ਕਿਸਾਨਾਂ ਨੇ ਫ਼ਤਿਹ ਮਾਰਚ ਕਢਿਆ ਮਹਿਤਪੁਰੀਆ ਨੇ ਕਿਸਾਨਾਂ ਦਾ ਕੀਤਾ ਭਰਵਾਂ ਸਵਾਗਤ।

(ਸਮਾਜ ਵੀਕਲੀ)- ਮਹਿਤਪੁਰ /ਹਰਜਿੰਦਰ ਸਿੰਘ ਚੰਦੀ/ ਮਹਿਤਪੁਰ ਵਿੱਚ ਉਸ ਵਕਤ ਖ਼ੁਸ਼ੀ ਦੀ ਲਹਿਰ ਦੌੜ ਗਈ। ਜਦੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਖਜ਼ਾਨਚੀ ਪ੍ਰਦੀਪ ਸਿੰਘ ਸਮਰਾ ਦੀ ਅਗਵਾਈ ਹੇਠ ਕਿਸਾਨਾਂ ਨੇ ਮਹਿਤਪੁਰ ਵਿੱਚ ਫਤਿਹ ਮਾਰਚ ਕਢਿਆ ।ਦਿੱਲੀ ਤੋਂ ਰੈਗੂਲਰ ਲੰਗਰ ਲਗਾ ਕੇ ਮਹਿਤਪੁਰਰ ਪਹੁੰਚੇ ਜੇਤੂ ਕਿਸਾਨਾਂ ਦੇ ਕਾਫਲੇ ਦਾ ਸ਼ਹਿਰ ਮਹਿਤਪੁਰ ਵਿੱਚ ਪਹੁੰਚਣ ਤੇ ਸ਼ਹਿਰ ਵਾਸੀਆਂ ਵਲੋਂ ਲੱਡੂਆਂ ਤੇ ਆਤਿਸ਼ ਬਾਜ਼ੀ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਅਨੇਜਾ ਰੈਸਟੋਰੈਂਟ ਤੇ ਮਹਿਤਾ ਕਲੋਨੀ ਮਹਿਤਾ ਚੱਕੀ ਤੇ ਵਿਜੇ ਸਵੀਟ ਸ਼ਾਪ,ਵਲੋਂ ਕਿਸਾਨਾਂ ਦੇ ਗਲ ਵਿੱਚ ਹਾਰ ਨਾ ਕੇ ਸਨਮਾਨਿਤ ਕੀਤਾ ਗਿਆ। ਤੇ ਮੋਰਚਾ ਫ਼ਤਿਹ ਕਰਕੇ ਆਏ ਕਿਸਾਨਾਂ ਨੂੰ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਇਸ ਮੌਕੇ ਪੂਰੇ ਸ਼ਹਿਰ ਵਿੱਚ ਹਰ ਫ਼ਿਰਕੇ ਵਲੋਂ ਵਧਾਈਆਂ ਦਿੱਤੀਆਂ ਗਈਆਂ।ਇਸ ਮੋਕੇ ਸਿਮਰਨਪਾਲ ਸਿੰਘ ਪੰਨੂ, ਬਲਾਕ ਪ੍ਰਧਾਨ ਕਿਸਾਨ ਯੂਨੀਅਨ ਕਾਦੀਆਂ , ਪਲਵਿੰਦਰ ਸਿੰਘ ਚੀਮਾ,ਹਰਦੀਪ ਸਿੰਘ ਸਮਰਾ, ਹਰਪ੍ਰੀਤ ਮੱਟੂ, ਗੁਰਭੇਜ ਸਿੰਘ ਪੰਨੂ, ਤਜਿੰਦਰ ਸਿੰਘ ਪੰਨੂ, ਬਲਵੰਤ ਸਿੰਘ ਸਮਰਾ, ਗੋਪੀ ਸਮਰਾ, ਭੁਪਿੰਦਰ ਸਿੰਘ, ਮਲਕ ਮਹਿਤਾ, ਜਨਕ ਰਾਜ ਸਰੋਆਂ, ਵਿਜੇ ਸਵੀਟ ਸ਼ਾਪ, ਲਛਮਣ ਸਿੰਘ, ਸਰਦੂਲ ਸਿੰਘ ਪਨੂੰ, ਮੰਨਾਂ ਮਹਿਤਪੁਰ,ਜੱਜ, ਅਮਰਜੋਤ ਚੀਮਾ,ਹਰਮਨ ਸੰਧੂ, ਜੋਬਨ ਪ੍ਰੀਤ ਸਿੰਘ , ਕੁਲਵੰਤ ਸਿੰਘ, ਨਿੰਦਾ ਚੀਮਾ, ਵਰਿੰਦਰ ਸਿੰਘ ਚੀਮਾ, ਤੇ ਸਮਰਾ ਮਹੱਲਾ ਵਾਸੀਆਂ ਸਮੇਤ ਰਛਪਾਲ ਸਿੰਘ ਥੰਝੂ, ਕਸ਼ਮੀਰ ਸਿੰਘ ਪੰਨੂ, ਸਿਮਰਨਜੀਤ ਸਿੰਘ ਲਾਲੀ, ਲਖਵਿੰਦਰ ਸਿੰਘ ,ਕਲਦੀਪ ਸਿੰਘ, ਥਿੰਦ ਪੇਸਟੀਸਾਈਡ, ਚੰਦੀ ਪੇਸਟੀਸਾਈਡ, ਪੰਨੂ ਪੇਸਟੀਸਾਈਡ ਆਦਿ ਹਾਜ਼ਰ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਰੋਗੀ ਜੀਵਨ ਤੇ ਲੰਬੀ ਉਮਰ ( ਨੌਵਾਂ ਅੰਕ)
Next articleਵਿਧਾਇਕ ਚੀਮਾ ਨੇ 33 ਪਿੰਡਾਂ ਦੇ ਵਿਕਾਸ ਲਈ 1 ਕਰੋੜ ਦੀ ਰਾਸ਼ੀ ਕੀਤੀ ਜਾਰੀ