ਵੇਦਨਾ

ਦਿਨੇਸ਼ ਨੰਦੀ

(ਸਮਾਜ ਵੀਕਲੀ)

ਉਹ ਸ਼ਬਦ ਦੇ ਅਰਥ ਵਿੱਚ
ਐਨਾ ਕੁ ਖੋ ਜਾਂਦੀ ਏ
ਸ਼ਰਮਾ ਜਾਂਦੀ ਹੈ
ਘਬਰਾ ਜਾਂਦੀ ਹੈ
ਲਿਖਦੀ ਲਿਖਦੀ
ਆਪਣੀ ਵੇਦਨਾ
ਉਸਨੂੰ ਦੁਨੀਆਦਾਰੀ ਦੀ ਸਮਝ ਹੈ
ਪਰ ਕਤਰਾ ਜਾਂਦੀ ਹੈ
ਵਿਚਾਰਾਂ ਦੀ ਸਾਂਝ ਪਾਉਣ ਲੱਗਿਆਂ
ਨਹੀਂ ਕਹਿ ਪਾਉਂਦੀ
ਆਪਣੀ ਵੇਦਨਾ
ਭਾਵੁਕ ਹੈ ਬੜੀ
ਕੋਮਲ ਸਰੀਰ ਦੇ ਵਿੱਚ
ਕੋਮਲ ਜਾ ਮਨ ਲੈ ਕੇ
ਮੂੰਹ ਦੀ ਗੱਲ ਨੂੰ
ਇਸ਼ਾਰਿਆਂ ਨਾਲ ਵੀ
ਕਰਦੀ ਹੈ ਸਮਝਾਉਣ ਦੀ ਕੋਸ਼ਿਸ਼
ਪਰ ਕੋਸ਼ਿਸ਼ ਵਿੱਚ
ਨਹੀਂ ਹੋ ਸਕਦੀ ਸਫ਼ਲ
ਉਹਦੇ ਦਿਲ ਦੀ ਵੇਦਨਾ ਨੂੰ
ਸੁਣਨ ਵਾਲਾ ਵੀ
ਕੁੱਝ ਸਮਝੇ ਬਿਨਾਂ
ਤੁਰ ਜਾਂਦਾ ਹੈ
ਤੇ ਉਹ ਫੇਰ
ਬੈਠ ਜਾਂਦੀ ਏ
ਕਿਸੇ ਮਹਿਰਮ ਦੀ
ਉਡੀਕ ਦੇ ਵਿੱਚ ।।

ਦਿਨੇਸ਼ ਨੰਦੀ
9417458831

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਡਾ ਸਮਾਜਿਕ ਜੀਵਨ ਤੇ ਬਿਖ਼ਰਦੇ ਰਿਸ਼ਤੇ……
Next articleਏਕੇ ਵਿੱਚ ਬਰਕਤ ਤਿਆਰ ਹੋ ਜਾਓ ਆ ਗਿਆ 27 ਸਤੰਬਰ-