿੰਡੀ ਤੋਂ ਪਾਵਨ ਨਗਰੀ ਸੁਲਤਾਨਪੁਰ ਲੋਧੀ ਲਈ ਫੋਰ ਲੇਨ ਸੜਕ ਦਾ ਟੈਂਡਰ ਵੀ ਹੋ ਚੱਕਾ ਹੈ ਅਤੇ ਜਲਦੀ ਹੀ ਇਸਦਾ ਨਿਰਮਾਣ ਵੀ ਸ਼ੁਰੂ ਹੋ ਜਾਵੇਗਾ ਜਿਸ ਨਾਲ ਇਲਾਕੇ ਅਤੇ ਦੂਰ ਦੁਰੇਡੇ ਤੋਂ ਪਾਵਨ ਨਗਰੀ ਆਉਂਣ ਵਾਲੀਆਂ ਸੰਗਤਾਂ ਨੂੰ ਵੱਡੀ ਸਹੂਲਤ ਮਿਲੇਗੀ।ਉਹਨਾਂ ਦੱਸਿੳਾ ਕਿ ਇਸੇ ਤਰ੍ਹਾ ਫੱਤੂਢੀਗਾਂ ਸੁਲਤਾਨਪੁਰ ਲੋਧੀ ਵਾਲੀ ਸੜਕ ਵੀ ਫੋਰ ਲੇਨ ਪਾਸ ਹੋ ਚੁੱਕੀ ਹੈ ਅਤੇ ਇਸਦਾ ਨਿਰਮਾਣ ਵੀ ਜਲਦੀ ਅਰੰਭ ਹੋਵੇਗਾ।ਵਿਧਾਇਕ ਚੀਮਾ ਨੇ ਕਿਹਾ ਕਿ ਕੁਝ ਦਲਬਦਲੂ ਆਗੂ ਬਿਨਾਂ ਵਜਾਂ ਹਲਕੇ ਦੇ ਲੋਕਾਂ ਨੂੰ ਵਿਕਾਸ ਦੇ ਨਾਮ ‘ਤੇ ਗੁਮਰਾਹ ਕਰ ਰਹੇ ਹਨ ਜੋ ਕਿ ਸਰਾਸਰ ਗਲਤ ਹੈ ।

ਉਹਨਾਂ ਕਿਹਾ ਕਿ ਇਹਨਾਂ ਆਗੂਆਂ ਨੂੰ ਹੋਰ ਕੋਈ ਵੀ ਮੁੱਦਾ ਨਜਰ ਨਹੀਂ ਆ ਰਿਹਾ ਤੇ ਬਿਨਾਂ ਸਿਰ ਪੈਰ ਦੇ ਇਹ ਝੂਠੇ ਤੇ ਬੇ ਬੁਨਿਆਦ ਇਲਜਾਮ ਲਗਾ ਰਹੇ ਹਨ।ਉਹਨਾਂ ਕਿਹਾ ਕਿ ਸਮੁੱਚੇ ਹਲਕੇ ਦੇ ਲੋਕ ਇਹ ਸਭ ਭਲੀ ਭਾਂਤ ਜਾਣਦੇ ਹਨ ਕਿ ਵਿਕਾਸ ਕਿਸ ਨੂੰ ਕਹਿੰਦੇ ਹਨ ਮੈਂਨੂ ਇਹਨਾਂ ਆਗੂਆਂ ਤੋਂ ਸਰਟੀਫਿਕੇਟ ਲੈਣ ਦੀ ਜਰੂਰਤ ਨਹੀਂ ਹੈ।ਉਹਨਾਂ ਕਿਹਾ ਕਿ ਸਮੁੱਚੇ ਸੂਬੇ ਦੇ ਲੋਕਾਂ ਵਾਂਗ ਹਲਕਾ ਸੁਲਤਾਨਪੁਰ ਲੋਧੀ ਦੇ ਲੋਕ ਵੀ ਬਹੁਤ ਸੂਝਵਾਨ ਹਨ ਅਤੇ ਉਹ ਇਹਨਾਂ ਆਗੂਆਂ ਦੀਆਂ ਬੇਤੁਕੀਆਂ ਗੱਲਾਂ ਵਿੱਚ ਨਹੀਂ ਆਉਂਣ ਵਾਲੇ।ਉਹਨਾਂ ਕਿਹਾ ਕਿ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਕਾਂਗਰਸ ਪਾਰਟੀ ਦੀ ਸਰਕਾਰ ਹੀ ਦੁਬਾਰਾ ਸੂਬੇ ਵਿੱਚ ਰਪੀਟ ਹੋਵੇਗੀ।ਇਸ ਮੌਕੇ ਉਹਨਾਂ ਸਮੂਹ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ 18 ਦਸੰਬਰ ਨੂੰ ਹੋਣ ਵਾਲੀ ਨਵੀਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਦੀ ਰੈਲੀ ਵਿੱਚ ਵੱਡੀ ਪੱਧਰ ‘ਤੇ ਸ਼ਮੂਲੀਅਤ ਕੀਤੀ ਜਾਵੇ ਅਤੇ ਹਰਮਨ ਪਿਆਰੇ ਆਗੂ ਦੇ ਵਿਚਾਰ ਸੁਣੇ ਜਾਣ।ਇਸ ਮੌਕੇ ਬੀਡੀਪੀਓ ਗੁਰਪ੍ਰਤਾਪ ਸਿੰਘ ਗਿੱਲ,ਚੇਅਰਮੈਨ ਪਰਵਿੰਦਰ ਸਿੰਘ ਪੱਪਾ,ਜਿਲ੍ਹਾ ਪ੍ਰਧਾਨ ਰਮੇਸ਼ ਸਿੰਘ ਡਡਵਿੰਡੀ,ਬਲਦੇਵ ਸਿੰਘ ਰੰਗੀਲਪੁਰ ਬਲਾਕ ਸੰਮਤੀ ਮੈਂਬਰ,ਅਮਰਜੀਤ ਸਿੰਘ ਹੀਰਾ ਸੰਮਤੀ ਮੈਂਬਰ, ਸਰਪੰਚ ਰਾਜੂ ਢਿੱਲੋਂ ਡਾਇਰੈਕਟਰ ਮਾਰਕਫੈਡ,ਸਰਪੰਚ ਕੁਲਦੀਪ ਸਿੰਘ ਡਡਵਿੰਡੀ,ਸਰਪੰਚ ਗੁਰਪ੍ਰੀਤ ਸਿੰਘ ਫੌਜੀ ਕਲੋਨੀ,ਸਰਪੰਚ ਲਾਭ ਸਿੰਘ ਧੰਜੂ,ਸਰਪੰਚ ਜੋਬਨਪ੍ਰੀਤ ਸਿੰਘ ਚੰਦੀ,ਸਰਪੰਚ ਗੁਰਵਿੰਦਰ ਸਿੰਘ ਮੀਰੇ,ਸਰਪੰਚ ਸਿਕੰਦਰ ਸਿੰਘ ਆਹਲੀ,ਕੁਲਬੀਰ ਸਿੰਘ ਮੀਰੇ ਚੇਅਰਮੈਨ ਐਸਸੀ ਸੈਲ਼,ਸਰਪੰਚ ਹਰਬੀਰ ਸਿੰਘ,ਸਰਪੰਚ ਸੁਖਵਿੰਦਰ ਸਿੰਘ,ਸਰਪੰਚ ਮਲਕੀਤ ਸਿੰਘ,ਸਰਪੰਚ ਉਜਾਗਰ ਸਿੰਘ,ਮਾਸਟਰ ਜੋਗਿੰਦਰ ਸਿੰਘ,ਸਰਪੰਚ ਕੁਲਦੀਪ ਸਿੰਘ,ਸਰਪੰਚ ਲਖਵੀਰ ਸਿੰਘ ਲੱਖਾ,ਡਾ.ਸ਼ਿੰਗਾਰਾ ਸਿੰਘ,ਸਰਪੰਚ ਡਾ.ਮਨੋਹਰ ਲਾਲ,ਸਰਪੰਚ ਜਸਵਿੰਦਰ ਸਿੰਘ,ਸਰਪੰਚ ਕੁਲਵੰਤ ਸਿੰਘ ਚੱਕ ਕੋਟਲਾ, ਸਰਪੰਚ ਹਰਦੇਵ ਸਿੰਘ ,ਸਰਪੰਚ ਸੋਨੂ ਪੰਮਣ,ਸਰਪੰਚ ਰਵੀ ਪੀਏ,ਬਲਜਿੰਦਰ ਪੀਏ,ਆਦਿ ਸਮੇਤ ਵੱਡੀ ਗਿਣਤੀ ਵਿੱਚ ਪੰਚ ਸਰਪੰਚ ਹਾਜਰ ਸਨ।
ਫੋਟੋ ਕੈਪਸ਼ਨ-ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੇ ਸਰਪੰਚਾਂ ਨੂੰ ਵਿਕਾਸ ਕਾਰਜਾਂ ਲਈ ਚੈਕ ਤਕਸੀਮ ਕਰਦੇ ਹੋਏ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਬੀਡੀਪੀਓ ਗੁਰਪ੍ਰਤਾਪ ਸਿੰਘ ਗਿੱਲ,ਚੇਅਰਮੈਨ ਪਰਵਿੰਦਰ ਪੱਪਾ,ਬਲਦੇਵ ਰੰਗੀਲਪੁਰ ਤੇ ਹੋਰ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨਾਂ ਨੇ ਫ਼ਤਿਹ ਮਾਰਚ ਕਢਿਆ ਮਹਿਤਪੁਰੀਆ ਨੇ ਕਿਸਾਨਾਂ ਦਾ ਕੀਤਾ ਭਰਵਾਂ ਸਵਾਗਤ।
Next articleਪ੍ਰਵੀਨ ਕੁਮਾਰ ਆਨੰਦ ਨੇ ਸੈਂਟਰ ਹੈੱਡਟੀਚਰ ਵਜੋਂ ਲੱਖਣਕਲਾਂ ਸਕੂਲ ਚ ਅਹੁਦਾ ਸੰਭਾਲਿਆ