ਦੁਨੀਆਂ ਦੋ ਧਾਰੀ

ਸਰਬਜੀਤ ਕੌਰ ਹਾਜੀਪੁਰ

(ਸਮਾਜ ਵੀਕਲੀ)

ਰਿਸ਼ਤਿਆਂ ਤੇ ਪੈਸਾ ਭਾਰੀ ਹੈ
ਜਹਾਜ ਦੀ ਕਰਨੀ ਸਵਾਰੀ ਹੈ
ਬਸ ਫੋਕਾ ਲੋਕ ਦਿਖਾਵਾ ਏ
ਲੈਣੀਆਂ ਤੇ ਚਾਰ ਕ਼ ਲਾਵਾਂ ਨੇ
.. ਇਸ ਦੁਨੀਆਂ ਦਾ ਹੁਣ ਕ਼ੀ ਕਹਿਣਾ
ਵੀਰਾਂ ਨਾਲ ਵਿਆਹ ਦਿਤੀਆਂ ਭੈਣਾਂ
….ਹੁਣ ਖੌਫ ਖੁਦਾ ਤੋਂ ਨਹੀਂ ਲੱਗਦਾ
…….ਐਸੀ ਲਾਲਚ ਨੇ ਮੱਤ ਮਾਰੀ ਹੈ
…….ਇਹ ਦੁਨੀਆਂ ਤਾਂ ਦੋ ਧਾਰੀ ਹੈ!!

ਇੱਕ ਪਾਸੇ ਆਖਾਂ ਬਾਪ ਹਾਂ
ਇੱਕ ਪਾਸੇ ਕਰਦਾ ਪਾਪ ਹਾਂ
ਆਪਣੀ ਧੀ ਦੀ ਇਜੱਤ ਨੂੰ
ਹੱਥ ਪਾ ਰਿਹਾ ਮੈਂ ਆਪ ਹਾਂ,,,
…ਨਸ਼ਿਆਂ ਨੇ ਅੰਧਲੇ ਕਰ ਦਿੱਤੇ
ਸਭ ਰਿਸ਼ਤੇ ਗੰਧਲੇ ਕਰ ਦਿੱਤੇ
…..ਇਹ ਕੈਸੀ ਚੜੀ ਖੁਮਾਰੀ ਹੈ?
… ਕਲਯੁਗ ਦਾ ਪਲੜਾ ਭਾਰੀ ਹੈ..
ਇਹ ਦੁਨੀਆਂ ਤਾਂ ਦੋ ਧਾਰੀ ਹੈ!!

ਇੱਕ ਬੰਦਾ ਕਾਮ ਤੋਂ ਦੂਰ ਹੈ
ਉਹ ਰੱਬ ਦਾ ਕੋਈ ਨੂਰ ਹੈ
ਉਹ ਦੇਵੇ ਗੁਨਾਹਾਂ ਦੀ ਮਾਫੀ
ਉਹ ਬਾਬਾ ਕੋਈ ਮਸ਼ਹੂਰ ਹੈ
….. ਉਹਨੇ ਲਿਆ ਸਹਾਰਾ ਰੱਬ ਦਾ
ਇੰਝ ਦੁਨੀਆਂ ਨੂੰ ਹੈ ਠੱਗ ਦਾ…
ਇਥੇ ਵਿਆਹੀ ਚਾਹੇ ਕੁਵਾਰੀ ਹੈ
ਸੱਭ ਬਾਬਾ ਜੀ ਦੀ ਪਿਆਰੀ ਹੈ….
…ਇਹ ਦੁਨੀਆ ਤਾਂ ਦੋ ਧਾਰੀ ਹੈ!!

ਇਥੇ ਰਿਸ਼ਤੇ ਬੜੇ ਅਨੋਖੇ ਨੇ
ਇਥੇ ਪੈਰ ਪੈਰ ਤੇ ਧੋਖੇ ਨੇ…
ਪਰਾਏ ਕ਼ੀ ਜਾਨਣ ਭੇਦਾਂ ਨੂੰ
ਆਪਣਿਆਂ ਨੇ ਆਪਣੇ ਠੋਕੇ ਨੇ….
ਚਿਹਰੇ ਤੇ ਕਈ ਨਕਾਬ ਬਣੇ
ਅੰਦਰ ਕੰਡੇ ਬਾਹਰ ਗੁਲਾਬ ਬਣੇ
ਇਥੇ ਨੌਕਰ ਵੀ ਹੰਕਾਰੀ ਹੈ
ਕਿਥੇ ਰਹਿ ਗਈ ਵਫ਼ਾਦਾਰੀ ਹੈ.??…
ਇਹ ਦੁਨੀਆਂ ਤਾਂ ਦੋ ਧਾਰੀ ਹੈ!!
ਇਹ ਦੁਨੀਆਂ ਤਾਂ ਦੋ ਧਾਰੀ ਹੈ!!

ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
ਮੈ ਆਸ ਦੇ ਬਨੇਰੇ ਤੇ
ਚਿਰਾਗ ਜਗਾ ਕੇ ਰੱਖਾਂਗੀ
ਵਿਸ਼ਵਾਸ਼ ਕਰੀਂ
ਤੈਨੂੰ ਆਪਣਾ ਬਣਾ ਕੇ ਰਖਾਂਗੀ…

ਦੂਰ ਹੋਣ ਦੀ ਜਿਦ ਨਾ ਕਰੀਂ
ਤੂੰ ਖਿਆਲਾਂ ਵਿੱਚ ਰਹੇਂਗਾ
ਤੈਨੂੰ ਜਗ ਤੋਂ ਛੁਪਾ ਕੇ ਰਖਾਂਗੀ

ਮੈਂ ਕਿਸੇ ਫਰਿਆਦੀ ਵਾਂਗ
ਤੇਰੀ ਕਚਿਹਰੀ ‘ਚ
ਆਪਣੀ ਅਪੀਲ ਸੁਣਾ ਚੁੱਕੀ ਹਾਂ

ਉਸ ਰੱਬ ਨੂੰ ਜੋ ਕਦੇ ਦੇਖਿਆ
ਹੀ ਨਹੀਂ, ਉਸ ਦੀ ਜਗਾ
ਤੇਰੀ ਮੂਰਤ ਸਜਾ ਚੁੱਕੀ ਹਾਂ

ਬੜੇ ਠੇਡੇ ਮਿਲੇ ਮੈਨੂੰ
ਤੇ ਤੂੰ ਕੁਝ ਹੌਂਸਲੇ ਦੇਦੇ
ਉਦਾਸੀਆਂ ਦਾ ਦੌਰ
ਹੰਝੂਆਂ ‘ਚ ਵਹਾ ਚੁੱਕੀ ਅਾਂ

ਆਖਰੀ ਸਾਹਾਂ ਤੇ ਨੇ
ਮੇਰੇ ਜਜ਼ਬਾਤ ਅੱਜਕਲ
ਨਾ ਪਾਈਂ ਮਜਬੂਰੀਆਂ ਦਾ ਵਾਸਤਾ
ਮੈ ਪਹਿਲਾਂ ਹੀ ਸੂਲਾਂ ਦਾ
ਸਫ਼ਰ ਹੰਢਾ ਚੁੱਕੀ ਹਾਂ!!

ਮੇਰੀ ਕਿਤਾਬ ” ਦਿਲ ਦੀਆਂ ਆਖ ਸੁਣਾਵਾਂ ” ਵਿੱਚੋਂ

ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ

 

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਫਿਕਰੇ ਜਿਹੇ
Next articleਨੀਲੀ ਅੱਖ