ਏਕੇ ਵਿੱਚ ਬਰਕਤ ਤਿਆਰ ਹੋ ਜਾਓ ਆ ਗਿਆ 27 ਸਤੰਬਰ-

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਕੁਰਬਾਨੀਆਂ ਦੇ ਕੇ ਅਸੀਂ ਆਜ਼ਾਦੀ ਪਾਈ ਪਰ ਆਜ਼ਾਦੀ ਹੁਣ ਤੱਕ ਮਿਲੀ ਨਹੀਂ,ਸਾਡੇ ਕਿਸਾਨ ਤੇ ਮਜ਼ਦੂਰ ਆਪਣੀਆਂ ਮੰਗਾਂ ਲਈ ਦਸ ਮਹੀਨਿਆਂ ਤੋਂ ਸਰਕਾਰ ਦੇ ਦਰਵਾਜ਼ੇ ਤੇ ਬੈਠੇ ਹਨ।ਕੇਂਦਰ ਸਰਕਾਰ ਤਾਂ ਕਿਸਾਨਾਂ ਮਜ਼ਦੂਰਾਂ ਦਾ ਮਜ਼ਾਕ ਉਡਾਉਂਦੀ ਹੈ ਤੇ ਬਾਕੀ ਰਾਜਨੀਤਕ ਪਾਰਟੀਆਂ ਦੀ ਖੇਡ ਤੁਸੀਂ ਵੇਖ ਹੀ ਰਹੇ ਹੋ।ਅੰਗਰੇਜ਼ ਸਾਡੇ ਦੇਸ਼ ਵਿੱਚ ਮਸਤੀ ਕਰ ਕੇ ਚਲੇ ਗਏ ਸਾਡੀ ਆਮ ਜਨਤਾ ਮਿਹਨਤ ਕਰਦੀ ਰਹੀ,ਸਾਡਾ ਲੋਟੂ ਲਾਣਾ ਜਿਸ ਵਿੱਚੋਂ ਰਾਜਨੀਤਕ ਪਾਰਟੀਆਂ ਪੈਦਾ ਹੋਈਆਂ ਹਨ।

ਥੋੜ੍ਹਾ ਬਹੁਤ ਪੜ੍ਹੇ ਲਿਖੇ ਹੋਏ ਸਨ ਜਾਂ ਝੋਲੀ ਚੁੱਕ ਹਨ ਕਿਸ ਤਰ੍ਹਾਂ ਜਨਤਾ ਨੂੰ ਬੁੱਧੂ ਬਨਾਉਣਾ ਹੈ ਕੁਰਸੀ ਤੇ ਬੈਠਣਾ ਹੈ ਮਸਤੀ ਕਰਨੀ ਹੈ ਸਾਰਾ ਕੁਝ ਸਿੱਖ ਲਿਆ।ਵੇਖ ਲਓ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਕਾਨੂੰਨ ਬਣ ਰਹੇ ਹਨ।ਸਾਡੀ ਵੋਟ ਨਾਲ ਜੋ ਸਰਕਾਰ ਬਣਦੀ ਹੈ ਉਹ ਸਿਰਫ਼ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣੀ ਹੋਈ ਹੈ।ਸੱਤ ਦਹਾਕਿਆਂ ਵਿਚ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਕੁਰਸੀ ਮਿਲੀ ਉਹਨੇ ਜਨਤਾ ਬਾਰੇ ਨਹੀਂ ਆਪਣੇ ਬਾਰੇ

ਸੋਚਿਆ,ਆਪਣੀਆਂ ਮੋਟੀਆਂ ਤਨਖਾਹਾਂ ਪੈਨਸ਼ਨਾਂ ਤੇ ਹੋਰ ਹਰ ਤਰ੍ਹਾਂ ਆਪਣੇ ਲਈ ਫ਼ਾਇਦੇਵੰਦ ਸਕੀਮਾ ਰਾਖਵੀਆਂ ਕਰ ਲਈਆਂ।ਜਨਤਾ ਸੁੱਤੀ ਪਈ ਰਹੀ,ਕਿਉਂਕਿ ਰਾਜਨੀਤਕ ਨੇਤਾਵਾਂ ਨੇ ਸਾਨੂੰ ਧਰਮਾ ਜਾਤੀਵਾਦ ਤੇ ਪ੍ਰਧਾਨਗੀਆਂ ਦੀਆਂ ਕੁਰਸੀਆਂ ਦੇ ਕੇ ਪੂਰੀ ਤਰ੍ਹਾਂ ਤੋੜ ਵਿਛੋੜਾ ਕਰ ਕੇ ਰੱਖ ਦਿੱਤਾ।

ਸਾਰੀ ਦੁਨੀਆਂ ਜਾਣਦੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਆਪਣੇ ਹੱਕਾਂ ਲਈ ਆਵਾਜ਼ ਉਠਾ ਰਿਹਾ ਹੈ।ਸਰਕਾਰੀ ਤੇ ਗੋਦੀ ਮੀਡੀਆ ਸਾਰੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਿਸਾਨ ਮੰਨਣ ਨੂੰ ਤਿਆਰ ਨਹੀਂ।ਸਭ ਤੋਂ ਵੱਡੀ ਗੱਲ ਜੋ ਵਿਚਾਰਨ ਵਾਲੀ ਹੈ ਖੇਤੀ ਕਾਨੂੰਨਾਂ ਨੂੰ ਫਾਇਦੇਮੰਦ ਦੱਸਿਆ ਜਾ ਰਿਹਾ ਹੈ,ਪਰ ਜਿਨ੍ਹਾਂ ਲਈ ਉਹ ਕਾਨੂੰਨ ਬਣਾਏ ਗਏ ਹਨ ਵੱਖ ਵੱਖ ਮੀਟਿੰਗਾਂ ਦੇ ਵਿੱਚ ਉਨ੍ਹਾਂ ਨੇ ਸਰਕਾਰ ਨੂੰ ਪਰਿਭਾਸ਼ਾ ਦੱਸ ਦਿੱਤੀ ਹੈ,ਕਿ ਸਾਡੇ ਹੱਕਾਂ ਨੂੰ ਖੋਹਿਆ ਜਾ ਰਿਹਾ ਹੈ।ਇੰਨੇ ਲੰਮੇ ਸਮੇਂ ਵਿੱਚ ਠੰਢ ਬਰਸਾਤਾਂ ਪਤਾ ਨਹੀਂ ਕੀ ਕੀ ਮੁਸ਼ਕਲਾਂ ਸਹਿ ਕੇ ਦਿੱਲੀ ਨੂੰ ਘੇਰਿਆ ਹੋਇਆ ਹੈ।

ਸੋਸ਼ਲ ਮੀਡੀਆ ਤੇ ਸਾਰੀ ਜਨਤਾ ਨੂੰ ਪਤਾ ਹੀ ਲੱਗ ਰਿਹਾ ਹੈ ਕਿ ਹੱਕਾਂ ਲਈ ਕਿਵੇਂ ਲੜਿਆ ਜਾਂਦਾ ਹੈ।ਕਿਸਾਨਾਂ ਮਜ਼ਦੂਰਾਂ ਨੇ ਸਮੇਂ ਸਮੇਂ ਤੇ ਸਰਕਾਰ ਨੂੰ ਜਗਾਉਣ ਲਈ ਵੱਖ ਵੱਖ ਤਰੀਕੇ ਵਰਤ ਕੇ ਵੇਖੇ।ਸਭ ਤੋਂ ਵੱਡੀ ਜਿੱਤ ਸੀ ਜਦੋਂ ਸੰਯੁਕਤ ਮੋਰਚੇ ਵੱਲੋਂ ਵਿੱਪ ਜਾਰੀ ਕੀਤਾ ਗਿਆ।ਪਾਰਲੀਮੈਂਟ ਵਿਚ ਜੋ ਵੀ ਨੇਤਾ ਸਾਡੇ ਹੱਕਾਂ ਲਈ ਨਹੀਂ ਬੋਲੇਗਾ ਅਸੀਂ ਆਪਣੇ ਤਰੀਕੇ ਨਾਲ ਰਸਤਾ ਵਿਖਾਵਾਂਗੇ।ਸਾਰੀਆਂ ਵਿਰੋਧੀ ਰਾਜਨੀਤਕ ਪਾਰਟੀਆਂ ਨੇ ਕੁਝ ਨਾ ਕੁਝ ਮੋਰਚੇ ਦੇ ਹੱਕ ਵਿੱਚ ਕਰਕੇ ਵਖਾਇਆ।ਸੰਯੁਕਤ ਮੋਰਚੇ ਨੇ ਆਪਣੀ ਸੰਸਦ ਲਗਾਈ ਜਿਸ ਵਿੱਚ ਵਿਰੋਧੀ ਪਾਰਟੀਆਂ ਦੇ ਐਮਪੀ ਸਟੇਜ ਦੇ ਸਾਹਮਣੇ ਕੁਰਸੀਆਂ ਤੇ ਬੈਠ ਕੇ ਸਾਡੇ ਕਿਸਾਨਾਂ ਦੇ ਵਿਚਾਰ ਸੁਣ ਕੇ ਗਏ।

ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਦੂਸਰੀ ਗੱਲ ਸਾਡੀਆਂ ਬੀਬੀਆਂ ਭੈਣਾਂ ਮੋਰਚੇ ਦੇ ਵਿਚ ਮੋਢੇ ਨਾਲ ਮੋਢਾ ਲਗਾ ਮੋਰਚੇ ਤੇ ਗਏ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਖੇਤੀ ਦਾ ਕੰਮ ਸੰਭਾਲ ਰਹੀਆਂ ਹਨ।ਸਮੇਂ ਸਮੇਂ ਤੇ ਜਾ ਕੇ ਮੋਰਚੇ ਦੇ ਵਿੱਚ ਬੈਠਦੀਆਂ ਹਨ ਤੇ ਲੋੜ ਅਨੁਸਾਰ ਕੰਮਕਾਰ ਕਰਦੀਆਂ ਹਨ।ਇਹ ਕਿਸਾਨ ਮੋਰਚੇ ਦੀ ਸਭ ਤੋਂ ਵੱਡੀ ਜਿੱਤ ਹੈ। ਸਮੂਹ ਭਾਰਤ ਦੀ ਜਨਤਾ ਖ਼ਾਸ ਤੌਰ ਤੇ ਮੇਰੇ ਪੰਜਾਬ ਨਿਵਾਸੀਓ,ਹੁਣ ਤਕ ਆਪਣਾ ਬੱਚਾ ਬੱਚਾ ਜਾਣ ਚੁੱਕਿਆ ਹੈ ਕਿ ਕਿਸਾਨ ਮੋਰਚਾ ਕਿਵੇਂ ਆਪਣੇ ਲਈ ਜ਼ਰੂਰੀ ਹੈ।

ਹਰ ਕਿਸੇ ਭੈਣ ਭਾਈ ਬੱਚੇ ਬੱਚਿਆਂ ਨੇ ਆਪਣੇ ਤੌਰ ਤਰੀਕਿਆਂ ਨਾਲ ਹਿੱਸਾ ਪਾਇਆ ਹੈ।ਹੁਣ ਖਾਸ ਯੁੱਧ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।ਦਿੱਲੀ ਜਾ ਕੇ ਜਾਂ ਹੋਰ ਧਰਨਿਆਂ ਵਿੱਚ ਜਾ ਕੇ ਹਰ ਕੋਈ ਹਿੱਸਾ ਨਹੀਂ ਲੈ ਸਕਦਾ ਆਪਣੇ ਕੰਮਕਾਰ ਤੇ ਹੋਰ ਅਨੇਕਾਂ ਮਜਬੂਰੀਆਂ ਹੁੰਦੀਆਂ ਹਨ।ਪਰ ਹੁਣ ਤਾਂ ਇਹ ਇਕ ਦਿਨ ਹੈ ਸਾਨੂੰ ਸਭ ਨੂੰ ਮਿਲ ਕੇ ਪੂਰਨ ਤੌਰ ਤੇ ਬੰਦ ਸਫਲ ਬਣਾਉਣਾ ਚਾਹੀਦਾ ਹੈ।ਸਰਕਾਰ ਪਹਿਲਾਂ ਵੀ ਆਪਣੇ ਕੋਲੋਂ ਵੱਖ ਵੱਖ ਤਰੀਕਿਆਂ ਨਾਲ ਬਹੁਤ ਜੂਤ ਪਤਾਣ ਕਰਵਾ ਚੁੱਕੀ ਹੈ।ਪੰਜਾਬੀਆਂ ਨੂੰ ਆਦਤ ਹੈ ਹੁਣ ਵੀ ਰਾਜਨੀਤਕ ਪਾਰਟੀਆਂ ਦੇ ਪਿੱਛੇ ਤੁਰ ਪੈਂਦੇ ਹਨ ਭੁੱਲ ਜਾਂਦੇ ਹਨ ਕਿ ਸਾਨੂੰ ਕਿਵੇਂ ਬੇਵਕੂਫ ਬਣਾਇਆ ਜਾਂਦਾ ਹੈ।

ਥੋੜ੍ਹੇ ਦਿਨ ਬਾਕੀ ਹਨ ਜਾਤ ਪਾਤ ਧਰਮ ਭਾਈ ਭਤੀਜਾਵਾਦ ਨੂੰ ਭੁੱਲ ਕੇ ਸਾਰੇ ਇਕੱਠੇ ਹੋ ਕੇ ਭਾਰਤ ਬੰਦ ਨੂੰ ਕਾਮਯਾਬ ਬਣਾਓ।ਬੰਦ ਦੀ ਕਾਮਯਾਬੀ ਲੋਕਰਾਜ ਤੇ ਭਾਰਤੀਆਂ ਦੀ ਬਹੁਤ ਵੱਡੀ ਜਿੱਤ ਹੋਵੇਗੀ।ਸਰਕਾਰ ਜਨਤਾ ਦੇ ਸਾਹਮਣੇ ਗੋਡੇ ਟੇਕਣ ਦਾ ਸਬਕ ਪੜ੍ਹ ਲਵੇਗੀ।ਇਹ ਇਨਕਲਾਬੀ ਜਿੱਤ ਦੁਨੀਆਂ ਲਈ ਇਕ ਵੱਡਾ ਇਤਿਹਾਸ ਹੋਵੇਗਾ।ਏਕੇ ਵਿੱਚ ਬਰਕਤ ਹੁੰਦੀ ਹੈ ਕੌਣ ਨਹੀਂ ਜਾਣਦਾ ਚਲੋ ਫਿਰ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਕੇ ਪੜ੍ਹੋ ਕੰਧ ਦੇ ਉੱਤੇ ਸਾਹਮਣੇ ਇਨਕਲਾਬ ਉੱਕਰਿਆ ਹੋਇਆ ਹੈ।ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੇਦਨਾ
Next articleਮੁੱਖ ਮੰਤਰੀ ਵਲੋਂ ਜਿਲ੍ਹੇ ਦੀ ਪਹਿਲੀ ਫੇਰੀ ਦੌਰਾਨ ਹੀ ਸੁਲਤਾਨਪੁਰ ਲੋਧੀ ਹਲਕੇ ਨੂੰ ਤੋਹਫਾ