ਪੰਜਾਬ ਦੀ ਧਰਤੀ ‘ਤੇ ਜਲਦ ਬਣਾਇਆ ਜਾਵੇਗਾ ਪੀਸ ਰਿਸਰਚ ਸੈਂਟਰ  : ਸੁਲਤਾਨੀ

ਜਲੰਧਰ, ਗੋਰਾਇਆ, ਅੱਪਰਾ (ਜੱਸੀ)-ਬੀਤੇ ਦਿਨੀ ਮਿਤੀ 18-07-2023 ਨੂੰ ਪੀਸ ਐਬੰਸਡਰ ਸਲੀਮ ਸੁਲਤਾਨੀ ਨੇ ਮੈਸੇਂਜਰ ਆਫ਼ ਪੀਸ ਆਰਗੇਨਾਈਜੇਸ਼ਨ (ਰਜਿ) ਦੇ ਸੁਪਨਮਈ ਪ੍ਰੋਜੈਕਟ ਪੀਸ ਰਿਸਰਚ ਸੈਂਟਰ ਨੂੰ ਬਣਾਉਣ ਲਈ ਸਰਕਾਰ ਵੱਲੋਂ ਜ਼ਮੀਨ ਮੁਹੱਈਆ ਕਰਵਾਉਣ ਦੇ ਮੁੱਦੇ ਸਬੰਧੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਨਾਲ ਸਕੱਤਰੇਤ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਸਲੀਮ ਸੁਲਤਾਨੀ ਨੇ ਪੰਜਾਬ ਦੇ ਮੰਤਰੀ ਨੂੰ ਆਪਣੇ ਮਿਸ਼ਨ ਵੱਲੋਂ ਹੁਣ ਤੱਕ ਕੀਤੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਪੀਸ ਰਿਸਰਚ ਸੈਂਟਰ ਦੀ ਤਜਵੀਜ਼ ਬਾਰੇ ਜਾਣਕਾਰੀ ਦਿੱਤੀ, ਜਿਸ ਤੇ ਮੰਤਰੀ ਜੀ ਵਲੋ ਹਾਂ-ਪੱਖੀ ਹੁੰਗਾਰਾ ਦਿੰਦਿਆਂ ਸਬੰਧਤ ਵਿਭਾਗ ਨੂੰ ਬਣਦੀ ਕਾਰਵਾਈ ਕਰ ਲੋੜੀਦੀ ਜ਼ਮੀਨ ਮੁਹਾਈਆਂ ਕਰਵਾਉਣ ਲਈ ਲਿਖਤੀ ਸਿਫ਼ਾਰਸ਼ ਕੀਤੀ ਗਈ, ਇਸ ਮੌਕੇ ਬਾਬਾ ਦੀਪਕ ਸ਼ਾਹ ਪ੍ਰਧਾਨ ਵਿਸ਼ਵ ਸੂਫ਼ੀ ਸੰਤ ਸਮਾਜ ਪੰਜਾਬ, ਉੱਘੇ ਸਮਾਜ ਸੇਵੀ ਤੇ ਵਪਾਰੀ ਬਲਵਿੰਦਰ ਕੁਮਾਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੇਲਕੀਆਣਾ ਚ ਸਵ.ਸਤਪਾਲ ਕਾਹਲੋ ਦੀ ਯਾਦ ਚ ਪੰਜ ਦਿਨਾਂ ਕਿ੍ਕਟ ਟੂਰਨਾਮੈਂਟ ਧੂਮ ਧੜੱਕੇ ਨਾਲ ਹੋਇਆ ਸ਼ੁਰੂ 
Next articleਕੇਂਦਰ ਸਰਕਾਰ ਵਲੋਂ 218.40 ਕਰੋਡ਼ ਰੁਪਏ ਪੰਜਾਬ ਲਈ ਭੇਜੇ ਗਏ