(ਸਮਾਜ ਵੀਕਲੀ)
ਕਿਸਾਨ ਮੋਰਚੇ ਵਾਲਿਆਂ ਘਰਾਂ ਪਾਏ ਚਾਲੇ
ਆਗੂ ਕਰਗੇ ਘਾਲੇ ਲਾਲੇ
.ਕੋਈ ਨਾ ਸਿਆਸਤ ਜਾਣੇ
ਮੰਨ ਕੇ ਆ ਗਏ ਮਿੱਠੇ ਭਾਣੇ
ਮੋਦੀ ਦੀਆਂ ਮੋਦੀ ਜਾਣੇ
ਉਹਦੇ ਕਿਹੜਾ ਰੋਣ ਨਿਆਣੇ
ਜੱਟ ਨਹੀਂ ਕਹਿੰਦਾ ਬਹੁਤ ਸਿਆਣੇ
ਗੱਲਾਂ ਮਿੱਠੀਆਂ ਤੇ ਕਰਨ ਕਲੋਲ ਨੀ
ਗੱਲ ਆਗੂਆਂ ਨਾਲ ਹੋਈ ਗੋਲਮੋਲ ਜੀ
ਉਹ ਕਹੇ ਥੜੇ ਨਾ ਚੜ
ਉਹ ਕਹੇ ਲਾਲਾ ਘੱਟ ਨਾ ਤੋਲ ਜੀ
ਕੌਣ ਕੀਹਦੇ ਕਰਦਾ ਮਖੌਲ ਜੀ
ਲੋਕ ਨਹੀਂ ਹੁਣ ਅਨਭੋਲ ਜੀ
ਕੱਲੀ ਕੱਲੀ ਗੱਲ ਰਹੇ ਤੋਲ ਜੀ
ਫੇਰ ਧਰਨਾ ਚੱਕਣ ਦੀ ਕਾਹਲੀ ਜੀ
ਗੱਲ ਹੈ ਤੇ ਸੋਚਣ ਵਾਲੀ ਜੀ ?
ਆਪਾਂ ਕੀ ਲੈਣਾ ਬਾਬਾ
ਤੇਰਾ ਕਿਹੜਾ ਟੁੱਟ ਗਿਆ ਛਾਬਾ
ਤੂ ਬਹਿ ਜਾ ਕਿਧਰ ਖੋਲ੍ਹ ਕੇ ਡਾਬਾ
ਹੁਣ ਤੇਰਾ ਬਹੁਤ ਹੈ ਦਾਬਾ।
ਧਰਨਾ, ਕੀ ਧਰਨ ਪਾ ਆਇਆ ਹੈ
ਜਾਂ ਧਰਨ ਪਵਾ ਆਇਆ ਹੈ?
ਇਹ ਜੋ ਮਿੱਠੀਆਂ ਗੱਲਾਂ ਕਰਦਾ,
ਕਿਤੇ ਗੱਪ ਨਾ ਹੋਵੇ ?
ਬਾਬਾ ਮੋਰਚਾ ਸੋਚ ਕੇ ਚੁੱਕੀ ,
ਕਿਤੇ ਸੱਪ ਨਾ ਹੋਵੇ ?
ਗੱਪ ਮਾਰ ਕੇ ਹੁਣ ਤੱਕ
ਮੂਰਖ ਲੋਕ ਬਣਾਏ ਨੇ
ਨਵੇਂ ਫੈਸਲੇ ਕਰਕੇ
ਲੋਕੀ ਧੁੱਪੇ ਸੁਕਣੇ ਪਾਏ ਨੇ
ਕੀ ਕੀ ਗੁਲ ਖਿਲਾਏ
ਮੈਥੋੰ ਦੱਸ ਨਾ ਹੋਵੇ ..
ਬਾਬਾ ਧਰਨਾ ਸੋਚ ਕੇ ਚੱਕੀ
ਕਿਤੇ ਗੱਪ ਨਾ ਹੋਵੇ ?
ਇਹ ਮੀਸਣਾ ਜੁਮਲੇਬਾਜ਼ ਹੈ
ਏਸ ਚਾਲ ‘ਚ ਵੀ ਕੋਈ ਰਾਜ਼ ਹੈ
ਲੋਕਤੰਤਰ ਦੇਸ਼ ਦੇ ਅੰਦਰ
ਬਣਾਇਆ ਏਸ ਰਾਜਾਸ਼ਾਹੀ ਰਾਜ ਹੈ
ਜਿਵੇਂ ਹੁਣ ਗਿਆ ਹੈ ਇਹ ਨੱਪਿਆ
ਫੇਰ ਕਦੇ ਵੀ ਨੱਪ ਨਾ ਹੋਵੇ
ਕਿਸਾਨਾਂ ਮੋਰਚਾ ਸੋਚ ਕੇ ਚੱਕੀ
ਕਿਤੇ ਗੱਪ ਨਾ ਹੋਵੇ
@@
ਗੱਲ ਹੈ ਸੋਚਣ ਵਾਲੀ ਹੈ
ਕੌਣ ਬਣਿਆ ਜੀਜਾ ਸਾਲੀ ਹੈ?
ਇਲਤੀ ਬਾਬਾ ਕਰੇ ਸਵਾਲ
ਝੋਟਿਆਂ ਤੋਂ ਰਿਹਾ ਲੱਸੀਆਂ ਭਾਲ
ਹੈ ਕੋਈ ਡੂੰਘੀ ਚਾਲ
ਮੋਦੀ ਨੂੰ ਨਹੀਂ ਕਿਸਾਨ ਆਗੂਆਂ ਨੂੰ ਸਵਾਲ ?
####
ਇਲਤੀ ਬਾਬਾ
9464370823
ਤਸਵੀਰ : ਸਿੰਘ ਜਗਦੇਵ ਤਪਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly